Home » ਸਕੂਲੀ ਵਿਦਿਆਰਥੀਆਂ ਨੂੰ ਰੈੱਡ ਕਰਾਸ ਦੇ ਸਹਿਯੋਗ ਨਾਲ ਬੂਟ, ਜਰਸੀਆਂ, ਸੈਨੀਟਰੀ ਕਿੱਟਾਂ ਅਤੇ ਐਨਕਾਂ ਦੀ ਵੰਡ ਕੀਤੀ ਗਈ: ਸੂਰਜ

ਸਕੂਲੀ ਵਿਦਿਆਰਥੀਆਂ ਨੂੰ ਰੈੱਡ ਕਰਾਸ ਦੇ ਸਹਿਯੋਗ ਨਾਲ ਬੂਟ, ਜਰਸੀਆਂ, ਸੈਨੀਟਰੀ ਕਿੱਟਾਂ ਅਤੇ ਐਨਕਾਂ ਦੀ ਵੰਡ ਕੀਤੀ ਗਈ: ਸੂਰਜ

ਜ਼ਿਲ੍ਹਾ ਪ੍ਰਸ਼ਾਸਨ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਦੀ ਹਰ ਸੰਭਵ ਮੱਦਦ ਕਰਨ ਲਈ ਯਤਨਸ਼ੀਲ

by Rakha Prabh
26 views

ਫਿਰੋਜ਼ਪੁਰ 22 ਦਸੰਬਰ

You Might Be Interested In

          ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜਿਲ੍ਹਾ ਰੈੱਡ ਕਰਾਸ ਸ਼ਾਖਾ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਸਰਦੀਆਂ ਦੇ ਮੌਸਮ ਵਿੱਚ ਲੋੜਵੰਦ ਵਿਦਿਆਰਥੀਆਂ ਅਤੇ ਬੇਸਹਾਰਾ ਵਿਅਕਤੀਆਂ ਦੀ ਮੱਦਦ ਲਈ ਜਿ਼ਲ੍ਹਾ ਰੈਡ ਕਰਾਸ ਸੋਸਾਇਟੀ ਫਿਰੋਜ਼ਪੁਰ ਵੱਲੋਂ ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਗੱਟੀ ਰਾਜੋ ਕੇ ਅਤੇ ਸਰਕਾਰੀ ਪ੍ਰਾਇਮਰੀ ਮਾਡਲ ਸਕੂਲ ਫਿਰੋਜ਼ਪੁਰ ਵਿੱਚ ਬੂਟ, ਜਰਸੀਆਂ, ਸੈਨੀਟਰੀ ਕਿੱਟ ਅਤੇ ਐਨਕਾਂ ਵੰਡਣ ਦੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸ੍ਰੀ ਸੂਰਜ ਕੁਮਾਰ ਸਹਾਇਕ ਕਮਿਸ਼ਨਰ (ਜ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

          ਸਹਾਇਕ ਕਮਿਸ਼ਨਰ ਸ੍ਰੀ  ਸੂਰਜ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਰੈੱਡ ਕਰਾਸ ਸੁਸਾਇਟੀ ਦੇ ਉਪਰਾਲੇ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਸੇਵਾ ਸਰਵਉੱਤਮ ਸੇਵਾ ਹੈ। ਉਨਾਂ ਨੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਦੀ ਗੱਲ ਕਰਦਿਆਂ ਉੱਚੇ ਸੁਪਨੇ ਲੈਣ ਦੀ ਪ੍ਰਰੇਨਾ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਦੀ ਹਰ ਸੰਭਵ ਮੱਦਦ ਕਰਨ ਲਈ ਯਤਨਸ਼ੀਲ ਹੈ।

           ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੱਤਰ ਰੈਡ ਕਰਾਸ ਸ੍ਰੀ ਅਸ਼ੋਕ ਬਹਿਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਲੋੜਵੰਦ ਲੋਕਾਂ ਤੇ ਵਿਦਿਆਰਥੀਆਂ ਦੀ ਭਲਾਈ ਲਈ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ। ਜਿਸ ਤਹਿਤ ਗੱਟੀ ਰਾਜੋ ਕੇ ਸਕੂਲ ਦੇ 11 ਵਿਸ਼ੇਸ਼ ਜਰੂਰਤਾਂ ਵਾਲੇ ਅਤੇ 40 ਆਮ ਵਿਦਿਆਰਥੀਆਂ ਨੂੰ ਇਹ ਸਮਾਨ ਵੰਡਿਆ ਗਿਆ। ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਮਾਡਲ ਸਕੂਲ ਦੇ 50 ਤੋਂ ਵੱਧ ਵਿਦਿਆਰਥੀਆਂ ਨੂੰ ਐਂਨਕਾਂ, ਬੂਟ ਜਰਸੀਆਂ ਅਤੇ ਹੋਰ ਲੋੜੀਂਦਾ ਸਮਾਨ ਵੰਡਿਆ ਗਿਆ। ਇਸ ਮੌਕੇ ਡਾ. ਸਤਿੰਦਰ ਸਿੰਘ ਪ੍ਰਿੰਸੀਪਲ ਨੇ ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਸਵਾਗਤ ਕਰਦਿਆਂ ਕਿਹਾ ਕਿ ਸਰਹੱਦੀ ਖੇਤਰ ਦੇ ਇਸ ਸਕੂਲ ਦੇ ਵਿਕਾਸ ਵਿੱਚ ਰੈਡ ਕਰਾਸ ਸੋਸਾਇਟੀ ਨੇ ਹਮੇਸ਼ਾ ਵੱਡਮੁੱਲਾ ਯੋਗਦਾਨ ਪਾਇਆ ਹੈ।

      ਇਸ ਉਪਰੰਤ ਸ਼ਹਿਰ ਦੇ ਨਾਮਦੇਵ ਚੌਂਕ ਵਿੱਚ ਸੁਸਾਇਟੀ ਵੱਲੋਂ ਰੋਟਰੀ ਕਲੱਬ ਫਿ਼ਰੋਜ਼ਪੁਰ ਛਾਉਣੀ ਦੇ ਸਹਿਯੋਗ ਨਾਲ ਲੋੜਵੰਦ ਲੋਕਾਂ ਨੂੰ ਸਰਦੀਆਂ ਦੇ ਮੌਸਮ ਵਿੱਚ ਲੋੜੀਂਦੀ ਰਾਹਤ ਸਮੱਗਰੀ, ਬੂਟ, ਜਰਸੀਆਂ ਜੁਰਾਬਾਂ ਅਤੇ ਕੰਬਲ ਆਦਿ ਵੀ ਵੰਡੇ ਗਏ।

          ਇਸ ਮੌਕੇ ਵਿਪੁਲ ਨਾਰੰਗ ਪ੍ਰਧਾਨ ਰੋਟਰੀ ਕਲੱਬ, ਸ੍ਰੀ ਕਮਲ ਸ਼ਰਮਾ, ਡਾ ਬੂਟਾ ਸਿੰਘ, ਸੁਨੀਲ ਸ਼ਰਮਾ ਜਿ਼ਲ੍ਹਾ ਟ੍ਰੇਨਿੰਗ ਸੁਰਵਾਇਜ਼ਰ, ਸ੍ਰੀ ਵਿਸ਼ਾਲ ਗੁਪਤਾ ਵਿਸ਼ੇਸ਼ ਤੌਰ ਤੇ ਹਾਜਰ ਸਨ।

Related Articles

Leave a Comment