Home » ਪੁਲੀਸ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਤਲਾਸ਼ੀ ਮੁਹਿੰਮ

ਪੁਲੀਸ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਤਲਾਸ਼ੀ ਮੁਹਿੰਮ

by Rakha Prabh
60 views

ਅੰਮ੍ਰਿਤਸਰ: 1 ਜੂਨ

ਨਸ਼ੇ ਤੇ ਨਕੇਲ ਕੱਸਣ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਦੇ ਮੰਤਵ ਨਾਲ ਪੁਲੀਸ ਨੇ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸਰਚ ਆਪ੍ਰੇਸ਼ਨ ਚਲਾਇਆ। ਪੁਲੀਸ ਵੱਲੋਂ ਥਾਣਾ ਗੇਟ ਹਕੀਮਾਂ ਦੇ ਇਲਾਕੇ ਅੰਨਗੜ੍ਹ, ਥਾਣਾ ਬੀ ਡਿਵੀਜ਼ਨ ਦੇ ਇਲਾਕੇ ਅਤੇ ਵੇਰਕਾ ਵਿਚ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ। ਥਾਣਾ ਗੇਟ ਹਕੀਮਾਂ ਦੇ ਇਲਾਕੇ ਅੰਨਗੜ੍ਹ ਵਿੱਚ ਏਸੀਪੀ ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਜਾਂਚ ਮੁਹਿੰਮ ਚਲਾਈ ਗਈ , ਜਿਸ ਵਿਚ ਮੁੱਖ ਥਾਣਾ ਅਧਿਕਾਰੀ ਇੰਸਪੈਕਟਰ ਗੁਰਬਿੰਦਰ ਸਿੰਘ ਵੱਲੋਂ ਪੁਲੀਸ ਕਰਮਚਾਰੀਆਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਇਲਾਕੇ ਦੀ ਘੇਰਾਬੰਦੀ ਕੀਤੀ।-ਟਨਸ

ਜਲੰਧਰ:ਜ਼ਿਲ੍ਹਾ ਜਲੰਧਰ ਦਿਹਾਤੀ ਅਤੇ ਕਮਿਸ਼ਨਰੇਟ ਦੀਆਂ ਸਬ-ਡਿਵੀਜ਼ਨਾਂ ਦੇ ਏਰੀਏ ਵਿੱਚ ਅਪਰੇਸ਼ਨ ਕਾਸੋ (ਕਲੀਨ) ਅੱਜ ਸਵੇਰੇ 7 ਤੋ 12 ਵਜੇ ਤੱਕ ਚਲਾਇਆ ਗਿਆ। ਐੱਸਐੱਸਪੀ ਮੁਖਵਿੰਦਰ ਸਿੰਘ ਭੁੱਲਰ ਦੀ ਦੇਖ ਰੇਖ ਹੇਠ ਅੱਜ ਤੇ ਐੱਸਪੀ ਮਨਪ੍ਰੀਤ ਸਿੰਘ ਢਿੱਲੋ ਸਰਬਜੀਤ ਰਾਏ ਨੇ ਜਲੰਧਰ ਦਿਹਾਤੀ ਦੀ ਜ਼ੇਰੇ ਨਿਗਰਾਨੀ ਹੇਠ ਸਬ-ਡਿਵੀਜ਼ਨਾਂ ਦੇ ਏਰੀਏ ਵਿੱਚ 24 ਨਾਕੇ ਲਗਾਏ , 5 ਪਟਰੋਲਿੰਗ ਪਾਰਟੀਆ, 35 ਪੁਲੀਸ ਪਾਰਟੀਆਂ ਨੇ 35 ਘਰਾਂ ਦੀ ਤਲਾਸ਼ੀ ਕੀਤੀ ਗਈ। ਸਬ ਡਿਵੀਜ਼ਨ ਫਿਲੌਰ ਦੇ ਇਲਾਕੇ ਦੇ 5 ਵਿਅਕਤੀਆ ਖ਼ਿਲਾਫ਼ ਫੌਜਦਾਰੀ ਤਹਿਤ 5 ਕਲੰਦਰੇ ਦਿੱਤੇ ਗਏ। ਇਸੇ ਤਰ੍ਹਾਂ ਕਮਿਸ਼ਨਰੇਟ ਪੁਲੀਸ ਵਲੋਂ ਪੁਲੀਸ ਕਮਿਸ਼ਨਰ ਵਲੋਂ ਕਾਜੀ ਮੰਡੀ ਤੇ ਹੋਰ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ।-ਪੱਤਰ ਪ੍ਰੇਰਕ

Related Articles

Leave a Comment