ਜ਼ੀਰਾ 05 ਸਤੰਬਰ 2023.
ਪੰਜਾਬ ਸਰਕਾਰ ,ਖੇਡ ਵਿਭਾਗ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਦੌਰਾਨ ਬਲਾਕ ਜ਼ੀਰਾ ਦੇ ਦੂਜੇ ਦਿਨ ਦੇ ਖੇਡ ਮੁਕਾਬਲੇ ਜਵਾਹਰ ਨਵੋਦਿਆ ਵਿਦਿਆਲਿਆ ਮਹੀਆਂ ਵਾਲਾ ਕਲਾਂ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਹੋਏ। ਇਸ ਦੌਰਾਨ ਬਲਾਕ ਜ਼ੀਰਾ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡਾਂ ਦਾ ਪ੍ਰਦਰਸ਼ਨ ਕੀਤਾ। ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫ਼ਸਰ ਸ. ਬਲਵਿੰਦਰ ਸਿੰਘ ਨੇ ਦਿੱਤੀ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਅਥਲੈਟਿਕਸ ਇਵੈਂਟ ਅੰਡਰ 31-40 ਮੈਨ ਗਰੁੱਪ ਨੇ 100 ਮੀਟਰ ਵਿੱਚ ਬਲਜੀਤ ਸਿੰਘ ਪਿੰਡ ਫੇਰੋ ਕੇ ਨੇ ਪਹਿਲਾ ਅਤੇ ਰਾਜਾ ਸਿੰਘ ਡੀ.ਪੀ.ਈ ਲਹਿਰਾ ਰੋਹੀ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 800 ਮੀਟਰ ਵਿੱਚ ਬਲਜੀਤ ਸਿੰਘ ਪਿੰਡ ਫੇਰੋ ਕੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 41-55 ਮੈਨ ਗਰੁੱਪ ਨੇ 200 ਮੀਟਰ ਵਿੱਚ ਕੁਲਵੰਤ ਸਿੰਘ ਪਿੰਡ ਵਕੀਲਾਂ ਵਾਲਾ ਨੇ ਪਹਿਲਾ ਅਤੇ ਪਰਮਿੰਦਰ ਸਿੰਘ ਜੀਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਗਰੁੱਪ ਵਿੱਚ 100 ਮੀਟਰ ਵਿੱਚ ਕੁਲਵੰਤ ਸਿੰਘ ਪਿੰਡ ਵਕੀਲਾਂ ਵਾਲਾ ਨੇ ਪਹਿਲਾ, ਪਰਮਿੰਦਰ ਸਿੰਘ ਜੀਰਾ ਨੇ ਦੂਜਾ ਅਤੇ ਗੁਰਿੰਦਰ ਸਿੰਘ ਗੋਗੋਆਣੀ ਨੇ ਤੀਜਾ ਸਥਾਨ ਹਾਸਲ ਕੀਤਾ।
ਉਨ੍ਹਾਂ ਦੱਸਿਆ ਕਿ ਕਬੱਡੀ(ਸਸ) ਵਿਚ ਅੰਡਰ 17 ਲੜਕਿਆਂ ਵਿੱਚ ਕੱਸੋਆਣਾ ਨੇ ਪਹਿਲਾ ਅਤੇ ਚੂਚਕ ਵਿੰਡ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 21 ਲੜਕਿਆਂ ਵਿੱਚ ਖੋਸਾ ਦਲ ਸਿੰਘ ਵਾਲਾ ਨੇ ਪਹਿਲਾ ਅਤੇ ਸਸਸਸ ਚੂਚਕ ਵਿੰਡ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਅੰਡਰ 21 ਲੜਕੀਆਂ ਵਿਚ ਸਸਸਸ ਜੀਰਾ ਨੇ ਪਹਿਲਾ ਸਥਾਨ ਹਾਸਲ ਕੀਤਾ।
ਇਸ ਮੌਕੇ ਸ਼੍ਰੀਮਤੀ ਸਵਰਨਜੀਤ ਕੌਰ ਨਿੱਝਰ ਪ੍ਰਿੰਸੀਪਲ ਜੇ. ਐਨ. ਵੀ. ਮਹੀਆਂ ਵਾਲਾ ਕਲਾਂ, ਸ੍ਰ: ਚਰਨਬੀਰ ਸਿੰਘ ਡੀ.ਪੀ.ਈ, ਸ਼੍ਰੀ ਅਕਸ਼ ਕੁਮਾਰ ਡੀ.ਐਮ ਜ਼ਿਲ੍ਹਾ ਸਿੱਖਿਆ ਦਫਤਰ ਫਿਰੋਜ਼ਪੁਰ ਤੇ ਵੱਖ-ਵੱਖ ਸਕੂਲਾਂ ਦੇ ਟੀਚਰ ਅਤੇ ਖੇਡ ਵਿਭਾਗ ਦੇ ਕੋਚ ਅਤੇ ਸਟਾਫ਼ ਆਦਿ ਹਾਜ਼ਰ ਸਨ।