ਚੌਂਕੀ ਕੋਟ ਖਾਲਸਾ ਵੱਲੋਂ ਚੌਰੀ ਦੇ 02 ਐਕਟਿਵਾ, 09 ਮੋਟਰਸਾਈਕਲਾਂ ਸਮੇਤ ਤਿੰਨ ਕਾਬੂ।
ਅੰਮ੍ਰਿਤਸਰ (ਗੁਰਮੀਤ ਸਿੰਘ ,ਸੁਖਬੀਰ ਸਿੰਘ )ਮਾਨਯੋਗ ਕਮਿਸ਼ਨਰ ਪੁਲਿਸ , ਅੰਮ੍ਰਿਤਸਰ ਜੀ ਵੱਲੋਂ ਵਹੀਕਲ ਚੌਰੀ ਕਰਨ ਵਾਲਿਆ ਖਿਲਾਫ਼ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਸ਼੍ਰੀ ਮਹਿਤਾਬ ਸਿੰਘ ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਪਰ ਸ਼੍ਰੀ ਸੁਰਿੰਦਰ ਸਿੰਘ ਪੀ.ਪੀ.ਐਸ, ਏ.ਸੀ.ਪੀ ਕੇਂਦਰੀ ਦੀ ਨਿਗਰਾਨੀ ਹੇਠ ਇੰਸਪੈਕਟਰ ਮੋਹਿਤ ਕੁਮਾਰ, ਮੁੱਖ ਅਫਸਰ ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਦੀ ਅਗਵਾਈ ਹੇਠ ਐਸ.ਆਈ ਜਗਬੀਰ ਸਿੰਘ, ਇੰਚਾਰਜ ਪੁਲਿਸ ਚੌਕੀ ਕੋਟ ਖਾਲਸਾ, ਅੰਮ੍ਰਿਤਸਰ ਸਮੇਤ ਸਾਥੀ ਕਰਮਚਾਰੀਆਂ ਵੱਲੋ ਚੌਕ ਬੋਹੜੀ ਸਾਹਿਬ ਵਿੱਖੇ ਨਾਕਾਬੰਦੀ ਦੌਰਾਨ ਸੂਚਨਾਂ ਦੇ ਅਧਾਰ ਤੇ ਦੋਸ਼ੀ ਤਰਸੇਮ ਸਿੰਘ ਉਰਫ ਬਾਊ ਚੱਤਰਾ, ਵਿਸ਼ਾਲ ਸਿੰਘ ਉਰਫ ਵਿਸ਼ਾਲ ਕਬਾੜੀਆ ਅਤੇ ਰੱਘੂ ਸ਼ਰਮਾਂ ਉਰਫ ਰਘੂ ਨੂੰ ਐਕਟੀਵਾਂ ਸਮੇਤ ਕਾਬੂ ਕੀਤਾ ਗਿਆ। ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਹਨਾਂ ਦੀ ਨਿਸ਼ਾਨਦੇਈ ਤੇ 01 ਐਕਟਿਵਾ ਅਤੇ 09 ਮੋਟਰਸਾਈਕਲ ਚੌਰੀ ਦੇ ਹੋਰ ਬ੍ਰਾਮਦ ਕੀਤੇ ਗਏ। ਗ੍ਰਿਫ਼ਤਾਰ ਤਿੰਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ਼ ਜਾਰੀ ਹੈ।