Home » ਵਿਸ਼ਵ ਵਾਤਾਵਰਣ ਦਿਵਸ ਡੀਓਏ, ਸੀਐਨਆਈ, ਨੇ ਲੋਕਾਂ ਨੂੰ ਵਾਤਾਵਰਨ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤਾਂ

ਵਿਸ਼ਵ ਵਾਤਾਵਰਣ ਦਿਵਸ ਡੀਓਏ, ਸੀਐਨਆਈ, ਨੇ ਲੋਕਾਂ ਨੂੰ ਵਾਤਾਵਰਨ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤਾਂ

ਵਿਸ਼ਵ ਵਾਤਾਵਰਣ ਦਿਵਸ ਡੀਓਏ, ਸੀਐਨਆਈ, ਨੇ ਲੋਕਾਂ ਨੂੰ ਵਾਤਾਵਰਨ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤਾਂ

by Rakha Prabh
115 views

ਵਿਸ਼ਵ ਵਾਤਾਵਰਣ ਦਿਵਸ
ਡੀਓਏ, ਸੀਐਨਆਈ, ਨੇ ਲੋਕਾਂ ਨੂੰ ਵਾਤਾਵਰਨ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤਾਂ

ਅੰਮ੍ਰਿਤਸਰ, 05 ਜੂਨ:(ਗੁਰਮੀਤ ਸਿੰਘ ਰਾਜਾ ) ਵਾਤਾਵਰਣ ਸੰਬੰਧੀ ਮੁੱਦਿਆਂ ਜਿਵੇਂ ਕਿ ਪ੍ਰਦੂਸ਼ਣ, ਗਰਮੀਆਂ ਅਤੇ ਸਰਦੀਆਂ ਦੇ ਤਾਪਮਾਨਾਂ ਵਿੱਚ ਅਸਮਾਨਤਾਵਾਂ, ਮੌਸਮ ਦੀ ਅਸਥਿਰਤਾ ਅਤੇ ਮਨੁੱਖੀ ਜੀਵਨ, ਬਨਸਪਤੀ ਅਤੇ ਜੀਵ-ਜੰਤੂਆਂ ‘ਤੇ ਇਨ੍ਹਾਂ ਦੇ ਮਾੜੇ ਪ੍ਰਭਾਵਾਂ ‘ਤੇ ਚਿੰਤਾ ਜ਼ਾਹਰ ਕਰਦੇ ਹੋਏ, ਡਾਇਓਸੀਜ਼ ਆਫ਼ ਅੰਮ੍ਰਿਤਸਰ, ਚਰਚ ਆਫ਼ ਨਾਰਥ ਇੰਡੀਆ (ਸੀ.ਐਨ.ਆਈ.) ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਤੇ ਅਲੈਗਜ਼ੈਂਡਰਾ ਸਕੂਲ, ਅੰਮ੍ਰਿਤਸਰ ਵਿਖੇ ਆਯੋਜਿਤ ਰੁੱਖ ਲਗਾਉਣ ਦੀ ਮੁਹਿੰਮ ਦੌਰਾਨ ਲੋਕਾਂ ਨੂੰ ਕੁਦਰਤ ਦੇ ਸੰਤੁਲਨ ਨੂੰ ਬਹਾਲ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ।

ਦਰਖਤਾਂ ਨੂੰ ਮਨੁੱਖੀ ਹੋਂਦ ਦਾ ਅਨਿੱਖੜਵਾਂ ਅੰਗ ਦੱਸਦੇ ਹੋਏ, ਮੋਸਟ ਰੈਵ. ਡਾ. ਪੀ.ਕੇ. ਸਾਮੰਤਾਰਾਏ, ਬਿਸ਼ਪ, ਡਾਇਓਸਿਸ ਆਫ ਅੰਮ੍ਰਿਤਸਰ, ਸੀ.ਐਨ.ਆਈ, ਨੇ ਕਿਹਾ ਕਿ ਪਵਿੱਤਰ ਬਾਈਬਲ ਰੁੱਖਾਂ ਦੀ ਤੁਲਨਾ ਬੁੱਧੀ ਨਾਲ ਕਰਦੀ ਹੈ। “ਬੁੱਧੀ ਨੂੰ ਜੀਵਨ ਦੇ ਰੁੱਖ ਵਜੋਂ ਦਰਸਾਇਆ ਗਿਆ ਹੈ, ਜਦੋਂ ਕਿ ਪਵਿੱਤਰ ਬਾਈਬਲ ਵਿੱਚ ਉਤਪਤ ਦੀ ਪਹਿਲੀ ਕਿਤਾਬ ਤੋਂ ਲੈ ਕੇ ਆਖਰੀ ਕਿਤਾਬ ਪਰਕਾਸ਼ ਦੀ ਪੋਥੀ ਤੱਕ ਰੁੱਖਾਂ ਦਾ ਜ਼ਿਕਰ ਕੀਤਾ ਗਿਆ ਹੈ। ਪਵਿੱਤਰ ਬਾਈਬਲ ਵਿਚ ਦਰਖ਼ਤ ਜੀਵਨ, ਵਿਕਾਸ, ਪ੍ਰਬੰਧ, ਸੁੰਦਰਤਾ ਅਤੇ ਪਰਿਵਾਰ ਦਾ ਪ੍ਰਤੀਕ ਹਨ। ਇਸ ਲਈ ਮਨੁੱਖਤਾ ਦੇ ਭਲੇ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ,” ਉਨ੍ਹਾਂ ਨੇ ਕਿਹਾ।

ਉਨ੍ਹਾਂ ਮਨੁੱਖੀ ਲਾਪਰਵਾਹੀ ਨੂੰ ਵਾਤਾਵਰਨ ਦੇ ਵਿਗਾੜ ਦਾ ਇੱਕ ਮੁੱਖ ਕਾਰਨ ਦੱਸਿਆ। ਬਿਸ਼ਪ ਨੇ ਕਿਹਾ ਕਿ ਸਿਨੋਡਲ ਬੋਰਡ ਆਫ ਸੋਸ਼ਲ ਸਰਵਿਸਿਜ਼ (ਐਸ.ਬੀ.ਐਸ.ਐਸ.) ਦੀ ਅਗਵਾਈ ਹੇਠ ਡੀ.ਓ.ਏ, ਸੀਐਨਆਈ, ਦੇ ਸੋਸ਼ਯੋ ਏਕੋਨੌਮਿਕ ਡਿਵੈਲਪਮੈਂਟ ਪ੍ਰੋਗਰਾਮ (ਐਸ.ਈ.ਡੀ.ਪੀ.) ਨੇ ਇੱਕ ਵਿਲੱਖਣ ਹਰੀ ਪਹਿਲ ਕੀਤੀ ਹੈ, ਜਿਸ ਹੇਠ ਪੰਜਾਬ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਲੋਕਾਂ ਦੇ ਘਰਾਂ ਵਿਚ ਜੋ ਵੀ ਜਗ੍ਹਾ ਉਪਲਬਧ ਹੈ, ਉਸ ਨੂੰ ਛੋਟੇ ਬਗੀਚਿਆਂ ਅਤੇ ਕਿਚਨ ਗਾਰਡਨ ਵਿੱਚ ਤਬਦੀਲ ਕਰਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ।

“ਅਸੀਂ ਇਨ੍ਹਾਂ ਖੇਤਰਾਂ ਵਿੱਚ ਪਰਿਵਾਰਾਂ ਵਿੱਚ ਫਲਾਂ ਦੇ ਰੁੱਖਾਂ ਦੇ ਬੀਜ ਅਤੇ ਬੂਟੇ ਵੰਡੇ ਹਨ ਤਾਂ ਜੋ ਉਨ੍ਹਾਂ ਨੂੰ ਆਪਣੀ ਕੀਟਨਾਸ਼ਕ ਮੁਕਤ ਸਬਜ਼ੀਆਂ ਉਗਾਉਣਾ ਸਿਖਾ ਕੇ ਆਤਮ ਨਿਰਭਰ ਬਣਾਇਆ ਜਾ ਸਕੇ। ਇਸ ਸਮੇਂ ਇਹ ਇੱਕ ਸਫਲ ਅੰਦੋਲਨ ਹੈ,” ਡਾ. ਸਾਮੰਤਾਰਾਏ ਨੇ ਕਿਹਾ। ਇਸ ਮੌਕੇ ਰੇਵ ਅਯੂਬ ਡੈਨੀਅਲ, ਸੀਨੀਅਰ ਪਾਦਰੀ, ਡਾਇਓਸਿਸ ਆਫ ਅੰਮ੍ਰਿਤਸਰ, ਸੀ.ਐਨ.ਆਈ., ਸ੍ਰੀ ਡੈਨੀਅਲ ਬੀ. ਦਾਸ, ਡਾਇਰੈਕਟਰ, ਐਸ.ਈ.ਡੀ.ਪੀ., ਸ੍ਰੀਮਤੀ ਸੁਮਨ ਈਂਗਲਜ਼, ਪ੍ਰਿੰਸੀਪਲ, ਅਲੈਗਜ਼ੈਂਡਰਾ ਸਕੂਲ ਅਤੇ ਡਾਇਓਸਿਸ ਅਤੇ ਅਲੈਗਜ਼ੈਂਡਰਾ ਸਕੂਲ ਦਾ ਸਟਾਫ਼ ਵੀ ਹਾਜ਼ਰ ਸਨ।

ਡੀਓਏ, ਸੀਐਨਆਈ

Related Articles

Leave a Comment