Home » ਸਿੱਧੂ ਮੂਸੇਵਾਲਾ ਦੇ ਪਰਿਵਾਰ ਚ’ ਨਵ ਜੰਮੇ ਬੱਚੇ ਬਾਰੇ ਜਾਣਕਾਰੀ ਮੰਗਣੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ : ਖੁਣ ਖੁਣ, ਸਿੰਗੜੀਵਾਲਾ

ਸਿੱਧੂ ਮੂਸੇਵਾਲਾ ਦੇ ਪਰਿਵਾਰ ਚ’ ਨਵ ਜੰਮੇ ਬੱਚੇ ਬਾਰੇ ਜਾਣਕਾਰੀ ਮੰਗਣੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ : ਖੁਣ ਖੁਣ, ਸਿੰਗੜੀਵਾਲਾ

by Rakha Prabh
28 views
ਹੁਸ਼ਿਆਰਪੁਰ 21 ਮਾਰਚ ( ਤਰਸੇਮ ਦੀਵਾਨਾ )
ਕੇਂਦਰ ਦੀ ਨਰਿੰਦਰ ਮੋਦੀ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਿੱਚ ਨਵ ਜੰਮੇ ਬੱਚੇ ਬਾਰੇ ਜਾਣਕਾਰੀ ਮੰਗਣਾ ਇਹਨਾਂ ਦੀ ਬਿਮਾਰ ਮਾਨਸਿਕਤਾ ਤੇ ਜਾਲਮਾਨਾ ਕਾਰਵਾਈ  ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਦਾਰ ਗੁਰਦੀਪ ਸਿੰਘ ਖੁਣ ਖੁਣ ਜ਼ਿਲ੍ਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਗੁਰਨਾਮ ਸਿੰਘ ਸਿੰਗੜੀਵਾਲਾ,ਨੇ ਪਾਰਟੀ ਦੀ ਇੱਕ ਵਿਸ਼ੇਸ਼ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਇਸ ਸਮੇਂ ਖੁਣ ਖੁਣ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਵਲੋਂ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਸਿਕਿਉਰਟੀ ਵਾਪਸ ਲੈ ਕੇ ਤੇ ਉਸ ਨੂੰ ਜਨਤਕ ਕਰਕੇ ਵੱਡੀ ਗਲਤੀ ਕੀਤੀ ਗਈ ਸੀ ਸਰਕਾਰ ਦੀ ਇਸ ਗਲਤੀ ਕਾਰਨ ਸਿੱਧੂ ਮੂਸੇਵਾਲ ਦੇ ਪਰਿਵਾਰ ਨੂੰ ਸਿੱਧੂ ਮੂਸੇਵਾਲੇ ਦੇ ਕਤਲ ਦੇ ਰੂਪ ਵਿੱਚ ਵੱਡਾ ਘਾਟਾ ਅਤੇ ਸਦਮਾ ਸਹਿਣਾ ਪਿਆ ਸੀ ਪਰ ਹੁਣ ਉਸ ਦੇ ਪਰਿਵਾਰ ਵਿੱਚ ਨਵ ਜੰਮੇ ਬੱਚੇ ਦੇ ਰੂਪ ਵਿੱਚ ਖੁਸ਼ੀਆਂ ਤੇ ਖੇੜਿਆਂ ਦਾ ਵਾਸਾ ਹੋਇਆ ਹੈ ਪਰ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਦੀ ਨਲਾਇਕੀ ਕਾਰਨ ਉਹਨਾਂ ਨੂੰ ਵੱਡਾ ਦੁੱਖ ਸਹਿਣਾ ਪੈ ਰਿਹਾ ਹੈ। ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਸਰਕਾਰਾਂ ਦੀ ਇਸ ਘਨਾਉਣੀ ਕਾਰਵਾਈ ਦਾ ਸਖਤ ਵਿਰੋਧ ਕਰਨਗੇ ।

Related Articles

Leave a Comment