ਕੈਬਨਿਟ ਮੰਤਰੀ ਡਾ ਇੰਦਰਬੀਰ ਸਿੰਘ ਨਿੱਜਰ ਵਲੋ ਹਲਕੇ ਵਿੱਚ ਵਿਕਾਸ ਕਾਰਜਾਂ ਦੀ ਲਿਆ ਦਿੱਤੀ ਹਨੇਰੀ
ਅੰਮ੍ਰਿਤਸਰ( ਗੁਰਮੀਤ ਸਿੰਘ ਰਾਜਾ )ਵਾਰਡ ਨੰਬਰ 42 ਵਿਖੇ ਇਲਾਕਾ ਨਿਵਾਸੀਆ ਦੀ ਲੰਬੇ ਸਮੇਂ ਤੋਂ ਇਲਾਕੇ ਵਿੱਚ ਟਿਊਬਵੈੱਲ ਦੀ ਮੰਗ ਸੀ ਸੋ ਅੱਜ ਉਸ ਮੰਗ ਨੂੰ ਦੇਖਦੇ ਹੋਏ ਤੁਰੰਤ ਕੈਬਨਿਟ ਮੰਤਰੀ ਨਿਜਰ ਵਲੋ
ਗੁਰਦੁਆਰਾ ਤੂਤ ਸਾਹਿਬ ਦੇ ਬੇਕਸਾਈਡ ਤੇ ਸ਼ੇਰੇ ਪੰਜਾਬ ਸਿੰਘ ਦੀ ਅਗਵਾਈ ਹੇਠ ਰਿਬਨ ਕਟ ਕਿ ਉਦਘਾਟਨ ਕੀਤਾ ਗਿਆ ਡਾ ਨਿੱਜਰ ਵਲੋ ਵਰਕਰਾਂ ਨੂੰ ਸਬੋਧਨ ਕਰਦੇ ਹੋਏ ਕਿਹਾ ਕਿ ਸੀ ਐਮ ਭਗਵੰਤ ਮਾਨ ਜੀ ਨੇ ਪੂਰੇ ਪੰਜਾਬ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹੈ ਨੌਜਵਾਨਾ ਨੂੰ ਨੋਕਰੀਆ ਦਿੱਤੀਆਂ ਜਾ ਰਹੀਆਂ ਹੈ ਪੰਜਾਬ ਵਿੱਚ ਫੈਕਟਰੀਆਂ ਲਗਾਉਣ ਲਈ ਨਵੇਂ ਉਪਰਾਲੇ ਕੀਤੇ ਜਾ ਰਹੇ ਹੈ, ਤਾਂ ਕਿ ਪੰਜਾਬ ਨੂੰ ਇਕ ਵਾਰ ਫਿਰਤੌ ਰੰਗਲਾ ਪੰਜਾਬ ਅਤੇ ਸੋਨੇ ਦੀ ਚਿੜੀ ਬਣਾਈ ਜਾ ਸਕੇ ,ਜਲੰਧਰ ਜਿਮਨੀ ਚੋਣਾ ਦੀ ਜਿੱਤ ਤੇ ਓਹਨਾ ਨੇ ਜਲੰਧਰ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਲੰਧਰ ਦੇ ਲੋਕਾ ਨੇ ਆਮ ਆਦਮੀ ਪਾਰਟੀ ਦੇ ਕੀਤੇ ਕੰਮਾ ਨੂੰ ਦੇਖਦੇ ਹੋਏ ਸੁਸ਼ੀਲ ਕੁਮਾਰ ਰਿੰਕੂ ਨੂੰ ਜਤਾਇਆ ਹੈ ਅਸੀਂ ਜਲੰਧਰ ਵਾਸੀਆਂ ਦੀਆਂ ਉਮੀਦਾਂ ਤੇ ਜਲਦੀ ਖਰੇ ਉਤਰਾਂਗੇ
ਇਸ ਮੌਕੇ ਕਾਰਪੋਰੇਸ਼ਨ ਆਫਿਸਰ ਸ੍ਰ ਹੀਰਾ ਸਿੰਘ ,OSD ਸ੍ਰ ਮਨਪ੍ਰੀਤ ਸਿੰਘ ,PA ਨਵਨੀਤ ਸਿੰਘ ,ਗੁਰਵਿੰਦਰ ਸਿੰਘ ਵਾਰਡ ਨੰਬਰ 36 ਅਤੇ ਸਮੂਹ ਇਲਾਕਾ ਨਿਵਾਸੀ ਹਾਜ਼ਰ ਸਨ ਅਤੇ ਇਲਾਕਾ ਨਿਵਾਸੀਆਂ ਨੇ ਲੋਕਲ ਬਾਡੀ ਮੰਤਰੀ ਮੰਤਰੀ ਡਾ ਇੰਦਰਬੀਰ ਸਿੰਘ ਨਿੱਜਰ ਨੂੰ ਜੀ ਆਇਆਂ ਕਿਹਾ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ