ਜ਼ੀਰਾ/ ਫਿਰੋਜ਼ਪੁਰ ( ਗੁਰਪ੍ਰੀਤ ਸਿੰਘ ਸਿੱਧੂ)
ਭਗਵਾਨ ਸ੍ਰੀ ਰਾਮ ਚੰਦਰ ਜੀ ਨੂੰ ਸਮਰਪਿਤ ਵਿਸ਼ਾਲ ਸੁੰਦਰ ਸ਼ੋਭਾ ਯਾਤਰਾ ਗੁੱਗਾ ਮੰਦਰ ਪੁਰਾਣਾ ਤਲਵੰਡੀ ਰੋਡ ਮਹਾਮੰਡਲੇਸਵਰ 1008 ਸੁਆਮੀ ਕਮਲਪੁਰੀ ਜੀ ਸਮਾਧੀ ਸੰਕਰਪੁਰੀ ਜ਼ੀਰਾ ਵਾਲਿਆਂ ਜੀ ਦੀ ਯੋਗ ਅਗਵਾਈ ਹੇਠ ਰਵਾਨਾ ਕੀਤੀ ਗਈ। ਜੋ ਸਮੁੱਚੇ ਸ਼ਹਿਰ ਦੀ ਪਰਕਰਮਾ ਕਰਦਿਆਂ ਵੱਖ ਵੱਖ ਬਜ਼ਾਰਾਂ ਵਿੱਚੋਂ ਹੁੰਦੀ ਹੋਈ ਸੰਗਤਾਂ ਨੂੰ ਦਰਸ਼ਨ ਦੇਣ ਉਪਰੰਤ ਗੁੱਗਾ ਮੰਦਰ ਜ਼ੀਰਾ ਵਿਖੇ ਸਮਾਪਤ ਹੋਈ। ਇਸ ਮੌਕੇ ਸੁਆਮੀ ਕਮਲਪੁਰੀ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਲਾਂ ਬੰਧੀ ਸੰਘਰਸ਼ ਤੋਂ ਬਾਅਦ ਪ੍ਰਭੂ ਸ਼੍ਰੀ ਰਾਮ ਜੀ ਦਾ ਭਵਿਆ ਮੰਦਰ ਬਣ ਕੇ ਤਿਆਰ ਹੋ ਚੁਕਾ ਹੈ ਅਤੇ ਉਸਦਾ ਦਾ ਰਸਮੀ ਉਦਘਾਟਨ ਅਤੇ ਪ੍ਰਭੂ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਟਾ 22 ਜਨਵਰੀ 2024 ਨੂੰ ਸ੍ਰੀ ਰਾਮ ਜਨਮ ਭੂਮੀ ਅਯੁਧਿਆ ਵਿਖੇ ਹੋ ਰਹੀ ਹੈ। ਜਿਸ ਦੇ ਸਬੰਧ ਵਿੱਚ ਸ੍ਰੀ ਅਯੁਧਿਆ ਜੀ ਤੋਂ ਪੂਜਤ ਅਕਸ਼ਤ ਕਲਸ਼ ਯਾਤਰਾ ਗੁੱਗਾ ਮੰਦਰ ਜ਼ੀਰਾ ਵਿਖੇ ਪੁੱਜੀ ਹੈ ਜੋ ਸ਼ਹਿਰ ਦੀ ਪਰਕਰਮਾ ਕਰਦਿਆਂ ਵਾਪਸ ਸ੍ਰੀ ਗੁੱਗਾ ਮੰਦਰ ਜ਼ੀਰਾ ਵਿਖੇ ਸਮਾਪਤ ਹੋਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸੁਭਾਸ਼ ਗੁਪਤਾ ਆਗੂ ਵਿਸ਼ਵ ਹਿੰਦੂ ਪ੍ਰੀਸ਼ਦ ਪੰਜਾਬ ਨੇ ਦੱਸਿਆ ਕਿ ਇਹ ਭਵਯ ਪੂਜਤ ਕਲਸ ਯਾਤਰਾ ਵਿੱਚ ਸਮੁਚੇ ਸ਼ਹਿਰ ਦੀਆਂ ਸਮੂਹ ਧਾਰਮਿਕ ਸਮਾਜਿਕ ਸੰਸਥਾਵਾਂ ਆਗੂਆਂ ਅਤੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਸ਼ਰਧਾਲੂ ਸ਼ਾਮਿਲ ਹੋਏ ।ਇਸ ਮੌਕੇ ਸ਼ੋਭਾ ਯਾਤਰਾ ਵਿੱਚ ਸੁਆਮੀ ਕਮਲਪੁਰੀ ਜੀ ਸਮਾਧੀ ਸੰਕਰਪੁਰੀ ਜ਼ੀਰਾ, ਆਪ ਯੂਥ ਆਗੂ ਸ਼ੰਕਰ ਕਟਾਰੀਆ, ਹਰਬੀਰਇੰਦਰ ਸਿੰਘ ਯੂਥ ਆਗੂ ਭਾਜਪਾ,ਸੁਭਾਸ਼ ਗੁਪਤਾ ਆਗੂ ਵਿਸ਼ਵ ਹਿੰਦੂ ਪ੍ਰੀਸ਼ਦ ਪੰਜਾਬ, ਮੈਡਮ ਮਧੂ ਮਿੱਤਲ ਸੂਬਾ ਮੀਤ ਪ੍ਰਧਾਨ ਸੇਵਾ ਭਾਰਤੀ ਪੰਜਾਬ, ਪ੍ਰੇਮ ਗਰੋਵਰ ਸਰਪਰਸਤ ਬਜਰੰਗ ਭਵਨ ਮੰਦਿਰ ਜ਼ੀਰਾ, ਸਮਾਜ ਸੇਵੀ ਸਤਿੰਦਰ ਸਚਦੇਵਾ ਸੂਬਾ ਮੀਤ ਪ੍ਰਧਾਨ ਭਾਵਿਪ ਪੰਜਾਬ ,ਵੀਰ ਸਿੰਘ ਚਾਵਲਾ ਪ੍ਰਧਾਨ ਸੇਵਾ ਭਾਰਤੀ,ਐਨ ਕੇ ਨਾਰੰਗ,ਵਿੱਕੀ ਸੂਦ ਮੰਡਲ ਪ੍ਰਧਾਨ ਭਾਜਪਾ, ਪਵਨ ਸੇਠੀ,ਪ੍ਰਵੀਨ ਉਪਲ , ਰਾਜਿੰਦਰ ਬੰਸੀਵਾਲ ਸੇਵਾ ਭਾਰਤੀ, ਜੋਗਿੰਦਰ ਪਾਲ ਪ੍ਰਧਾਨ ਰਾਮਲੀਲਾ ਕਲੱਬ ਜ਼ੀਰਾ, ਸੁਨੀਲ ਗਰੋਵਰ, ਸੰਜੀਵ ਸ਼ਰਮਾ, ਮਹਿੰਦਰ ਪਾਲ ਪ੍ਰਧਾਨ ਭਾਵਿਪ, ਹਕੁਮਤ ਰਾਏ, ਅਜੇ ਕੁਮਾਰ, ਭੁਪਿੰਦਰ ਸ਼ਰਮਾ,ਰਾਜ ਰਾਣੀ, ਸੁਨੀਤਾ ਰਾਣੀ, ਵੀਨਾ ਸ਼ਰਮਾ,ਸੁਮਨ ਬੰਸੀਵਾਲ, ਸਤੀਸ਼ ਦੇਵਗਨ,ਰਾਜ ਕੁਮਾਰ, ਧਰਮਿੰਦਰ ਕੌਰੀ, ਰਾਹੁਲ ਅਗਰਵਾਲ ਪ੍ਰਧਾਨ ਬਜਰੰਗ ਦਲ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ