Home » ਵਿਧਾਇਕ ਭਰਾਜ ਨੇ ਸੰਗਰੂਰ ਹਲਕੇ ਦੇ 13 ਪਿੰਡਾਂ ਨੂੰ 34.35 ਲੱਖ ਦੀ ਰਾਸ਼ੀ ਦੇ ਚੈੱਕ ਵੰਡੇ

ਵਿਧਾਇਕ ਭਰਾਜ ਨੇ ਸੰਗਰੂਰ ਹਲਕੇ ਦੇ 13 ਪਿੰਡਾਂ ਨੂੰ 34.35 ਲੱਖ ਦੀ ਰਾਸ਼ੀ ਦੇ ਚੈੱਕ ਵੰਡੇ

ਪੰਜਾਬ ਸਰਕਾਰ ਵੱਲੋਂ ਸੰਗਰੂਰ ਹਲਕੇ ਦੇ 13 ਪਿੰਡਾਂ ਲਈ 34.35 ਲੱਖ ਦੀ ਰਾਸ਼ੀ ਜਾਰੀ: ਵਿਧਾਇਕ ਨਰਿੰਦਰ ਕੌਰ ਭਰਾਜ

by Rakha Prabh
13 views
ਸੰਗਰੂਰ, 28 ਜੂਨ, 2023: ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਪੜਾਅਵਾਰ ਢੰਗ ਨਾਲ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਸਰਵੋਤਮ ਸੁਵਿਧਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਪ੍ਰਗਟਾਵਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਵਿਧਾਨ ਸਭਾ ਹਲਕਾ ਸੰਗਰੂਰ ਦੇ 13 ਪਿੰਡਾਂ ਦੇ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਦੀ ਤਰਫੋਂ ਭੇਜੀ 34.35 ਲੱਖ ਰੁਪਏ ਦੀ ਰਾਸ਼ੀ ਦੀ ਵੰਡ ਕਰਨ ਮੌਕੇ ਕੀਤਾ। ਵਿਧਾਇਕ ਨੇ ਸਮੂਹ ਗ੍ਰਾਮ ਪੰਚਾਇਤਾਂ ਨੂੰ ਕਿਹਾ ਕਿ ਉਹ ਆਪਣੀ ਨਿਗਰਾਨੀ ਹੇਠ ਵਿਕਾਸ ਕੰਮਾਂ ਦੀ ਪ੍ਰਕਿਰਿਆ ਨੂੰ ਨੇਪਰੇ ਚੜ੍ਹਾਉਣ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡਾਂ ਦੀਆਂ ਹੋਰ ਅਹਿਮ ਜ਼ਰੂਰਤਾਂ ਨੂੰ ਵੀ ਤਰਜੀਹ ਦੇ ਆਧਾਰ ਉੱਤੇ ਪੂਰਾ ਕੀਤਾ ਜਾਵੇਗਾ ਅਤੇ ਇਸ ਸਬੰਧੀ ਬਕਾਇਦਾ ਪਹਿਲਾਂ ਤੋਂ ਹੀ ਉਹ ਪਿੰਡਾਂ ਅਤੇ ਸ਼ਹਿਰਾਂ ਦੀਆਂ ਲੋੜਾਂ ਤੋਂ ਭਲੀਭਾਂਤ ਜਾਣੂ ਹਨ।
ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਅੱਜ ਪਿੰਡ ਅਕੋਈ ਸਾਹਿਬ ਵਿਖੇ ਗੰਦੇ ਪਾਣੀ ਦੇ ਨਿਕਾਸ ਅਤੇ ਸਬਮਰਸੀਬਲ ਪੰਪ ਲਈ 5.60 ਲੱਖ, ਪਿੰਡ ਬਾਲੀਆਂ ਵਿਚ ਗੰਦੇ ਪਾਣੀ ਦੇ ਨਿਕਾਸ ਲਈ 3.80 ਲੱਖ, ਖਿਲਰੀਆਂ ਤੇ ਧਲੇਸ ਵਿਚ ਸਬਮਰਸੀਬਲ ਪੰਪ ਲਈ 1.60 ਲੱਖ -1.60 ਲੱਖ, ਰੂਪਾਹੇੜੀ ਵਿਚ ਸਬਮਰਸੀਬਲ ਪੰਪ ਅਤੇ ਜਨਰਲ ਧਰਮਸ਼ਾਲਾ ਦੀ ਉਸਾਰੀ ਲਈ 6.10 ਲੱਖ, ਮੁਹੰਮਦਪੁਰ ਰਸਾਲਦਾਰ ਵਿਚ ਐਸ ਸੀ ਧਰਮਸ਼ਾਲਾ ਲਈ 2 ਲੱਖ, ਫ਼ਤਹਿਗੜ੍ਹ ਛੰਨਾ ਵਿਖੇ ਸਬਮਰਸੀਬਲ ਪੰਪ ਲਈ 0.80 ਲੱਖ, ਬੰਗਾਵਾਲੀ ਵਿਚ ਗਲੀਆਂ ਨਾਲੀਆਂ ਦੇ ਰਸਤੇ ਦੀ ਉਸਾਰੀ ਲਈ 3 ਲੱਖ, ਅੰਧੜੀ ਵਿਚ ਪਬਲਿਕ ਸ਼ੈਡ ਹੀ ਉਸਾਰੀ ਲਈ 1.50 ਲੱਖ, ਦੇਹ ਕਲਾਂ ਵਿਖੇ ਪੰਚਾਇਤ ਘਰ ਦੀ ਮੁਰੰਮਤ ਲਈ 1.50 ਲੱਖ, ਲੱਡੀ ਵਿਚ ਗਲੀਆਂ ਨਾਲੀਆਂ ਲਈ 3.08 ਲੱਖ, ਕਲੌਦੀ ਵਿਚ ਖੂਹ ਤੇ ਆਂਗਣਵਾੜੀ ਸੈਂਟਰ ਲਈ 2 ਲੱਖ ਅਤੇ ਪਿੰਡ ਮੰਗਵਾਲ ਵਿਚ ਐਸ ਸੀ ਧਰਮਸ਼ਾਲਾ ਲਈ 1.45 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਵਿਧਾਇਕ ਨੇ ਇਨ੍ਹਾਂ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਚੈੱਕ ਵੰਡੇ ਅਤੇ ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਗੁਰਦਰਸ਼ਨ ਸਿੰਘ, ਮਨਦੀਪ ਰੂਪਾਹੇੜੀ, ਗੁਰਪਿਆਰ ਅਕੋਈ ਸਾਹਿਬ, ਬੰਟੀ ਥਲੇਸਾ, ਗੁਰਸੰਤ ਮੰਗਵਾਲ ਅਤੇ ਹੋਰ ਪਤਵੰਤੇ ਹਾਜ਼ਰ ਸਨ।

Related Articles

Leave a Comment