Home » ਜਲੰਧਰ ਚੋਣਾਂ: ਪਿੰਡ ਰੂਪੇਵਾਲ ’ਚ ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਆਪ ਦੇ ਬਾਬਾ ਬਕਾਲਾ ਤੋਂ ਵਿਧਾਇਕ ਟੌਂਗ ਨੂੰ ਪੁਲੀਸ ਹਵਾਲੇ ਕੀਤਾ

ਜਲੰਧਰ ਚੋਣਾਂ: ਪਿੰਡ ਰੂਪੇਵਾਲ ’ਚ ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਆਪ ਦੇ ਬਾਬਾ ਬਕਾਲਾ ਤੋਂ ਵਿਧਾਇਕ ਟੌਂਗ ਨੂੰ ਪੁਲੀਸ ਹਵਾਲੇ ਕੀਤਾ

ਪੁਲੀਸ ਨੇ ਆਪ ਵਿਧਾਇਕ ਨੂੰ ਗ੍ਰਿਫ਼ਤਾਰ ਕਰਨ ਬਾਅਦ ਜ਼ਮਾਨਤ ’ਤੇ ਛੱਡਿਆ

by Rakha Prabh
81 views

ਜਲੰਧਰ,10 ਮਈ

ਜਲੰਧਰ ਜ਼ਿਮਨੀ ਚੋਣ ਲਈ ਪੁਲੀਸ ਨੇ ਭਾਵੇਂ ਅਮਨ-ਅਮਾਨ ਨਾਲ ਚੋਣਾਂ ਕਰਵਾਉਣ ਦੇ ਪੁਖ਼ਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਸਨ ਪਰ ਦੋ ਦਰਜਨ ਤੋਂ ਵੱਧ ਥਾਵਾਂ ’ਤੇ ਕਾਂਗਰਸ ਤੇ ਅਕਾਲੀ ਦਲ ਦੇ ਆਗੂਆਂ ਨੇ ਬਹਾਰੋਂ ਆਏ ਆਪ ਆਗੂਆਂ ਤੇ ਵਰਕਰਾਂ ਨੂੰ ਪੁਲੀਸ ਦੇ ਹਵਾਲੇ ਕੀਤਾ। ਇਸ ਦੌਰਾਨ ਪੁਲੀਸ ਨੇ ਉਸ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਤਾਂ ਕਰ ਲਿਆ ਪਰ ਬਾਅਦ ’ਚ ਜ਼ਮਾਨਤ ’ਤੇ ਛੱਡ ਦਿੱਤਾ।

ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਪਿੰਡ ਰੂਪੇਵਾਲ ਬੂਥ ਨੰਬਰ 92 ਤੋਂ ਬਾਬਾ ਬਕਾਲਾ ਤੋਂ ਆਪ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਘੇਰ ਲਿਆ ਤੇ ਉਨ੍ਹਾਂ ਨੂੰ ਪੁਲੀਸ ਦੇ ਹਵਾਲੇ ਕੀਤਾ। ਹਰਦੇਵ ਸਿੰਘ ਲਾਡੀ ਨੇ ਕਿ ਉਹ ਆਪਣੇ ਹਲਕੇ ਵਿੱੱਚ ਗੁੰਡਾਗਰਦੀ ਨਹੀਂ ਚੱਲਣ ਦੇਣਗੇ। ਵਿਧਾਇਕ ਲਾਡੀ ਨੇ ਮੌਕੇ ’ਤੇ ਐੱਸਐੱਚਓ ਸ਼ਾਹਕੋਟ ਤੇ ਡੀਐੱਸਪੀ ਨੂੰ ਫੋਨ ਕੀਤਾ ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ।

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਦੱਸਿਆ ਕਿ ਦਰਜਨ ਪਿੰਡਾਂ ਵਿੱਚੋਂ ਉਨ੍ਹਾ ਨੇ ਆਪ ਦੇ ਦੂਜੇ ਜ਼ਿਲ੍ਹਿਆਂ ਵਿੱਚੋਂ ਆਏ ਵਰਕਰਾਂ ਨੂੰ ਭਜਾਇਆ। ਉਨ੍ਹਾਂ ਦੱਸਿਆ ਕਿ ਪਿੰਡ ਬੁੱਢਿਆਣਾ,ਹਜ਼ਾਰਾ,ਹਰੀਪੁਰ ਸਮੇਤ ਦਰਜਨ ਪਿੰਡਾਂ ਵਿੱਚ ਆਪ ਦੇ ਬਾਹਰਲੇ ਬੰਦੇ ਆ ਕੇ ਬੈਠੇ ਹਨ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਚੋਣ ਕਮਿਸ਼ਨ ਵੀ ਕੁਝ ਨਹੀਂ ਕਰ ਰਿਹਾ।

Related Articles

Leave a Comment