Home » ਵਿਧਾਇਕ ਫੌਜਾ ਸਿੰਘ ਸਰਾਰੀ ਮੁੱਖ ਦਫ਼ਤਰ ਗੁਰੂ ਹਰਸਹਾਏ ਪਹੁੰਚਕੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ

ਵਿਧਾਇਕ ਫੌਜਾ ਸਿੰਘ ਸਰਾਰੀ ਮੁੱਖ ਦਫ਼ਤਰ ਗੁਰੂ ਹਰਸਹਾਏ ਪਹੁੰਚਕੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ

by Rakha Prabh
73 views

ਗੁਰੂ ਹਰਸਹਾਏ, 6ਜੁਲਾਈ ( ਗੁਰਮੇਲ ਵਾਰਵਲ ) ਵਿਧਾਨ ਸਭਾ ਹਲਕਾ ਗੁਰੂਹਰਸਹਾਏ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਦਾਰ ਫੌਜਾ ਸਿੰਘ ਸਰਾਰੀ ਅੱਜ ਗੁਰੂ ਹਰਸਹਾਏ ਆਪਣੇ ਮੁੱਖ ਦਫਤਰ ਵਿਖੇ ਪਹੁੰਚੇ। ਜਿਥੇ ਹਲਕੇ ਨਾਲ ਸਬੰਧਤ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਪੁੱਜੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਲੋਕਾਂ ਨੇ ਵਿਧਾਇਕ ਫੌਜਾ ਸਰਾਰੀ ਨੂੰ ਆਪਣੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਵਿਧਾਇਕ ਨੇ ਆਮ ਲੋਕਾਂ ਦੀ ਹੋ ਰਹੀ ਖੱਜਲਖੁਆਰੀ ਨੂੰ ਦੇਖਦੇ ਹੋਏ ਅਧਿਕਾਰੀਆਂ ਨੂੰ ਮੌਕੇ ਤੇ ਬੁਲਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਵਾਇਆ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਮਾਨ ਸਰਕਾਰ ਆਮ ਲੋਕਾਂ ਦੇ ਹਿੱਤਾਂ ਲਈ ਕੰਮ ਕਰਨ ਵਿਚ ਵਚਨਬੱਧ ਹੈ ਅਤੇ ਵਿਧਾਇਕ ਨੇ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ ਜ਼ੋ ਸਾਰੇ ਵਰਗਾਂ ਦੇ ਲੋਕਾਂ ਨੂੰ ਨਾਲ ਲੈਕੇ ਚਲਦੇ ਹਨ। ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਪੰਜਾਬ ਅੰਦਰ ਵੱਡਾ ਫ਼ਤਵਾ ਦਿੱਤਾ ਹੈ ਅਤੇ ਆਏ ਦਿਨ ਲੋਕ ਹੁਣ ਇਹਨਾਂ ਦਲਬਦਲੂ ਸਿਆਸੀ ਪਾਰਟੀਆਂ ਤੋਂ ਕਿਨਾਰਾ ਕਰਕੇ ਧੜਾਧੜ ਆਮ ਆਦਮੀ ਪਾਰਟੀ ਦਾ ਹਿਸਾ ਬਣ ਰਹੇ ਹਨ। ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਲੋਕ ਹੁਣ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਵਿਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਮੰਨ ਬਣਾਈ ਬੈਠੇ ਹਨ। ਇਸ ਮੌਕੇ ਓਐਸਡੀ ਬਚਿੱਤਰ ਸਿੰਘ, ਦਫਤਰ ਇੰਚਾਰਜ ਬਲਵੰਤ ਸਿੰਘ ਲਾਡੀ,ਸਰਪੰਚ ਜੋਗਿੰਦਰ ਸਿੰਘ ਅਜ਼ਾਬਾ,ਰਾਜ ਸਿੰਘ, ਪ੍ਰੀਤ ਹਾਮਦ, ਨੀਲੂ ਵਧਵਾ,ਕਾਕਾ ਪ੍ਰਧਾਨ, ਹਰਨੇਕ ਸਿੰਘ, ਸੁਖਵਿੰਦਰ ਸਿੰਘ ਬਰਾੜ, ਝੰਡਵਿੰਦਰ ਸਿੰਘ ਝੰਡਾ, ਹਰਜਿੰਦਰ ਸਿੰਘ ਘਾਂਗਾ, ਆਦਿ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਸਰਪੰਚ ਪੰਚ, ਅਤੇ ਵਲੰਟੀਅਰ ਵੱਡੀ ਗਿਣਤੀ ਵਿਚ ਮੌਜੂਦ ਸਨ।

Related Articles

Leave a Comment