Home » ਸਮੈਮ ਸਕੀਮ ਤਹਿਤ ਖੇਤੀ ਮਸ਼ੀਨਰੀ ’ਤੇ ਸਬਸਿਡੀ ਲੈਣ ਲਈ 20 ਜੁਲਾਈ ਤੱਕ ਆਨਲਾਈਨ ਅਪਲਾਈ ਕਰਨ ਕਿਸਾਨ-ਮੁੱਖ ਖੇਤੀਬਾੜੀ ਅਫ਼ਸਰ

ਸਮੈਮ ਸਕੀਮ ਤਹਿਤ ਖੇਤੀ ਮਸ਼ੀਨਰੀ ’ਤੇ ਸਬਸਿਡੀ ਲੈਣ ਲਈ 20 ਜੁਲਾਈ ਤੱਕ ਆਨਲਾਈਨ ਅਪਲਾਈ ਕਰਨ ਕਿਸਾਨ-ਮੁੱਖ ਖੇਤੀਬਾੜੀ ਅਫ਼ਸਰ

by Rakha Prabh
11 views

ਮਾਨਸਾ, 26 ਜੂਨ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਤੀ
ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਮਸ਼ੀਨਾਂ ਸਬਸਿਡੀ ’ਤੇ ਉਪਲਬਧ ਕਰਵਾਉਣ ਲਈ
ਆਨ ਲਾਈਨ ਪੋਰਟਲ ’ਤੇ 20 ਜੁਲਾਈ 2023 ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਡਾ. ਸਤਪਾਲ ਸਿੰਘ ਨੇ ਦਿੱਤੀ।
ਉਨ੍ਹਾਂ ਸਬਸਿਡੀ ਵਾਲੀਆਂ ਮਸ਼ੀਨਾਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਪੈਡੀ
ਟਰਾਂਸਪਲਾਂਟਰਜ਼, ਡੀ.ਐਸ.ਆਰ. ਡਰਿੱਲ, ਪੋਟੈਟੋ ਪਲਾਂਟਰ (ਆਟੋਮੈਟਿਮ/ਸੈਮੀ ਆਟੋਮੈਟਿਕ),
ਟਰੈਕਟਰ ਆਪਰੇਟਿਡ ਬੂਮ ਸਪਰੇਅ, ਪੀ.ਟੀ.ਓ. ਆਪਰੇਟਿਡ ਬੰਡ ਫੋਰਮਰ, ਆਇਲ ਮਿਲ, ਮਿੰਨੀ
ਪ੍ਰੋਸੈਸਿੰਗ ਪਲਾਂਟ, ਨਰਸਰੀ ਸੀਡਰ ਸਮੇਤ ਪੋਰਟਲ ’ਤੇ ਮਸ਼ੀਨਾਂ ਦੀ ਉਪਲਬਧ ਸੂਚੀ ਅਨੁਸਾਰ
ਕਿਸਾਨ ਸਬਸਿਡੀ ਲਈ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਸਬ-ਮਸ਼ੀਨ ਆਨ ਐਗਰੀਕਲਚਰਲ ਮੈਕਾਨਾਈਜੇਸ਼ਨ (ਸਮੈਮ) ਸਕੀਮ
ਤਹਿਤ ਸਬਸਿਡੀ ਦੀ ਦਰ ਸਕੀਮ ਦੀਆਂ ਸ਼ਰਤਾਂ ਅਨੁਸਾਰ ਹੋਵੇਗੀ, ਜਿਸ ਦੀ ਸੂਚੀ ਕੀਮਤ
ਅਤੇ ਮਿਲਣ ਵਾਲੀ ਸਬਸਿਡੀ ਸਬੰਧੀ ਪੂਰੀ ਜਾਣਕਾਰੀ ਵੈਬਸਾਈਟ ’ਤੇ ਉਪਬਲਧ ਕਰਵਾਈ
ਗਈ ਹੈ ਅਤੇ ਐਸ.ਸੀ. ਕਿਸਾਨਾਂ ਲਈ ਸਕੀਮ ਅਧੀਨ ਵੱਖਰੇ ਤੌਰ ’ਤੇ ਫੰਡ ਉਪਲਬਧ ਹਨ।
ਉਨ੍ਹਾਂ ਦੱਸਿਆ ਕਿ ਕਿਸਾਨ ਆਨ ਲਾਈਨ ਪੋਰਟਲ agrimachinerypb.com ਰਾਹੀਂ
ਅਪਲਾਈ ਕਰ ਸਕਦੇ ਹਨ ਅਤੇ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਖੇਤੀਬਾੜੀ ਦਫ਼ਤਰ ਨਾਲ
ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਟੋਲ ਫ਼ਰੀ ਨੰਬਰ
18001801551 ’ਤੇ ਫੋਨ ਕਰਕੇ ਖੇਤੀਬਾੜੀ ਸਬੰਧੀ ਸਲਾਹ ਵੀ ਲੈ ਸਕਦੇ ਹਨ।

Related Articles

Leave a Comment