Home » ਠੇਕਾ ਮੁਲਾਜ਼ਮ ਹੁਣ ਇੱਕ ਸਾਲ ਦੀ ਨੌਕਰੀ ਤੋਂ ਬਾਅਦ ਹੀ ਗ੍ਰੈਚੁਟੀ ਲੈਣ ਦੇ ਹੋਣਗੇ ਹੱਕਦਾਰ

ਠੇਕਾ ਮੁਲਾਜ਼ਮ ਹੁਣ ਇੱਕ ਸਾਲ ਦੀ ਨੌਕਰੀ ਤੋਂ ਬਾਅਦ ਹੀ ਗ੍ਰੈਚੁਟੀ ਲੈਣ ਦੇ ਹੋਣਗੇ ਹੱਕਦਾਰ

by Rakha Prabh
167 views

ਠੇਕਾ ਮੁਲਾਜ਼ਮ ਹੁਣ ਇੱਕ ਸਾਲ ਦੀ ਨੌਕਰੀ ਤੋਂ ਬਾਅਦ ਹੀ ਗ੍ਰੈਚੁਟੀ ਲੈਣ ਦੇ ਹੋਣਗੇ ਹੱਕਦਾਰ
ਨਵੀਂ ਦਿੱਲੀ, 18 ਅਕਤੂਬਰ : ਦੇਸ਼ ’ਚ ਜਲਦੀ ਹੀ ਲਾਗੂ ਹੋਣ ਵਾਲੇ ਨਵੇਂ ਕਿਰਤ ਕਾਨੂੰਨ ’ਚ ਮੁਲਾਜਮਾਂ ਲਈ ਕਈ ਉਪਬੰਧ ਕੀਤੇ ਗਏ ਹਨ, ਜੋ ਕਿ ਉਨ੍ਹਾਂ ਲਈ ਬਹੁਤ ਲਾਹੇਵੰਦ ਸਾਬਤ ਹੋਣਗੇ। ਨਵੇਂ ਕਿਰਤ ਕਾਨੂੰਨ ਦੇ ਲਾਗੂ ਹੋਣ ਨਾਲ ਨਿੱਜੀ ਖੇਤਰ ਦੇ ਕਰਮਚਾਰੀਆਂ ਲਈ ਘਰ ਲੈ ਜਾਣ ਦੀ ਤਨਖਾਹ, ਪ੍ਰਾਵੀਡੈਂਟ ਫੰਡ ਯੋਗਦਾਨ ਅਤੇ ਕੰਮ ਦੇ ਘੰਟਿਆਂ ’ਚ ਮਹੱਤਵਪੂਰਨ ਬਦਲਾਅ ਹੋਣਗੇ।

ਨਵੇਂ ਲੇਬਰ ਕੋਡ ’ਚ ਪ੍ਰਸਤਾਵਿਤ ਤਬਦੀਲੀਆਂ ਨਾਲ ਕਰਮਚਾਰੀ ਦੀ ਰਿਟਾਇਰਮੈਂਟ ਫੰਡ ਅਤੇ ਗ੍ਰੈਚੁਟੀ ਦੀ ਰਕਮ ’ਚ ਵੀ ਵਾਧਾ ਹੋਵੇਗਾ। ਪੇਮੈਂਟ ਆਫ ਗ੍ਰੈਚੁਟੀ ਐਕਟ 1972 ਦੇ ਅਨੁਸਾਰ, ਇੱਕ ਪ੍ਰਾਈਵੇਟ ਕੰਪਨੀ ’ਚ 10 ਤੋਂ ਵੱਧ ਕਰਮਚਾਰੀ ਹੋਣ ਵਾਲਾ ਕਰਮਚਾਰੀ ਪੰਜ ਸਾਲ ਦੀ ਸੇਵਾ ਤੋਂ ਬਾਅਦ ਗ੍ਰੈਚੁਟੀ ਲਾਭ ਦਾ ਦਾਅਵਾ ਕਰਨ ਦੇ ਯੋਗ ਹੈ।

ਜਲਦ ਹੀ ਲਾਗੂ ਹੋਣ ਵਾਲੇ ਲੇਬਰ ਕੋਡਾਂ ਦੇ ਤਹਿਤ, ਕੇਂਦਰ ਨੇ ਨਿਸਚਿਤ ਮਿਆਦ ਜਾਂ ਠੇਕਾ ਅਧਾਰਤ ਕਰਮਚਾਰੀਆਂ ਲਈ ਗ੍ਰੈਚੁਟੀ ਯੋਗਤਾ ਦੀ ਹੱਦ ਨੂੰ ਵਧਾ ਕੇ ਇੱਕ ਸਾਲ ਕਰਨ ਦੀ ਯੋਜਨਾ ਬਣਾਈ ਹੈ, ਭਾਵ ਕਰਮਚਾਰੀ ਇੱਕ ਸਾਲ ਤੱਕ ਕੰਮ ਕਰਨ ਤੋਂ ਬਾਅਦ ਹੀ ਗ੍ਰੈਚੁਟੀ ਦੇ ਹੱਕਦਾਰ ਹੋਣਗੇ, ਜਦੋਂ ਕਾਨੂੰਨ ਲਾਗੂ ਹੋਵੇਗਾ। ਹਾਲਾਂਕਿ, ਕਿਸੇ ਕੰਪਨੀ ਦੇ ਨਿਯਮਤ ਤਨਖਾਹ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਗ੍ਰੈਚੁਟੀ ਦੇ ਨਿਯਮ ਪਹਿਲਾਂ ਵਾਂਗ ਹੀ ਰਹਿਣਗੇ।

ਦਰਅਸਲ, ਨਵੇਂ ਸਮਾਜਿਕ ਸੁਰੱਖਿਆ ਅਤੇ ਉਦਯੋਗਿਕ ਸਬੰਧ ਕੋਡ ਦੇ ਤਹਿਤ, ਸਰਕਾਰ ਨੇ ਠੇਕਾ ਕਰਮਚਾਰੀਆਂ ਲਈ ਗ੍ਰੈਚੁਟੀ ਦੇ ਭੁਗਤਾਨ ਲਈ ਪੰਜ ਸਾਲਾਂ ਦੇ ਸੇਵਾ ਨਿਯਮ ਨੂੰ ਸੌਖਾ ਕਰਨ ਦਾ ਪ੍ਰਬੰਧ ਕੀਤਾ ਹੈ। ਦੱਸ ਦੇਈਏ ਕਿ ਫਿਕਸਡ ਟਰਮ ਜਾਂ ਕੰਟਰੈਕਟ ਆਧਾਰਿਤ ਕਰਮਚਾਰੀ ਉਹ ਹੁੰਦੇ ਹਨ ਜਿਨ੍ਹਾਂ ਦੀ ਨੌਕਰੀ ਕੰਟਰੈਕਟ ਪੀਰੀਅਡ ਖਤਮ ਹੋਣ ਨਾਲ ਖਤਮ ਹੋ ਜਾਂਦੀ ਹੈ।

ਸਰਕਾਰ ਦਾ ਉਦੇਸ਼ ਨਿਜੀ ਖੇਤਰ ਦੇ ਕਰਮਚਾਰੀਆਂ ਲਈ ਠੇਕਾ ਕਰਮਚਾਰੀਆਂ ਨੂੰ ਗ੍ਰੈਚੁਟੀ ਦਾ ਲਾਭ ਦੇ ਕੇ ਉਨ੍ਹਾਂ ਲਈ ਸਮਾਜਿਕ ਸੁਰੱਖਿਆ ਦਾ ਵਿਸਤਾਰ ਕਰਨਾ ਹੈ, ਜਿਸ ’ਚ ਜਿਆਦਾਤਰ ਘੱਟ ਦਰਜੇ ਦੇ ਕਾਮੇ ਜਿਵੇਂ ਕਿ ਮਜਦੂਰ, ਫੈਕਟਰੀ ਓਪਰੇਟਰ, ਹੈਲਪਰ ਅਤੇ ਡਰਾਈਵਰ ਸ਼ਾਮਲ ਹੋਣਗੇ।

ਨਵਾਂ ਲੇਬਰ ਕੋਡ ਇਹ ਵੀ ਲਾਜ਼ਮੀ ਕਰਦਾ ਹੈ ਕਿ ਗ੍ਰੈਚੁਟੀ ਦੀ ਗਣਨਾ ਨਵੇਂ ਦਿਸ਼ਾ-ਨਿਰਦੇਸ਼ਾਂ ’ਚ ਦਰਸਾਏ ਮਜਦੂਰੀ ਦੇ ਆਧਾਰ ’ਤੇ ਕੀਤੀ ਜਾਵੇ। ਹਾਲਾਂਕਿ, ਨਿਯਮਤ ਕਰਮਚਾਰੀ ਕਿਸੇ ਕੰਪਨੀ ’ਚ ਪੰਜ ਸਾਲ ਦੀ ਨਿਰੰਤਰ ਸੇਵਾ ਤੋਂ ਬਾਅਦ ਗ੍ਰੈਚੁਟੀ ਦੇ ਯੋਗ ਹੋਣਗੇ।

ਮੌਜੂਦਾ ਕਾਨੂੰਨ ਦੇ ਅਨੁਸਾਰ, ਗ੍ਰੈਚੁਟੀ ਦੀ ਗਣਨਾ ਮੂਲ ਤਨਖਾਹ ਅਤੇ ਮਹਿੰਗਾਈ ਭੱਤੇ ਦੇ ਆਧਾਰ ’ਤੇ ਕੀਤੀ ਜਾਂਦੀ ਹੈ। ਗ੍ਰੈਚੁਟੀ ਦੀ ਗਣਨਾ ਲਈ ਇੱਕ ਮਹੀਨਾ 26 ਦਿਨ ਮੰਨਿਆ ਜਾਂਦਾ ਹੈ। ਗ੍ਰੈਚੁਟੀ ਰਾਸੀ ਦੀ ਅਧਿਕਤਮ ਸੀਮਾ 20 ਲੱਖ ਰੁਪਏ ਹੈ।

ਨਵੇਂ ਲੇਬਰ ਕੋਡ ’ਚ ਇਹ ਵੀ ਲਾਜਮੀ ਕੀਤਾ ਗਿਆ ਹੈ ਕਿ ਕੁੱਲ ਤਨਖਾਹ ਦਾ 50 ਪ੍ਰਤੀਸਤ ਮੂਲ ਤਨਖਾਹ ਵਜੋਂ ਦਿੱਤਾ ਜਾਵੇ। ਇਸ ਨਾਲ ਕਰਮਚਾਰੀਆਂ ਦੀ ਗ੍ਰੈਚੁਟੀ ਦੀ ਰਕਮ ਵਧੇਗੀ। ਜੇਕਰ ਕਰਮਚਾਰੀ ਦੀ ਮੁਢਲੀ ਤਨਖਾਹ ਕੁੱਲ ਤਨਖਾਹ ਦੇ 50 ਪ੍ਰਤੀਸਤ ਤੋਂ ਘੱਟ ਹੈ, ਤਾਂ ਮਾਲਕ ਨੂੰ ਅਜਿਹੇ ਕਰਮਚਾਰੀ ਦੀ ਤਨਖਾਹ ਦੁਬਾਰਾ ਤੈਅ ਕਰਨ ਦੀ ਲੋੜ ਹੈ।

Related Articles

Leave a Comment