Home » ਸੀਆਈਏ ਸਟਾਫ਼ ਅੰਮ੍ਰਿਤਸਰ ਸ਼ਹਿਰੀ ਦੇ ਐਸ.ਆਈ ਦੀ ਬੁੱਕੀ ਬਦਨਾ਼ਮ ਕਮਲ ਬੋਰੀ ਦਾ ਜਨਮਦਿਨ ਮਨਾਉਂਦਿਆਂ ਦੀ ਫ਼ੋਟੋ ਵਾਇਰਲ

ਸੀਆਈਏ ਸਟਾਫ਼ ਅੰਮ੍ਰਿਤਸਰ ਸ਼ਹਿਰੀ ਦੇ ਐਸ.ਆਈ ਦੀ ਬੁੱਕੀ ਬਦਨਾ਼ਮ ਕਮਲ ਬੋਰੀ ਦਾ ਜਨਮਦਿਨ ਮਨਾਉਂਦਿਆਂ ਦੀ ਫ਼ੋਟੋ ਵਾਇਰਲ

ਕਮਲ ਬੋਰੀ ਦਾ ਇਹ ਐਸ.ਆਈ ਦੱਸਿਆ ਜਾ ਰਿਹਾ ਸੱਜਾ ਹੱਥ

by Rakha Prabh
21 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਪੁਲਿਸ ਅਫ਼ਸਰਾਂ ਨਾਲ ਜਨਮਦਿਨ ਮਨਾਉਂਦਿਆਂ ਦੀ ਵੀਡੀਉ ਵਾਇਰਲ ਹੋਣ ਕਰਕੇ ਸੁਰਖੀਆਂ ਵਿੱਚ ਆਏ ਬਦਨਾਮ ਧੱੜੇ ਸੱਟੇ ਦੇ ਕਾਰੋਬਾਰੀ ਜਿਸ ਤੇ ਕਈ ਅਪਰਾਧਿਕ ਮਾਮਲੇ ਦਰਜ ਹਨ, ਕਮਲ ਕੁਮਾਰ ਉਰਫ਼ ਬੋਰੀ ਦੀ ਸੀਆਈਏ ਸਟਾਫ਼ ਅੰਮ੍ਰਿਤਸਰ ਸ਼ਹਿਰੀ ਵਿੱਚ ਤਨਾਇਤ ਸਬ ਇੰਸਪੈਕਟਰ ਰਵੀ ਕੁਮਾਰ ਨਾਲ ਫੋਟੋ ਵਾਇਰਲ ਹੋਈ ਹੈ।
ਇਸ ਫ਼ੋਟੋ ਵਿੱਚ ਸਬ-ਇੰਸਪੈਕਟਰ ਰਵੀ ਕੁਮਾਰ ਵੱਲੋਂ  ਕਮਲ ਕੁਮਾਰ ਉਰਫ਼ ਬੋਰੀ ਦਾ ਜਨਮਦਿਨ ਕੇਕ ਕੱਟਵਾ ਕੇ ਮਨਾਇਆ ਜਾ ਰਿਹਾ ਹੈ। ਕੇਕ ਤੇ ਬ੍ਰਦਰ ਲਿਖਿਆਂ ਹੋਇਆ ਹੈ।
ਜੋਂ ਫ਼ੋਟੋ ਜਾਂ ਵੀਡੀਉ ਵਾਇਰਲ ਹੋਈਆਂ ਹਨ ਉਹਨਾਂ ਤੋਂ ਇਸ ਤਰ੍ਹਾਂ ਜਾਪਦਾ ਹੈ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਰਹਿਣ ਵਾਲਾ ਕਮਲ ਕੁਮਾਰ ਉਰਫ਼ ਬੋਰੀ ਦਾ ਥੱਲੇ ਤੋਂ ਲੈਕੇ ਉੱਪਰ ਤੱਕ ਪੁਲਿਸ ਅਫ਼ਸਰਾਂ ਵਿੱਚ ਕਾਫ਼ੀ ਪ੍ਰਭਾਵ ਹੈ।
ਪੁਲਿਸ ਵਿਭਾਗ ਵਿੱਚ ਤੈਨਾਤ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਸਬ-ਇੰਸਪੈਕਟਰ ਰਵੀ ਕੁਮਾਰ ਦੀ ਉੱਚ ਪੁਲਿਸ ਅਫ਼ਸਰਾਂ ਦੀ ਸਿਫਾਰਸ਼ ਕਰਕੇ ਹੀ ਕਾਫ਼ੀ ਲੰਮੇ ਸਮੇਂ ਤੋਂ ਸੀਆਈਏ ਸਟਾਫ਼ ਸ਼ਹਿਰੀ ਅੰਮ੍ਰਿਤਸਰ ਵਿੱਚ ਤੈਨਾਤ ਕੀਤਾ ਹੋਇਆ ਹੈ‌‌। ਜਦੋਂ ਦਾ ਸਬ-ਇੰਸਪੈਕਟਰ ਰਵੀ ਕੁਮਾਰ ਸੀਆਈਏ ਸਟਾਫ਼ ਵਿੱਚ ਲੱਗਾ ਹੈ, ਉਦੋਂ ਤੋਂ ਇਸ ਦੀ ਕਾਰਗੁਜ਼ਾਰੀ ਵੀ ਕੋਈ ਬਹੁਤੀ ਵਧੀਆ ਨਹੀਂ ਹੈ। ਇੱਕ ਪੁਲਿਸ ਮੁਲਾਜ਼ਮ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਸਬ-ਇੰਸਪੈਕਟਰ ਰਵੀ ਕੁਮਾਰ ਕਈ ਥਾਵਾਂ ਉੱਪਰ ਵਰਦੀ ਵਿੱਚ ਕਮਲ ਬੋਰੀ ਦੇ ਨਾਲ ਆਉਂਦਾ ਜਾਂਦਾ ਸੀ ਤੇ ਉਸ ਨੂੰ ਸੈਲਟਰ ਮੁਹੱਈਆ ਕਰਵਾਉਦਾ ਰਿਹਾ ਹੈ।
ਇਸ ਸਬੰਧ ਵਿੱਚ ਜਦੋਂ ਸਬ- ਇੰਸਪੈਕਟਰ ਰਵੀ ਕੁਮਾਰ ਨਾਲ ਫ਼ੋਨ ਤੇ ਸੰਪਰਕ ਕਰਕੇ ਪੱਖ ਲਿਆ ਗਿਆ ਤਾਂ ਉਹਨਾਂ ਗੋਲ ਮੋਲ ਜਵਾਬ ਹੀ ਦਿੱਤੇ ਤੇ ਆਖਿਆਂ ਕਿ ਅੱਜ ਤੋਂ 5-7 ਸਾਲ ਪਹਿਲਾਂ ਮੈਨੂੰ ਡਿਪਟੀ ਸਾਹਿਬ ਨੇ ਕਿਸੇ ਕੇਸ ਸਬੰਧੀ ਇੰਨਫੋਰਮੈਂਸਨ ਲੈਣ ਲਈ ਭੇਜਿਆ ਸੀ‌। ਉੱਥੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਜਾਂ ਰਿਹਾ ਸੀ, ਮੈਨੂੰ ਕਹਿੰਦੇ ਤੂੰ ਬਰਾਦਰੀ ਭਰਾ ਹੋ ਕੇ ਸਾਡੇ ਕੋਲ ਨਹੀਂ ਖੜਦਾ, ਮੈਂ ਬਰਾਦਰੀ ਤੌਰ ਤੇ ਫੋ਼ਟੋ ਕਰਵਾਈ ਸੀ, ਮੇਰਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜਦੋਂ ਪੁੱਛਿਆਂ ਗਿਆ ਕਿ ਫੋ਼ਟੋ ਵਿੱਚ ਤੁਸੀਂ ਦੋ ਜਾਣੇ ਖੜ੍ਹੇ ਹੋ ਅਤੇ ਕੇਕ ਤੇ ਬ੍ਰਦਰ ਲਿਖਿਆਂ ਹੋਇਆ ਹੈ। ਉਹਨਾਂ ਅੱਗੋਂ ਕਿਹਾ ਕਿ ਕੇਕ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ ਤੇ ਮੈਂ ਕਿਸੇ ਹੋਰ ਬੰਦੇ ਨੂੰ ਆਪਣੇ ਕੋਲ ਫ਼ੋਟੋ ਕਰਵਾਉਣ ਲਈ ਵੀ ਨਹੀਂ ਖਲੋਣ ਦਿੰਦਾਂ ਤੇ ਗੋਲਮੋਲ ਜਵਾਬ ਦਿੰਦਿਆਂ ਹੋਇਆਂ ਫੋ਼ਨ ਕੱਟ ਦਿੱਤਾ‌।
ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਅਤਿ ਲੋੜ ਹੈ ਤਾਂ ਕਿ ਲੋਕਾਂ ਸਾਹਮਣੇ ਸੱਚਾਈ ਆ ਸੱਕੇ।

Related Articles

Leave a Comment