Home » ਪਿੰਡ ਗਲਵੱਟੀ ਵਿਖੇ ਕਰਵਾਇਆ ਗਿਆ ਤੀਆਂ ਦਾ ਮੇਲਾ ਹੈ ਭਾਰੀ ਇਕੱਠ ਵਿੱਚ ਪਾਇਆ ਗਿੱਧਾ – ਡਾਕਟਰ ਖੇੜਾ

ਪਿੰਡ ਗਲਵੱਟੀ ਵਿਖੇ ਕਰਵਾਇਆ ਗਿਆ ਤੀਆਂ ਦਾ ਮੇਲਾ ਹੈ ਭਾਰੀ ਇਕੱਠ ਵਿੱਚ ਪਾਇਆ ਗਿੱਧਾ – ਡਾਕਟਰ ਖੇੜਾ

by Rakha Prabh
57 views

ਨਾਭਾ —————— ਮਨੁੱਖੀ ਅਧਿਕਾਰ ਮੰਚ ਅਤੇ ਪਿੰਡ ਗਲਵੱਟੀ ਵੱਲੋਂ ਬੜੇ ਭਾਰੀ ਇਕੱਠ ਵਿੱਚ ਮਲਵਈ ਗਿੱਧਾ ਅਤੇ ਬੋਲੀਆਂ ਗਿੱਧਾ ਪਾ ਕੇ ਪੁਰਾਤਨ ਵਿਰਸੇ ਨੂੰ ਪ੍ਰਫੁੱਲਿਤ ਕਰਨ ਲਈ ਤੀਆਂ ਦਾ ਮੇਲਾ ਪਿੰਡ ਦੀ ਪੰਚਾਇਤ ਅਤੇ ਸਰਪੰਚ ਸਵਰਨਜੀਤ ਕੌਰ ਪਤਨੀ ਗੂਰਚਰਨ ਸਿੰਘ ਅਤੇ ਕਰਮਜੀਤ ਕੌਰ ਆਂਗਨਵਾੜੀ ਵਰਕਰ  ਦੀ ਸਾਂਝੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਜਿਸ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਚੇਅਰਮੈਨ ਜ਼ਿਲ੍ਹਾ ਯੋਜਨਾ ਪਲੈਨਿੰਗ ਬੋਰਡ ਪਟਿਆਲਾ ਪਹੁੰਚੇ ਹੋਏ ਸਨ।ਇਸ ਮੌਕੇ ਮਨੁੱਖੀ ਅਧਿਕਾਰ ਮੰਚ ਵੱਲੋਂ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਕੌਮੀ ਚੇਅਰਮੈਨ ਸਲਾਹਕਾਰ ਕਮੇਟੀ ਰਘਬੀਰ ਸਿੰਘ ਬਡਲਾ, ਹਰਭਜਨ ਸਿੰਘ ਜੱਲੋਵਾਲ ਚੇਅਰਮੈਨ ਪੰਜਾਬ, ਹਰਪਾਲ ਸਿੰਘ ਭੁੱਲਰ ਚੇਅਰਮੈਨ ਐਨ ਆਰ ਆਈ ਵਿੰਗ ਪੰਜਾਬ, ਹਰਜਿੰਦਰ ਕੌਰ ਭੁੱਲਰ ਮੀਤ ਪ੍ਰਧਾਨ ਇਸਤਰੀ ਵਿੰਗ ਪੰਜਾਬ, ਪਰਮਜੀਤ ਕੌਰ ਉਪ ਚੇਅਰਪਰਸਨ ਇਸਤਰੀ ਵਿੰਗ ਪੰਜਾਬ, ਕੁਲਵੰਤ ਸਿੰਘ ਯੂਥ ਪ੍ਰਧਾਨ, ਗੁਰਮੀਤ ਸਿੰਘ ਸੀ ਡੀ ਪੀ ਓ ਨਾਭਾ, ਕਿਰਨ ਪ੍ਕਾਸ਼ ਕੌਰ ਸੁਪਰਵਾਈਜ਼ਰ ਨਾਭਾ ਅਤੇ ਸੁੰਦਰ ਸਿੰਘ ਧੀਮਾਨ ਮੀਤ ਪ੍ਰਧਾਨ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਇਸ ਮੌਕੇ ਡਾ.ਖੇੜਾ ਨੇ ਬੋਲਦਿਆ ਕਿਹਾ ਕਿ ਨਸ਼ਾ ਗਲੀ ਗਲੀ ਮੁਹੱਲੇ ਮੁਹੱਲੇ ਵਿੱਚ ਵਿਕਦਾ ਆਮ ਦੇਖਿਆ ਜਾ ਸਕਦਾ ਹੈ, ਜਿਸ ਨਾਲ  ਨੌਜਵਾਨੀ ਬਰਬਾਦ ਹੁੰਦੀ ਨਜ਼ਰ ਆ ਰਹੀ ਹੈ। ਇਸ ਨੂੰ ਰੋਕਣ ਲਈ ਪਿੰਡ ਪੱਧਰ ਤੇ ਕਮੇਟੀਆਂ ਬਣਾ ਕੇ ਹੀ ਠੱਲ ਪਾਈ ਜਾ ਸਕਦੀ ਹੈ। ਓਹਨਾਂ ਕਿਹਾ ਕਿ ਬਿਰਧ ਆਸ਼ਰਮ ਸਾਡੇ ਸਮਾਜ ਦੇ ਮੱਥੇ ਤੇ ਕਲੰਕ ਹਨ, ਪ੍ਰੰਤੂ ਇਹ ਸੋਚਣ ਨੂੰ ਮਜਬੂਰ ਕਰਦੇ ਹਨ ਕਿਉਕਿ ਨੌਜਵਾਨ ਪੀੜ੍ਹੀ ਘਰ ਨੂੰ ਜਾ ਮਾਪਿਆਂ ਨੂੰ ਸੰਭਾਲਣ ਵਿਚ ਅਸਮਰੱਥ ਹੋਈ ਫਿਰਦੀ ਹੈ। ਆਏ ਹੋਏ ਸਮੂਹ ਮਹਿਮਾਨਾਂ ਦਾ ਅਤੇ ਤੀਆ ਦੇ ਮੇਲੇ ਵਿੱਚ ਹਿੱਸਾ ਲੈਣ ਵਾਲੀਆ ਸਮੂਹ ਦਾ ਸਨਮਾਨ ਚਿੰਨ੍ਹ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਹੋਰਨਾਂ ਤੋਂ ਇਲਾਵਾ ਬਲਵੀਰ ਕੌਰ ਆਂਗਣਵਾੜੀ ਹੈਲਪਰ, ਜਸਪਾਲ ਸਿੰਘ ਪਾਲੀ ਮੈਂਬਰ ਪੰਚਾਇਤ, ਮਲਕੀਤ ਸਿੰਘ ਮੀਕਾ ਪੰਚਾਇਤ ਮੈਂਬਰ,ਹਰਭਜਨ ਸਿੰਘ ਪੰਚਾਇਤ ਮੈਂਬਰ, ਕੁਲਵੰਤ ਕੌਰ ਜਿਲ੍ਹਾ ਪ੍ਰਧਾਨ, ਸੰਦੀਪ ਕੌਰ ਬਲਾਕ ਪ੍ਰਧਾਨ, ਦਰਸ਼ਨ ਸਿੰਘ ਚੇਅਰਮੈਨ ਸਮਾਣਾ, ਰਵਿੰਦਰ ਸਿੰਘ, ਰਾਜ ਰਾਣੀ, ਜਰਨੈਲ ਸਿੰਘ, ਸੰਦੀਪ ਸਿੰਘ ਸੀਪਾ, ਸੁਰਿੰਦਰ ਕੌਰ ਪੰਚਾਇਤ ਮੈਂਬਰ, ਰਾਜਵਿੰਦਰ ਕੌਰ ਪੰਚਾਇਤ ਮੈਂਬਰ, ਲਖਵਿੰਦਰ ਸਿੰਘ ਲੱਕੀ ਹਲਵਾਈ, ਕਸ਼ਮੀਰਾ ਸਿੰਘ, ਹੁਕਮ ਸਿੰਘ ਗੋਗਾ, ਸੁਖਜੀਤ ਸਿੰਘ ਗਗਨ, ਰੁਪਿੰਦਰ ਕੌਰ, ਮਨਪ੍ਰੀਤ ਕੌਰ, ਜਗਦੀਪ ਸਿੰਘ, ਰਮਨਦੀਪ ਕੌਰ, ਮਹਿਰਮਦੀਪ ਸਿੰਘ, ਸੁਭਦੀਪ ਕੌਰ ਅਤੇ ਸੰਗਮ ਕੌਰ ਆਦਿ ਨੇ ਵੀ ਮੇਲੇ ਵਿੱਚ ਹਾਜ਼ਰੀ ਲਗਵਾਈ।

Related Articles

Leave a Comment