Home » ਕੇਂਦਰ ‘ਤੇ ਪੰਜਾਬ ਸਰਕਾਰ ਦਾ ਆਂਗਨਵਾੜੀ ਵਰਕਰਾਂ ਫੂਕਿਆ ਪੁਤਲਾ

ਕੇਂਦਰ ‘ਤੇ ਪੰਜਾਬ ਸਰਕਾਰ ਦਾ ਆਂਗਨਵਾੜੀ ਵਰਕਰਾਂ ਫੂਕਿਆ ਪੁਤਲਾ

by Rakha Prabh
208 views

 

ਨੂਰਮਹਿਲ /ਜਲੰਧਰ 5 ਜੂਨ (ਗੁਰਪ੍ਰੀਤ ਸਿੰਘ ਸਿੱਧੂ)

ਆਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਨਿਰਮਲ ਕੌਰ ਦੀ ਅਗਵਾਈ ਹੇਠ ਨੂਰਮਹਿਲ ਵਿਖੇ ਹੋਈ। ਮੀਟਿੰਗ ਦੌਰਾਨ ਬਲਾਕ ਪੱਧਰ ਦੀਆਂ ਸਥਾਨਕ ਮੰਗਾ ਨੂੰ ਲੈਕੇ ਸੀ ਡੀ ਪੀ ਓ ਸ੍ਰੀ ਮਤੀ ਹਰਵਿੰਦਰ ਕੌਰ ਨੂੰ ਮੰਗ ਪੱਤਰ ਸੌਂਪਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਨਿਰਲੇਪ ਕੌਰ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ 1975 ਤੋਂ ਸ਼ੁਰੂ ਹੋਈ ਆਈ.ਸੀ.ਡੀ.ਐਸ ਸਕੀਮ ਜੋ ਬੱਚਿਆਂ ਦੇ ਚਹੁੰ-ਪੱਖੀ ਵਿਕਾਸ ਲਈ ਕਾਰਜ ਕਰ ਰਹੀ ਹੈ, ਉਸ ਸਕੀਮ ਚਲਾਉਣ ਲਈ ਜੋ ਬੁਨਿਆਦੀ ਸਹੂਲਤਾਂ ਦੀ ਜਰੂਰਤ ਹੈ। ਉਨ੍ਹਾਂ ਬੁਨਿਆਦੀ ਸਹੁਲਤਾਂ ਤੋਂ ਬਹੁਤ ਹੀ ਲੰਬੇ ਸਮੇਂ ਤੋ ਅੱਖੋਂ ਪਰੋਖੇ ਕੀਤਾ ਹੋਇਆ ਹੈ । ਉਨ੍ਹਾਂ ਕਿਹਾ ਕਿ ਆਂਗਨਵਾੜੀ ਕੇਂਦਰਾਂ ਨੂੰ ਦਿੱਤੀ ਜਾਣ ਵਾਲੀ ਲਾਭਪਾਤਰੀਆਂ ਦੀ ਫੀਡ ਦਾ ਬਜਟ ਨਾ ਵਧਾ ਕੇ ਮਾਤਰ ਅੱਧੀ ਕਰ ਦਿੱਤੀ ਗਈ ਹੈ । ਉਨ੍ਹਾਂ ਕਿਹਾ ਕਿ ਖਾਦ ਪਦਾਰਥ ਦੀਆਂ ਕੀਮਤਾਂ ਵਧ ਗਈਆ ਹਨ ਪਰ ਬੱਚਿਆਂ ਲਈ ਉਹ ਵੀ ਨਹੀਂ ਖ਼ਰੀਦੀਆਂ ਗਈਆਂ । ਉਨ੍ਹਾਂ ਕਿਹਾ ਕਿ ਪੋਸ਼ਣ ਟਰੈਕ ਅਤੇ ਆਧਾਰ ਦੇ ਨਾਮ ਤੇ ਲਗਾਤਾਰ ਲਾਭਪਾਤਰੀਆਂ ਨੂੰ ਦਿੱਤੇ ਜਾਣ ਵਾਲੇ ਲਾਭਾਂ ਉੱਤੇ ਕਟੌਤੀ ਦੇ ਯਤਨ ਕੀਤੇ ਜਾ ਰਹੇ ਹਨ । ਇਸ ਦੌਰਾਨ ਜਿਲ੍ਹਾ ਜਨਰਲ ਸਕੱਤਰ ਕ੍ਰਿਸ਼ਨਾ ਕੁਮਾਰੀ ਨੇ ਸੰਬੋਧਨ ਕਰਦਿਆਂ ਕਿਹਾ ਕੇ ਤਿੰਨ ਮਹੀਨਿਆਂ ਤੋਂ ਲਗਾਤਾਰ ਆਂਗਨਵਾੜੀ ਵਰਕਰਾਂ ਨੂੰ ਮਾਣ ਭੱਤਾ ਨਹੀਂ ਦਿੱਤਾ ਗਿਆ, ਜਿਸ ਕਾਰਨ ਆਂਗਣਵਾੜੀ ਵਰਕਰਾਂ ਹੈਲਪਰਾਂ ਦਾ ਘਰ ਦਾ ਗੁਜ਼ਾਰਾ ਅਤਿ ਮੁਸ਼ਕਿਲ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਇਹ ਬਹੁਤ ਸਾਰੀਆਂ ਵਰਕਰ ਹੈਲਪਰ ਇਸ ਮਾਣ ਭੱਤੇ ਉਪਰ ਹੀ ਘਰ ਦਾ ਗੁਜ਼ਾਰਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਮਾਜਿਕ ਸੁਰੱਖਿਆ ਦੇ ਤਹਿਤ ਬਹੁਤ ਸਾਰੀਆਂ ਵਿਧਵਾ ਅਤੇ ਅੰਗਹੀਣ ਇਕਲੀਆਂ ਔਰਤਾਂ ਇਸ ਸਕੀਮ ਵਿੱਚ ਕੰਮ ਕਰਦੀਆਂ ਹਨ । ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਜਿਹੜੇ ਆਂਗਣਵਾੜੀ ਸੈਂਟਰ ਕਿਰਾਏ ਦੀਆਂ ਬਿਲਡਿੰਗ ਵਿੱਚ ਚਲਦੇ ਹਨ, ਉਨ੍ਹਾਂ ਦਾ ਕਰਾਇਆ ਸਰਕਾਰ ਵੱਲੋਂ ਨਹੀ ਦਿੱਤਾ ਗਿਆ ਅਤੇ ਬਿਲਡਿੰਗ ਮਾਲਕਾਂ ਵੱਲੋਂ ਬਿਲਡਿੰਗ ਖਾਲੀ ਕਰਨ ਦੇ ਅਦਾਲਤੀ ਨੋਟਿਸ ਦਿੱਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਇਸ ਕਰਵਾਈ ਨਾਲ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਆਂਗਨਵਾੜੀ ਵਰਕਰਾਂ ਨੂੰ ਕਰਨਾ ਪੈ ਰਿਹਾ ਹੈ । ਇਸ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਪਾਸੋਂ ਆਂਗਣਵਾੜੀ ਯੂਨੀਅਨ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਪੂਰੀਆਂ ਦਿੱਤੀਆਂ ਜਾਣ ਨਹੀ ਤਾਂ ਮਜਬੂਰਨ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ 10 ਜੁਲਾਈ 2023 ਨੂੰ ਮੰਗ ਦਿਵਸ ਨੂੰ ਕਾਲੇ ਦਿਹਾੜੇ ਦੇ ਰੂਪ ਵਿੱਚ ਦੇਸ਼ ਭਰ ਵਿੱਚ ਮਨਾਇਆ ਜਾਵੇਗਾ। ਇਸ ਮੌਕੇ ਜਿੱਥੇ ਲੋਕਲ ਮੰਗਾ ਨੂੰ ਲੈਕੇ ਤਹਿਸੀਲ ਪੱਧਰ ਤੇ ਮੰਗ ਪੱਤਰ ਦਿੱਤਾ ਗਿਆ, ਉੱਥੇ ਮਹਿਲਾ ਪਹਿਲਵਾਨ ਦੇ ਜਿਣਸੀ ਸ਼ੋਸ਼ਨ ਨੂੰ ਲੈ ਕੇ ਭਾਜਪਾ ਦੇ ਐੱਮ ਪੀ ਬ੍ਰਿਜ ਭੂਸ਼ਣ ਦਾ ਪੁਤਲਾ ਫ਼ੂਕਿਆ ਗਿਆ ਅਤੇ ਮੰਗ ਕੀਤੀ ਕਿ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲਿਆ ਖਿਡਾਰਨਾ ਨੂੰ ਇਨਸਾਫ਼ ਦਿੱਤਾ ਜਾਵੇ । ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੂ ਮਹਿਲਾ ਪਹਿਲਵਾਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੀ ਹੈ। ਇਸ ਪ੍ਰਦਰਸ਼ਨ ਵਿੱਚ ਵਿਸ਼ੇਸ਼ ਤੌਰ ਤੇ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਲੀਡਰ ਮਾਸਟਰ ਪੁਰਸ਼ੋਤਮ ਬਿਲਗਾ ਜੀ, ਡੀ ਵਾਈ ਐੱਫ ਆਈ ਦੇ ਲੀਡਰ ਕਾਮਰੇਡ ਕਮਲਜੀਤ ਸਿੰਘ ਫਿਲੌਰ,ਊਸ਼ਾ ਬਲਾਕ ਸੈਕਟਰੀ,ਰਾਜਿੰਦਰ ਕੈਸ਼ੀਅਰ,ਸੁਰਜੀਤ,ਕਲਵਿੰਦਰ, ਪਰਮਿੰਦਰ ਗੀਤਾ,ਰਣਜੀਤ,ਬਲਵੀਰ,ਪੂਜਾ, ਹੋਰ ਸਾਥੀ ਸ਼ਾਮਲ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Related Articles

Leave a Comment