Home » ਨਾਜਾਇਜ ਮਾਈਨਿੰਗ ਮਾਮਲੇ ‘ਚ ਵੱਡੀ ਕਾਰਵਾਈ, ‘ਆਪ’ ਕੌਂਸਲਰ ਦੋ ਸਾਥੀਆਂ ਸਮੇਤ ਗ੍ਰਿਫਤਾਰ

ਨਾਜਾਇਜ ਮਾਈਨਿੰਗ ਮਾਮਲੇ ‘ਚ ਵੱਡੀ ਕਾਰਵਾਈ, ‘ਆਪ’ ਕੌਂਸਲਰ ਦੋ ਸਾਥੀਆਂ ਸਮੇਤ ਗ੍ਰਿਫਤਾਰ

by Rakha Prabh
154 views

ਨਾਜਾਇਜ ਮਾਈਨਿੰਗ ਮਾਮਲੇ ‘ਚ ਵੱਡੀ ਕਾਰਵਾਈ, ‘ਆਪ’ ਕੌਂਸਲਰ ਦੋ ਸਾਥੀਆਂ ਸਮੇਤ ਗ੍ਰਿਫਤਾਰ
ਜਲੰਧਰ, 21 ਅਕਤੂਬਰ : ਜਲੰਧਰ ’ਚ ‘ਆਪ’ ਸਰਕਾਰ ’ਚ ‘ਆਪ’ ਦੇ ਹੀ ਕੌਂਸਲਰ ਨੂੰ ਨਾਜਾਇਜ ਮਾਈਨਿੰਗ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਹੈ। ਹਾਲ ਹੀ ’ਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਆਜਾਦ ਕੌਂਸਲਰ ਦਵਿੰਦਰ ਸਿੰਘ ਰੌਨੀ ਨੂੰ ਸਤਲੁਜ ਦਰਿਆ ਮਾਈਨਿੰਗ ਦੇ ਆਰੋਪ ’ਚ ਗ੍ਰਿਫਤਾਰ ਕੀਤਾ ਗਿਆ ਹੈ।

ਮਾਈਨਿੰਗ ਇੰਸਪੈਕਟਰ ਨੇ ਥਾਣਾ ਬਿਲਗਾ ਦੇ ਇਲਾਕੇ ’ਚ ਆਪਣੀ ਗੱਡੀ ਤੇ ਟਰੈਕਟਰ ਟਰਾਲੀਆਂ ਨੂੰ ਘੇਰ ਲਿਆ। ਗੱਡੀ ’ਚ ਉਸ ਦੇ ਨਾਲ ਦੋ ਹੋਰ ਵਿਅਕਤੀ ਵੀ ਸਵਾਰ ਸਨ, ਜੋ ਰੇਤ ਦੀਆਂ ਪਰਚੀਆਂ ਲੈ ਕੇ ਜਾ ਰਹੇ ਸਨ। ਰੌਣੀ ਮਹਾਨਗਰ ਦੇ ਵਾਰਡ ਨੰਬਰ 66 ਗੋਪਾਲ ਨਗਰ ਦੇ ਕੌਂਸਲਰ ਹਨ।

ਇਲਾਕੇ ਦੇ ਲੋਕਾਂ ਦੀ ਸ਼ਿਕਾਇਤ ’ਤੇ ਘੇਰਾਬੰਦੀ ਤੋਂ ਬਾਅਦ ਮਾਈਨਿੰਗ ਇੰਸਪੈਕਟਰ ਨੇ ਮੌਕੇ ’ਤੇ ਪਹੁੰਚ ਕੇ ਪੁਲਿਸ ਨੂੰ ਬੁਲਾ ਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ। ਫੜੇ ਗਏ ਵਿਅਕਤੀਆਂ ਦੇ ਨਾਂ ਕੌਂਸਲਰ ਦਵਿੰਦਰ ਸਿੰਘ ਰੌਣੀ, ਅਮਨਦੀਪ ਸਿੰਘ ਅਤੇ ਹਰਜੀਤ ਸਿੰਘ ਦੱਸੇ ਗਏ ਹਨ। ਇਹ ਸਾਰੇ ਕੌਂਸਲਰ ਦੀ ਕਾਰ ’ਚ ਸਵਾਰ ਸਨ। ਪੁਲਿਸ ਨੇ ਗੱਡੀ ਵੀ ਜਬਤ ਕਰ ਲਈ ਹੈ। ਮੌਕੇ ਤੋਂ ਟਰੈਕਟਰ ਟਰਾਲੀ ਅਤੇ ਟਿੱਪਰ ਵੀ ਮਿਲੇ ਹਨ, ਜੋ ਰੇਤ ਨਾਲ ਭਰੇ ਹੋਏ ਸਨ।

Related Articles

Leave a Comment