ਆਦਮਪੁਰ 30 ਜੂਨ ( ਸੁੱਖਵੰਦਰ ਜੰਡੀਰ ) ਭੋਗਪੁਰ ਤੋਂ ਆਦਮਪੁਰ ਨੂੰ ਜਾਂਦੀ ਸ਼ੜਕ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਖਰਾਬ ਦੇਖੀ ਜਾ ਸੀ ਲੋਕਾਂ ਦੀ ਵਾਰ ਵਾਰ ਮੰਗ ਤੇ ਅੱਜ ਸ਼ੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ, ਮੌਕੇ ਤੇ ਜਾਇਜਾ ਲੈਣ ਪਹੁੰਚੇ ਅਜੈ ਕੁਮਾਰ ਸਰਕਲ ਪ੍ਰਧਾਨ ਦਾਰਾਪੁਰ ਆਮ ਆਦਮੀ ਪਾਰਟੀ, ਸ੍ਰੀ ਹੰਸਰਾਜ ਸਰਕਲ ਇੰਚਾਰਜ ਆਪ, ਸਮਾਜ ਸੇਵਕ ਝਪਟ ਸਾਹਿਬ ਨੇ ਕਿਹਾ ਕਿ ਠੇਕੇਦਾਰਾਂ ਵੱਲੋਂ ਕੀਤੇ ਕੰਮ ਦੀ ਜਾਂਚ ਕੀਤੀ ਜਾ ਰਹੀ, ਸਰਕਲ ਪ੍ਰਧਾਨ ਅਜੇ ਕੁਮਾਰ ਨੇ ਕਿਹਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮ ਅਨੁਸਾਰ ਠੇਕੇਦਾਰਾਂ ਦੇ ਕੰਮ ਦੀ ਜਾਂਚ ਕੀਤੀ ਜਾਵੇਗੀ। ਸਹੀ ਕੰਮ ਅਤੇ ਸਹੀ ਮੈਟੀਰੀਅਲ ਲਗਾਇਆ ਜਾਵੇਗਾ। ਇਸ ਮੌਕੇ ਤੇ ਹੋਰ ਆਗੂ ਵੀ ਹਾਜ਼ਰ ਸਨ