Home » ਪੰਜਾਬ ਦੇ ਕਈ ਸ਼ਹਿਰਾਂ ’ਚ 21 ਅਕਤੂਬਰ ਤੱਕ ਮੌਸਮ ਰਹੇਗਾ ਸਾਫ, ਪੜੋ ਪੂਰੀ ਖ਼ਬਰ

ਪੰਜਾਬ ਦੇ ਕਈ ਸ਼ਹਿਰਾਂ ’ਚ 21 ਅਕਤੂਬਰ ਤੱਕ ਮੌਸਮ ਰਹੇਗਾ ਸਾਫ, ਪੜੋ ਪੂਰੀ ਖ਼ਬਰ

by Rakha Prabh
146 views

ਪੰਜਾਬ ਦੇ ਕਈ ਸ਼ਹਿਰਾਂ ’ਚ 21 ਅਕਤੂਬਰ ਤੱਕ ਮੌਸਮ ਰਹੇਗਾ ਸਾਫ, ਪੜੋ ਪੂਰੀ ਖ਼ਬਰ
ਚੰਡੀਗੜ੍ਹ, 18 ਅਕਤੂਬਰ : ਪੰਜਾਬ ’ਚ ਮੌਸਮ ਇੱਕ ਵਾਰ ਫਿਰ ਕਰਵਟ ਲੈ ਰਿਹਾ ਹੈ। ਸੂਬੇ ਦੇ ਕਈ ਸ਼ਹਿਰਾਂ ’ਚ ਹੁਣ ਸਵੇਰ ਤੋਂ ਹੀ ਠੰਡ ਵਧਣ ਲੱਗੀ ਹੈ। ਮੌਸਮ ਵਿਭਾਗ ਚੰਡੀਗੜ੍ਹ ਦੀ ਭਵਿੱਖਬਾਣੀ ਅਨੁਸਾਰ 21 ਅਕਤੂਬਰ ਤੱਕ ਪੰਜਾਬ ਦਾ ਮੌਸਮ ਬਿਲਕੁਲ ਸਾਫ ਰਹੇਗਾ। ਇਨੀ ਦਿਨੀਂ ਝੋਨੇ ਦੀ ਕਟਾਈ ਜੋਰਾਂ ’ਤੇ ਹੈ।

ਪੰਜਾਬ ਦੀਆਂ ਵੱਖ-ਵੱਖ ਮੰਡੀਆਂ ’ਚ ਵੀ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਪੰਜਾਬ ’ਚ ਅੱਧ ਅਕਤੂਬਰ ਅਤੇ ਨਵੰਬਰ ਤੱਕ ਝੋਨੇ ਦੀ ਕਟਾਈ ਜਾਰੀ ਰਹੇਗੀ। ਕਿਸਾਨਾਂ ਲਈ ਰਾਹਤ ਦੀ ਗੱਲ ਇਹ ਹੈ ਕਿ ਪਿਛਲੇ 10 ਦਿਨਾਂ ਤੋਂ ਮੌਸਮ ਸਾਫ ਚੱਲ ਰਿਹਾ ਹੈ। ਭਵਿੱਖ ’ਚ ਵੀ ਅਜਿਹਾ ਹੀ ਰਹੇਗਾ। ਵਿਭਾਗ ਦਾ ਮੰਨਣਾ ਹੈ ਕਿ ਧਨਤੇਰਸ ਤੱਕ ਮੌਸਮ ’ਚ ਜਿਆਦਾ ਬਦਲਾਅ ਨਹੀਂ ਹੋਵੇਗਾ।

ਮੌਸਮ ਕੇਂਦਰ ਚੰਡੀਗੜ੍ਹ ਦੀ ਭਵਿੱਖਬਾਣੀ ਅਨੁਸਾਰ 21 ਅਕਤੂਬਰ ਤੱਕ ਮੌਸਮ ਸਾਫ ਰਹੇਗਾ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਨਾਲ ਝੋਨੇ ਦੀ ਕਟਾਈ ’ਚ ਕੋਈ ਰੁਕਾਵਟ ਨਹੀਂ ਆਵੇਗੀ। ਹਾਲਾਂਕਿ ਹੁਣ ਦਿਨ ਅਤੇ ਰਾਤ ਦਾ ਤਾਪਮਾਨ ਡਿੱਗਣਾ ਸ਼ੁਰੂ ਹੋ ਗਿਆ ਹੈ। ਵਿਗਿਆਨੀਆਂ ਮੁਤਾਬਕ ਅਕਤੂਬਰ ਦੇ ਆਖਰੀ ਹਫਤੇ ਤੋਂ ਰਾਤ ਦਾ ਤਾਪਮਾਨ ਪੰਜ ਡਿਗਰੀ ਸੈਲਸੀਅਸ ਘੱਟ ਜਾਵੇਗਾ। ਇਸ ਕਾਰਨ ਠੰਢ ਵੱਧ ਸਕਦੀ ਹੈ। ਕਈ ਜ਼ਿਲ੍ਹਿਆਂ ’ਚ ਤਾਪਮਾਨ 5 ਤੋਂ 7 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ।

ਸਕਾਈਮੇਟ ਮੌਸਮ ਮੁਤਾਬਕ ਕਈ ਸੂਬਿਆਂ ’ਚ ਮੌਸਮ ਖੁਸਕ ਰਹਿਣ ਦੀ ਸੰਭਾਵਨਾ ਹੈ। ਇਨ੍ਹਾਂ ’ਚ ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ, ਮੱਧ ਪ੍ਰਦੇਸ, ਬਿਹਾਰ ਅਤੇ ਗੁਜਰਾਤ ਦਾ ਮੌਸਮ ਖੁਸਕ ਰਹੇਗਾ। ਉੜੀਸਾ, ਆਂਧਰਾ ਪ੍ਰਦੇਸ, ਤੇਲੰਗਾਨਾ, ਕਰਨਾਟਕ, ਤਾਮਿਲਨਾਡੂ, ਕੇਰਲ ਅਤੇ ਲਕਸਦੀਪ ’ਚ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ’ਚ ਚੱਕਰਵਾਤੀ ਚੱਕਰ ਦੇ ਪ੍ਰਭਾਵ ਹੇਠ ਭਾਰੀ ਮੀਂਹ ਪੈ ਸਕਦਾ ਹੈ। ਮਹਾਰਾਸਟਰ ਦੇ ਕਈ ਹਿੱਸਿਆਂ ’ਚ ਮੀਂਹ ਵੀ ਪੈ ਸਕਦਾ ਹੈ।

Related Articles

Leave a Comment