Home » ਪਟਿਆਲਾ,ਚ ਵਿਦਿਆਰਥੀਆਂ ਦੀ ਗਿਣਤੀ ਤੋ ਵੱਧ ਵਰਰਦੀਆ ਦੇ ਬੀਪੀਈਓ ਦੇ ਚਾੜੇ ਹੁਕਮ ਤੋ ਨਕਾਰੀ ਸਿੱਖਿਆ ਪ੍ਰੋਵਾਇਡਰ ਨੂੰ ਪਈ ਮਹਿੰਗੀ

ਪਟਿਆਲਾ,ਚ ਵਿਦਿਆਰਥੀਆਂ ਦੀ ਗਿਣਤੀ ਤੋ ਵੱਧ ਵਰਰਦੀਆ ਦੇ ਬੀਪੀਈਓ ਦੇ ਚਾੜੇ ਹੁਕਮ ਤੋ ਨਕਾਰੀ ਸਿੱਖਿਆ ਪ੍ਰੋਵਾਇਡਰ ਨੂੰ ਪਈ ਮਹਿੰਗੀ

 ਬੀਪੀਈਓ ਵਲੋਂ ਪ੍ਰੈਸ,ਚ ਜਾਣ , ਤੇ ਭੱਦੀ ਸ਼ਬਦਾਵਲੀ ਦੇ ਸਿੱਖਿਆ ਪ੍ਰੋਵਾਇਡਰ ਨੇ ਲਾਏ ਗੰਭੀਰ ਦੋਸ਼।

by Rakha Prabh
344 views

ਸਿੱਖਿਆ ਪ੍ਰੋਵਾਇਡਰ ਦੇ ਲਗਾਏ ਦੋਸ਼ਾਂ ਨੂੰ ਬੀਪੀਈਓ ਨੇ ਸਿਰੇ ਤੋਂ ਕੀਤਾ ਖ਼ਾਰਜ । ਵਿਦਿਆਰਥੀਆਂ ਦੀਆਂ ਵਰਦੀਆਂ ਦੇ ਮਾਮਲੇ ਦੀ ਹੋਵੇ ਬਰੀਕੀ ਨਾਲ ਜਾਂਚ ।
ਪਟਿਆਲਾ 01 ਫਰਵਰੀ ( ਪੱਤਰ ਪ੍ਰੇਰਕ ) ਸਰਕਾਰੀ ਐਲੀਮੈਂਟਰੀ ਸਕੂਲ ਜੱਸੋਵਾਲ ਬਲਾਕ ਪਟਿਆਲਾ ਵਿਚ ਤਾਇਨਾਤ ਸਿੱਖਿਆ ਪ੍ਰੋਵਾਇਡਰ ਸ੍ਰੀ ਮਤੀ ਸੀਮਾ ਰਾਣੀ ਵੱਲੋਂ ਵਰਦੀਆਂ ਅਤੇ ਹੋਰ ਸਕੂਲ ਨੂੰ ਮਿਲਦੀਆਂ ਗਰਾਂਟ ਦਾ ਖੁਲਾਸਾ ਕਰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਪਟਿਆਲਾ -3 ਦੇ ਖਿਲਾਫ ਜਿਲਾ ਪੁਲਸ ਮੁਖੀ ਪਟਿਆਲਾ ਨੂੰ ਲਿਖਤੀ ਰੂਪ ਵਿੱਚ ਭੱਦੀ ਸ਼ਬਦਾਵਲੀ ਬੋਲਣ ਤੇ ਸ਼ਿਕਾਇਤ ਦਰਜ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਵਰਦੀਆਂ ਦੇਣ ਲਈ ਬਲਾਕ ਸਿੱਖਿਆ ਅਫਸਰ ਨੂੰ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਸਨ । ਜਦੋਂ ਕਿ ਪੰਜਾਬ ਸਰਕਾਰ ਵੱਲੋਂ ਗ੍ਰਾਂਟ ਖਰਚਣ ਲਈ ਨਿਯਮ ਤੇ ਹਦਾਇਤਾਂ ਵੀ ਜਾਰੀ ਗਈਆਂ ਸਨ। ਪਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪਟਿਆਲਾ -3 ਦੇ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ ਜੱਸੋਵਾਲ ਵਿਖੇ ਵਰਦੀਆਂ ਦਾ ਮਾਮਲਾ ਉਸ ਵੇਲੇ ਉਜਾਗਰ ਹੋਇਆ ਜਦੋਂ ਸਕੂਲ ਦੀ ਹੀ ਇਕ ਸਿੱਖਿਆ ਪ੍ਰੋਵਾਇਡਰ ਨੇ ਮੀਡੀਆ ਦੇ ਰੁਬਰੂ ਹੁੰਦਿਆ ਵਰਦੀਆਂ ਦੀ ਕਾਣੀ ਵੰਡ ਦਾ ਪੜਦਾ ਫਾਸ਼ ਕੀਤਾ ਹੈ। ਇਸ ਸੰਬੰਧੀ ਸਿੱਖਿਆ ਪ੍ਰੋਵਾਇਡਰ ਸ੍ਰੀ ਮਤੀ ਸੀਮਾ ਰਾਣੀ ਜੋ ਸਰਕਾਰੀ ਐਲੀਮੈਂਟਰੀ ਸਕੂਲ ਜੱਸੋਵਾਲ ਨੇ ਦੱਸਿਆ ਕਿ ਸਕੂਲ ਵਿੱਚ ਲਗਭਗ 12 ਤੋਂ 13 ਬੱਚੇ ਪ੍ਰੀ ਪ੍ਰਾਇਮਰੀ ਵਿੱਚ ਪੜਨ ਆਉਂਦੇ ਹਨ ਅਤੇ 54 ਬੱਚਿਆਂ ਦੀਆਂ ਵਰਦੀਆਂ ਖਰੀਦਣ ਲਈ
ਬੀਪੀਈਓ ਵਲੋਂ ਦਬਾਅ ਬਣਾਇਆ ਜਾ ਰਿਹਾ ਹੈ। ਸੀਮਾ ਦੇਵੀ ਨੇ ਅੱਗੇ ਦੋਸ਼ ਲਗਾਉਂਦਿਆਂ ਕਿ ਹੁਣ ਤੱਕ ਕਦੇ 54 ਬੱਚੇ ਸਕੂਲ ਵਿੱਚ ਆਏ ਹੀ ਨਹੀਂ ਹਨ। ਸੀਮਾ ਦੇਵੀ ਨੇ ਵਰਦੀਆਂ ਵਿੱਚ ਵੱਡੇ ਘਪਲੇ ਦਾ ਖਦਸ਼ਾ ਜਾਹਿਰ ਕੀਤਾ ਹੈ। ਉਨ੍ਹਾਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪਟਿਆਲਾ 3 ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਨੂੰ ਆਪਣੇ ਦਫਤਰ ਪਟਿਆਲਾ ਵਿਖੇ ਬੁਲਾ ਕੇ ਡਰਾਇਆ ਧਮਕਾਇਆ ਗਿਆ ਕਿ ਉਹ ਮੀਡੀਆ ਸਾਹਮਣੇ ਕੋਈ ਗੱਲਬਾਤ ਨਾ ਕਰਨ ਨਹੀ ਤਾਂ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਅਤੇ ਨੋਕਰੀ ਤੋਂ ਵੀ ਹੱਥ ਥੌਣੇ ਪੇ ਸਕਦੇ ਹਨ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਬੀਪੀਈੳ ਪਟਿਆਲਾ ਵੱਲੋਂ ਕਈ ਅਪਸ਼ਬਦ ਬੋਲੇ। ਪੀੜਤ ਸਿੱਖਿਆ ਪ੍ਰੋਵਾਇਡਰ ਸ੍ਰੀ ਮਤੀ ਸੀਮਾ ਦੇਵੀ ਨੇ ਬੀਪੀਈੳ ਪਟਿਆਲਾ 3 ਖਿਲਾਫ ਅਪਸ਼ਬਦ ਤੇ ਗਲਤ ਵਤੀਰੇ ਨੂੰ ਲੈ ਕੇ ਕਾਰਵਾਈ ਕਰਨ ਸਬੰਧੀ ਮਹਿਲਾ ਕਮਿਸ਼ਨ ਪੰਜਾਬ, ਮੁੱਖ ਮੰਤਰੀ ਪੰਜਾਬ ,ਜਿਲਾ ਸਿੱਖਿਆ ਅਫਸਰ ਪ੍ਰਾਇਮਰੀ ਪਟਿਆਲਾ, ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਨੂੰ ਵਰਦੀਆਂ ਦੇ ਘਪਲੇ ਦੀ ਜਾਂਚ ਕਰਨ ਅਤੇ ਬੋਲੇ ਅਪਸ਼ਬਦਾ ਦੀ ਲਿਖਤੀ ਤੌਰ ਤੇ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਹੈ। ਹੈ।————–*****—————————** ਬੀਪੀਈਓ ਨੇ ਲਗਾਏ ਦੋਸ਼ਾਂ ਨੂੰ ਮੁੱਢੋ ਕੀਤਾ ਖਾਰਜ। ਇਸ ਸਬੰਧੀ ਜਦ ਬੀਪੀਈੳ ਪਟਿਆਲਾ ਜਸਵਿੰਦਰ ਸਿੰਘ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਨੇ ਪੀੜਤਾਂ ਵੱਲੋਂ ਲਗਾਏ ਦੋਸ਼ਾਂ ਨੂੰ ਮੁੱਢ ਤੋਂ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜਾਂਚ ਕੀਤੀ ਗਈ ਹੈ ਬੱਚਿਆਂ ਦੀ ਗਿਣਤੀ ਦਰੁਸਤ ਹੈ। ਉਨ੍ਹਾਂ ਸਿੱਖਿਆ ਪ੍ਰੋਵਾਇਡਰ ਵੱਲੋਂ ਭੱਦੀ ਸ਼ਬਦਾਵਲੀ ਦੇ ਗੰਭੀਰ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਉਪਰ ਝੂਠੇ ਦੋਸ਼ ਲਗਾਏ ਜਾ ਰਹੇ ਹਨ ।

Related Articles

Leave a Comment