ਅੰਮ੍ਰਿਤਸਰ, 6 ਜੁਲਾਈ ( ਰਣਜੀਤ ਸਿੰਘ ਮਸੌਣ ) ਕੈਬਨਿਟ ਮੰਤਰੀ ਐਨ.ਆਰ.ਆਈ.ਮਾਮਲੇ ਅਤੇ ਪ੍ਸਾਸ਼ਨਿਕ ਸੁਧਾਰ ਵਿਭਾਗ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਖਿਆਲਾ ਖੁਰਦ ਵਿੱਚ ਸਾਬਕਾ ਸਰਪੰਚ ਜਸਬੀਰ ਸਿੰਘ ਦੇ ਗ੍ਰਹਿ ਵਿਖੇ ਆਪ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਚੰਗੇ ਕੰਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਹੁਣ ਤੋਂ ਹੀ ਕਮਰਕੱਸੇ ਕਰ ਲੈਣ। ਇਸ ਮੌਕੇ ਉਨ੍ਹਾਂ ਵਰਕਰਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਨ੍ਹਾਂ ਨੂੰ ਜਲਦੀ ਨਿਪਟਾਉਣ ਦਾ ਭਰੋਸਾ ਦਿਵਾਇਆ। ਇਸ ਸਮੇਂ ਮਾਰਕੀਟ ਕਮੇਟੀ ਚੋਗਾਵਾਂ ਦੇ ਸਾਬਕਾ ਚੇਅਰਮੈਨ ਕਸ਼ਮੀਰ ਸਿੰਘ ਖਿਆਲਾ ਨੇ ਉਨ੍ਹਾਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਪਨਗਰੇਨ ਪੰਜਾਬ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ, ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਸਾਬਕਾ ਡੀ.ਈ.ਓ. ਲਖਬੀਰ ਸਿੰਘ ਖਿਆਲਾ, ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਸਰਪੰਚ ਚੰਦ ਪੱਧਰੀ, ਸੁਖਦੇਵ ਸਿੰਘ ਪੱਧਰੀ, ਸਰਪੰਚ ਬਾਵਾ ਸਿੰਘ ਖਿਆਲਾ ਕਲਾ, ਸਰਪੰਚ ਹਰਭਜਨ ਸਿੰਘ ਕੋਲੋਵਾਲ, ਸਰਪੰਚ ਪ੍ਰਗਟ ਸਿੰਘ ਬਰਾੜ, ਸਾਬਕਾ ਸਰਪੰਚ ਸ਼ਮਸ਼ੇਰ ਸਿੰਘ ਬਰਾੜ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਖਿਆਲਾ ਕਲਾਂ, ਪ੍ਰੋ. ਗੁਰਬੀਰ ਸਿੰਘ ਬਰਾੜ, ਸਾਬਕਾ ਸਰਪੰਚ ਪ੍ਕਾਸ਼ ਸਿੰਘ ਬੋਪਾਰਾਏ ਕਲਾਂ, ਸਾਬਕਾ ਸਰਪੰਚ ਜਸਬੀਰ ਸਿੰਘ ਖਿਆਲਾ ਖੁਰਦ, ਸਰਪੰਚ ਸਵਿੰਦਰ ਸਿੰਘ ਦੁੱਲਾ ਉਠੀਆਂ, ਸਰਪੰਚ ਤੇਜਬੀਰ ਸਿੰਘ ਬੱਗੇ ਕਲਾਂ, ਬਾਬਾ ਮੀਤਾ ਛਿੱਡਣ, ਨਰਿੰਦਰ ਸਿੰਘ ਛਿੱਡਣ, ਸੁਖਦੇਵ ਸਿੰਘ ਬਲੱਗਣ, ਸਾਬਕਾ ਸਰਪੰਚ ਸੂਬਾ ਸਿੰਘ ਬੋਪਾਰਾਏ ਖੁਰਦ, ਅਮਿਤ ਔਲ ਅਜਨਾਲਾ, ਗੁਰਜੰਟ ਸਿੰਘ ਸੋਹੀ, ਥਾਣੇਦਾਰ ਮਨਜੀਤ ਸਿੰਘ ਭਿੱਟੇਵੱਡ, ਅਨੂਪ ਸਿੰਘ ਖਿਆਲਾ, ਸੁਖਦੇਵ ਸਿੰਘ ਬਲੱਗਣ ਆਦਿ ਹਾਜ਼ਰ ਸਨ ।