Home » ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ ਫੇਸ-1 ਦੁੱਗਰੀ ਵਿੱਚ ਨਾਮ ਸਿਮਰਨ ਅਤੇ ਕੀਰਤਨ ਸਮਾਗਮ ਸ਼ਨੀਵਾਰ ਅਤੇ ਐਤਵਾਰ – ਕੁਲਵਿੰਦਰ ਸਿੰਘ ਬੈਨੀਪਾਲ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ ਫੇਸ-1 ਦੁੱਗਰੀ ਵਿੱਚ ਨਾਮ ਸਿਮਰਨ ਅਤੇ ਕੀਰਤਨ ਸਮਾਗਮ ਸ਼ਨੀਵਾਰ ਅਤੇ ਐਤਵਾਰ – ਕੁਲਵਿੰਦਰ ਸਿੰਘ ਬੈਨੀਪਾਲ

by Rakha Prabh
15 views
ਲੁਧਿਆਣਾ (ਕਰਨੈਲ ਸਿੰਘ ਐੱਮ.ਏ.)
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ ਫੇਸ-1 ਵਿੱਚ ਨਾਮ ਸਿਮਰਨ ਅਤੇ ਕੀਰਤਨ ਸਮਾਗਮ ਗੁਰਦੁਆਰਾ ਸਾਹਿਬ ਬ੍ਰਹਮ ਬੁੰਗਾ ਦੋਦੜਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ ਫੇਸ-1 ਦੁਗਰੀ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ ਇਹ ਪ੍ਰੋਗਰਾਮ ਸ਼ਨੀਵਾਰ ਸਵੇਰ ਅੰਮ੍ਰਿਤ ਵੇਲੇ ਤੋਂ ਹੀ ਸੁਰੂ ਹੋ ਜਾਣਗੇ । ਸ਼ਨੀਵਾਰ ਸਵੇਰ ਪਹਿਲਾ ਰੋਜ਼ਾਨਾ ਦੀ ਤਰ੍ਹਾਂ ਨਿੱਤਨੇਮ ਅਤੇ ਸੰਗਤੀ ਰੁਪ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਜਾਣਗੇ ਅਤੇ ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਜਸਵੰਤ ਸਿੰਘ ਜੀ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਉਣਗੇ ਅਤੇ ਗਿਆਨੀ ਹਰਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ ਅਰਦਾਸ ਉਪਰੰਤ ਸਮਾਪਤੀ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ ਅਤੇ ਦੁਪਹਿਰ ਤੋਂ ਬਾਅਦ 4 ਵਜੇ ਫਿਰ ਸਿਮਰਨ ਸੁਰੂ ਹੋ ਜਾਵੇਗਾ ਦੂਰੋਂ ਦੂਰੋਂ ਆ ਰਹੀਆਂ ਸੰਗਤਾਂ ਇਸ ਸਿਮਰਨ ਵਿੱਚ ਹਾਜ਼ਰੀ ਭਰਨਗੀਆਂ ਫੇਰ ਗੂਰਬਾਣੀ ਵਿਚਾਰ ਸੋਦਰ ਰਹਿਰਾਸ ਅਤੇ 7 ਵਜੇ ਤੋਂ 9-45 ਵਜੇ ਤੱਕ ਗੂਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਅਤੇ ਅਰਦਾਸ ਹੁਕਮਨਾਮੇ ਉਪੰਰਤ ਗੁਰ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ ਅਤੇ ਸੰਗਤਾਂ ਵਾਸਤੇ ਰਾਤ ਨੂੰ ਠਹਿਰਨ ਦਾ ਗੁਰੂ ਘਰ ਵਿੱਚ ਪੂਰਾ ਇੰਤਜ਼ਾਮ ਕੀਤਾ ਗਿਆ ਹੈ ਅਤੇ ਐਤਵਾਰ ਸਵੇਰ ਅੰਮ੍ਰਿਤ ਵੇਲੇ ਤੋਂ ਹੀ ਗੂਰਬਾਣੀ ਦਾ ਪ੍ਰਸਾਰ ਅਰੰਭ ਹੋ ਜਾਵੇਗਾ ਸਵੇਰ 4 ਵਜੇ ਸਿਮਰਨ ਤੋਂ ਅਰੰਭਤਾ ਹੋਵੇਗੀ ਫੇਰ ਨਿੱਤਨੇਮ ਆਸਾ ਜੀ ਦੀ ਵਾਰ ਦੇ ਕੀਰਤਨ ਅਤੇ ਫੇਰ ਗੂਰਬਾਣੀ ਕੀਰਤਨ ਹੋਣਗੇ ਇਸ ਵਿੱਚ ਪੰਥ ਪ੍ਰਸਿੱਧ ਕੀਰਤਨੀਏ ਅਤੇ ਪ੍ਰਚਾਰਕ ਹਾਜ਼ਰੀਆਂ ਭਰਨਗੇ, ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਜਾਵੇਗੀ ਅਤੇ ਪੂਰਾ ਦਿਨ ਲੰਗਰਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ ਇਸ ਤਰ੍ਹਾਂ ਇਹ ਪ੍ਰੋਗਰਾਮ ਐਤਵਾਰ ਰਾਤ 11 ਵਜੇ ਤੱਕ ਚਲੇਗਾ ਅਤੇ ਗੁਰੂ ਘਰ ਵਿੱਚ ਆਈਆਂ ਮਹਾਨ ਸਖਸ਼ੀਅਤਾਂ ਅਤੇ ਰਾਗੀ ਸਿੰਘਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਸਮੇਂ ਸਿਰ ਗੁਰੂ ਘਰ ਵਿੱਚ ਪਹੁੰਚ ਕੇ ਕੀਰਤਨ ਅਤੇ ਸਿਮਰਨ ਦਾ ਲਾਹਾ ਲਈਏ ਅਤੇ ਆਪਣਾ ਜੀਵਨ ਸਫਲਾ ਕਰੀਏ

Related Articles

Leave a Comment