Home » ਚੰਡੀਗੜ੍ਹ ਵਿੱਚ ਪਾਣੀ ਹੋਇਆ ਮਹਿੰਗਾ, 11 ਸਾਲ ਬਾਅਦ ਦਰਾਂ ਵਿੱਚ ਵਾਧਾ

ਚੰਡੀਗੜ੍ਹ ਵਿੱਚ ਪਾਣੀ ਹੋਇਆ ਮਹਿੰਗਾ, 11 ਸਾਲ ਬਾਅਦ ਦਰਾਂ ਵਿੱਚ ਵਾਧਾ

by Rakha Prabh
70 views
ਚੰਡੀਗੜ੍ਹ, 31 ਮਾਰਚ, – ਦੇਸ ‘ਚ ਮਹਿੰਗਾਈ ਲਗਾਤਾਰ ਵਧ ਰਹੀ ਹੈ, ਖਾਸ ਤੌਰ ‘ਤੇ ਜੇਕਰ ਪਿਛਲੇ ਦਿਨਾਂ ‘ਚ ਦੇਖਿਆ ਜਾਵੇ ਤਾਂ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ‘ਚ ਤੇਜੀ ਨਾਲ ਵਾਧਾ ਹੋ ਰਿਹਾ ਹੈ। ਦੂਜੇ ਪਾਸੇ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਹੁਣ ਚੰਡੀਗੜ੍ਹ ਵਿੱਚ ਪਾਣੀ ਵੀ ਮਹਿੰਗਾ ਹੋ ਗਿਆ ਹੈ। ਚੰਡੀਗੜ੍ਹ ਦੇ ਲੋਕਾਂ ਨੂੰ ਪਾਣੀ ਲਈ ਜ?ਿਆਦਾ ਕੀਮਤ ਚੁਕਾਉਣੀ ਪੈਂਦੀ ਹੈ। ਨਵੀਆਂ ਦਰਾਂ ਸੁੱਕਰਵਾਰ ਤੋਂ ਲਾਗੂ ਹੋਣਗੀਆਂ। ਪ੍ਰਸਾਸਨ ਨੇ 11 ਸਾਲਾਂ ਦੇ ਵਕਫੇ ਤੋਂ ਬਾਅਦ ਬੁੱਧਵਾਰ ਨੂੰ ਇਹ ਫੈਸਲਾ ਲਿਆ ਹੈ। ਪ੍ਰਸਾਸਨ ਦੇ ਇਸ ਫੈਸਲੇ ਅਨੁਸਾਰ ਵੱਖ-ਵੱਖ ਸਲੈਬਾਂ ਵਿੱਚ ਪਾਣੀ ਦੇ ਰੇਟ 3 ਰੁਪਏ ਪ੍ਰਤੀ ਕਿਲੋ ਲੀਟਰ ਤੋਂ ਵਧਾ ਕੇ 20 ਰੁਪਏ ਕਰ ਦਿੱਤੇ ਗਏ ਹਨ। ਨਵੀਂਆਂ ਦਰਾਂ ਅਨੁਸਾਰ 0-15  ਕੇ.ਲੀ.ਪਾਣੀ ਦੀ ਸਲੈਬ ‘ਤੇ 3 ਰੁਪਏ ਪ੍ਰਤੀ ਕੇ.ਲੀ. ਦਾ ਵਾਧਾ ਹੋਵੇਗਾ। ਇਸ ਦੇ ਨਾਲ ਹੀ 16 ਤੋਂ 30 ਕਿਲੋਗ੍ਰਾਮ ਪਾਣੀ ਦੀ ਸ੍ਰੇਣੀ ਵਿੱਚ 6 ਰੁਪਏ ਪ੍ਰਤੀ ਕੇ.ਲੀ. ਦਾ ਵਾਧਾ ਹੋਵੇਗਾ। ਪ੍ਰਸਾਸਨ ਨੇ ਪਾਣੀ ਦੇ ਰੇਟਾਂ ਦਾ ਨਵਾਂ ਨੋਟੀਫਿਕੇਸਨ ਜਾਰੀ ਕਰ ਦਿੱਤਾ ਹੈ, ਜੋ 1 ਅਪ੍ਰੈਲ ਤੋਂ ਲਾਗੂ ਹੋਵੇਗਾ। ਅਜਿਹੇ ‘ਚ ਹੁਣ ਸਹਿਰ ਦੇ ਹਰ ਘਰ ‘ਤੇ 20 ਰੁਪਏ ਦਾ ਵਾਟਰ ਸੈੱਸ ਲਗਾਇਆ ਗਿਆ ਹੈ। ਜੋ ਕਿ ਸਹਿਰ ਦੀਆਂ ਗਰੀਨ ਬੈਲਟਾਂ ਅਤੇ ਪਾਰਕਾਂ ਦੀ ਸਾਂਭ-ਸੰਭਾਲ ਲਈ ਲਗਾਇਆ ਗਿਆ ਹੈ। ਸਹਿਰ ਵਿੱਚ ਡੇਢ ਲੱਖ ਪਾਣੀ ਦੇ ਕੁਨੈਕਸਨ ਹਨ। ਇਹ ਸੈੱਸ ਵੀ ਉਨ੍ਹਾਂ ਤੋਂ ਲਿਆ ਜਾਵੇਗਾ। ਇਸ ਸਮੇਂ ਸਭ ਤੋਂ ਵੱਧ ਬੋਝ ਉਨ੍ਹਾਂ ਪਰਿਵਾਰਾਂ ‘ਤੇ ਪਿਆ ਹੈ, ਜਿਨ੍ਹਾਂ ਦੀ ਪਾਣੀ ਦੀ ਖਪਤ 60 ਕਿੱਲੋਲੀਟਰ ਤੋਂ ਵੱਧ ਹੈ। ਪਹਿਲਾਂ ਅਜਿਹੇ ਪਰਿਵਾਰਾਂ ਤੋਂ ਅੱਠ ਰੁਪਏ ਪ੍ਰਤੀ ਕਿਲੋਲੀਟਰ ਦੇ ਹਿਸਾਬ ਨਾਲ ਵਸੂਲੇ ਜਾਂਦੇ ਸਨ, ਹੁਣ ਇਸ ਦੀ ਦਰ ਵਧਾ ਕੇ 20 ਰੁਪਏ ਪ੍ਰਤੀ ਕਿਲੋਲੀਟਰ ਕਰ ਦਿੱਤੀ ਗਈ ਹੈ। ਅਜਿਹੇ ‘ਚ ਹੁਣ ਪਾਣੀ ਦੀ ਬਰਬਾਦੀ ਕਰਨ ‘ਤੇ ਪੰਜ ਹਜਾਰ ਰੁਪਏ ਦਾ ਚਲਾਨ ਕੱਟਿਆ ਜਾਵੇਗਾ।

Related Articles

Leave a Comment