Home » ਐਂਟੀ ਕੁਰੱਪਸ਼ਨ ਫਾਊਂਡੇਸ਼ਨ ਫਾਰ ਪੀਪਲਜ ਨੇ ਗਰੀਬ ਪਰਿਵਾਰ ਦੇ ਮਿ੍ਰਤਕ ਨੌਜਵਾਨ ਦੀਆਂ ਅੰਤਿਮ ਰਸਮਾਂ ਦਾ ਚੁੱਕਿਆ ਖਰਚਾ

ਐਂਟੀ ਕੁਰੱਪਸ਼ਨ ਫਾਊਂਡੇਸ਼ਨ ਫਾਰ ਪੀਪਲਜ ਨੇ ਗਰੀਬ ਪਰਿਵਾਰ ਦੇ ਮਿ੍ਰਤਕ ਨੌਜਵਾਨ ਦੀਆਂ ਅੰਤਿਮ ਰਸਮਾਂ ਦਾ ਚੁੱਕਿਆ ਖਰਚਾ

by Rakha Prabh
58 views

ਫਗਵਾੜਾ 3 ਜੂਨ (ਸ਼ਿਵ ਕੋੜਾ) ਐਂਟੀ ਕੁਰੱਪਸ਼ਨ ਫਾਊਂਡੇਸ਼ਨ ਫਾਰ ਪੀਪਲਜ਼ ਵਲੋਂ ਪਿਛਲੇ ਦਿਨੀਂ ਮੌਤ ਦਾ ਸ਼ਿਕਾਰ ਹੋਏ ਇੱਕ ਲੋੜਵੰਦ ਪਰਿਵਾਰ ਦੇ ਨੌਜਵਾਨ ਦੇ ਅੰਤਿਮ ਸੰਸਕਾਰ ਤੋਂ ਲੈ ਕੇ ਰਸਮ ਪਗੜੀ ਤੱਕ ਦਾ ਸਾਰਾ ਖਰਚਾ ਚੁੱਕਦਿਆਂ ਸਮਾਜ ਲਈ ਇਕ ਮਿਸਾਲੀ ਕੰਮ ਕੀਤਾ ਹੈ। ਫਾਊਂਡੇਸ਼ਨ ਦੇ ਪ੍ਰਧਾਨ ਡਾ: ਦਰਸ਼ਨ ਕਟਾਰੀਆ ਨੇ ਦੱਸਿਆ ਕਿ ਉਕਤ ਪਰਿਵਾਰ ਆਰਥਿਕ ਪੱਖੋਂ ਬਹੁਤ ਕਮਜ਼ੋਰ ਹੈ। ਇਸ ਪਰਿਵਾਰ ਦਾ ਲੜਕਾ ਨਸ਼ੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ। ਉਨ੍ਹਾਂ ਦੀ ਸੰਸਥਾ ਨੇ ਪਰਿਵਾਰ ਇਸ ਦੁੱਖ ਦੀ ਘੜੀ ‘ਚ ਪਰਿਵਾਰ ਦਾ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਕੋਸ਼ਿਸ਼ ਕੀਤੀ ਹੈ। ਡਾ: ਕਟਾਰੀਆ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਗਰੀਬ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਨ ਲਈ ਯਤਨਸ਼ੀਲ ਹੈ। ਜਿਸ ਵਿੱਚ ਮੁੱਖ ਤੌਰ ’ਤੇ ਰਾਸ਼ਨ, ਦਵਾਈਆਂ, ਸਰਜਰੀ, ਅੱਖਾਂ ਦੇ ਅਪਰੇਸ਼ਨ, ਲੜਕੀਆਂ ਦੇ ਵਿਆਹ ਵਰਗੇ ਨੇਕ ਕਾਰਜ ਕਰਦੀ ਹੈ ਅਤੇ ਹੁਣ ਅੰਤਿਮ ਸੰਸਕਾਰ ਦੀਆਂ ਰਸਮਾਂ ਵਿੱਚ ਸਹਿਯੋਗ ਵੀ ਸ਼ਾਮਿਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਦਾ ਅਗਲਾ ਪ੍ਰੋਜੈਕਟ ਨਵਾਂਸ਼ਹਿਰ ਦੇ ਇੱਕ ਲੋੜਵੰਦ ਪਰਿਵਾਰ ਦੀਆਂ ਦੋ ਲੜਕੀਆਂ ਦੇ ਵਿਆਹ ਕਰਵਾਉਣਾ ਹੈ, ਇਹ ਪ੍ਰੋਜੈਕਟ ਕੁਝ ਦਿਨਾਂ ਵਿੱਚ ਪੂਰਾ ਕਰ ਲਿਆ ਜਾਵੇਗਾ। ਫਾਊਂਡੇਸ਼ਨ ਦੇ ਡਾਇਰੈਕਟਰ ਪੰਜਾਬ ਤੁਲਸੀ ਰਾਮ ਖੋਸਲਾ ਨੇ ਕਿਹਾ ਕਿ ਜੋ ਵੀ ਸੱਜਣ ਇਸ ਨੇਕ ਕੰਮ ਵਿੱਚ ਸਹਿਯੋਗ ਕਰਨਾ ਚਾਹੁੰਦੇ ਹਨ, ਉਹ ਫਾਊਂਡੇਸ਼ਨ ਦੇ ਅਹੁਦੇਦਾਰਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਅਵਤਾਰ ਅੰਬੇਡਕਰੀ, ਸਰਪੰਚ ਪੁਰਸ਼ੋਤਮ ਲਾਲ ਆਦਿ ਹਾਜ਼ਰ ਸਨ

Related Articles

Leave a Comment