Home » ਸੀ.ਆਈ.ਏ ਸਟਾਫ਼-2, ਵੱਲੋਂ 120 ਗ੍ਰਾਮ ਹੈਰੋਇੰਨ ਸਮੇਤ ਇੱਕ ਕਾਬੂ

ਸੀ.ਆਈ.ਏ ਸਟਾਫ਼-2, ਵੱਲੋਂ 120 ਗ੍ਰਾਮ ਹੈਰੋਇੰਨ ਸਮੇਤ ਇੱਕ ਕਾਬੂ

by Rakha Prabh
5 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਕੁਸ਼ਾਲ ਸ਼ਰਮਾਂ)
ਇੰਸਪੈਕਟਰ ਰਾਜ਼ੇਸ਼ ਸ਼ਰਮਾਂ ਇੰਚਾਂਰਜ਼ ਸੀ.ਆਈ.ਏ ਸਟਾਫ਼-2, ਗੁਰੂ ਕੀ ਵਡਾਲੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਏ.ਐਸ.ਆਈ ਲਾਜ਼ਪਤ ਰਾਏ ਸਮੇਤ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਮੋੜ ਗੁਮਾਨਪੁਰਾ ਰੋਡ ਖੇਤਰ ਤੋਂ ਇੱਕ ਵਿਅਕਤੀ ਬਿਕਰਮਜੀਤ ਸਿੰਘ ਉਰਫ਼ ਬਿੱਕਾ ਪੁੱਤਰ ਲਖਬੀਰ ਸਿੰਘ ਵਾਸੀ ਪਿੰਡ ਰਾਏਪੁਰ ਖੁਰਦ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ 120 ਗ੍ਰਾਮ ਹੈਰੋਇੰਨ ਸਮੇਤ ਕਾਬੂ ਕੀਤਾ ਗਿਆ। ਇਸ ਤੇ ਮੁਕੱਦਮਾਂ ਨੰਬਰ 43 ਮਿਤੀ 6-3-2024 ਜੁਰਮ 21-ਬੀ,61,85 ਐਨ.ਡੀ.ਪੀ.ਐਸ ਐਕਟ, ਥਾਣਾ ਛੇਹਰਟਾ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਸ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਕੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ।
ਪਹਿਲਾਂ ਦਰਜ ਮੁਕੱਦਮੇ:-
ਗ੍ਰਿਫ਼ਤਾਰ ਦੋਸ਼ੀ ਬਿਕਮਰਜੀਤ ਸਿੰਘ ਦੇ ਖਿਲਾਫ਼ ਪਹਿਲਾਂ ਵੀ ਕਤਲ ਅਤੇ ਇਰਾਦਾ ਕਤਲ, ਅਸਲਾ ਐਕਟ ਦੇ ਤਿੰਨ ਮੁਕੱਦਮੇਂ ਦਰਜ਼ ਹਨ ਦਾ ਵੇਰਵਾ:-
1. ਮੁਕੱਦਮਾਂ ਨੰਬਰ 81/16 ਜੁਰਮ 307 ਭ:ਦ:, 25/54/59 ਅਸਲ੍ਹਾਂ ਐਕਟ, ਥਾਣਾ ਮਹਿਤਾ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ।
 2. ਮੁਕੱਦਮਾਂ ਨੰਬਰ 127/16 ਜੁਰਮ 302,364 ਭ:ਦ :, 25/54/59 ਅਸਲ੍ਹਾਂ ਐਕਟ, ਥਾਣਾ ਸਦਰ, ਜਿਲ੍ਹਾ ਤਰਨ ਤਾਰਨ।
 3. ਮੁਕੱਦਮਾਂ ਨੰਬਰ 272/19 ਜੁਰਮ 307,120-ਬੀ, 148,149,506 ਭ:ਦ:, 52 ਪਰੀਜ਼ਨ ਐਕਟ, ਥਾਣਾ ਇਸਲਾਮਾਬਾਦ, ਅੰਮ੍ਰਿਤਸਰ।

Related Articles

Leave a Comment