‘‘ਆਪ‘‘ ਸਰਕਾਰ ਤੁਹਾਡੇ ਦੁਆਰ ਯੋਜਨਾ ਤਹਿਤ ਲੋਕਾਂ ਨੂੰ ਮਿਲੇਗਾ ਭਰਪੂਰ ਲਾਭ : ਚੇ.ਚੰਦ ਸਿੰਘ ਗਿੱਲ/ਸ਼ੰਕਰ ਕਟਾਰੀਆਂ

by Rakha Prabh
59 views

ਗੁਰਪ੍ਰੀਤ ਸਿੰਘ ਸਿੱਧੂ
ਜ਼ੀਰਾ/25 ਦਸੰਬਰ
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਪੰਜਾਬ ਸ਼੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਲੋਕਾਂ ਲਈ ਕ੍ਰਾਂਤੀਕਾਰੀ ਫੈਸਲੇ ਲੈ ਜਾ ਰਹੇ ਹਨ ਜਿਸ ਨਾਲ ਪੰਜਾਬ ਦੇ ਲੋਕ ਖੁਸ਼ ਨਜ਼ਰ ਆ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਦਫ਼ਤਰਾਂ ਵਿੱਚ ਹੁੰਦੀ ਖੱਜਲਖੁਆਰੀ ਤੋਂ ਰਾਹਤ ਦਿਵਾਉਣ ਲਈ ਪੰਜਾਬ ਸਰਕਾਰ ਵੱਲੋਂ ਸਰਕਾਰ ਤੁਹਾਡੇ ਦੁਆਰ ਯੋਜਨਾ ਸ਼ੁਰੂ ਕੀਤੀ ਗਈ ਹੈ ਲੋਕਾਂ ਨੂੰ ਜਿਸਦਾ ਭਰਪੂਰ ਲਾਭ ਮਿਲੇਗਾ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ਼੍ਰੀ ਨਰੇਸ ਕਟਾਰੀਆ ਦੇ ਸਪੁੱਤਰ ਯੂਥ ਆਗੂ ਸ਼ੰਕਰ ਕਟਾਰੀਆ ਅਤੇ ਚੇਅਰਮੈਨ ਚੰਦ ਸਿੰਘ ਗਿੱਲ ਜ਼ਿਲਾ ਯੋਜਨਾ ਬੋਰਡ ਫਿਰੋਜ਼ਪੁਰ ਨੇ ਜ਼ੀਰਾ ਵਿਖੇ ‘‘ਦੇਸ਼ ਸੇਵਕ‘‘ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਯੋਜਨਾ ਤਹਿਤ ਇੱਕ ਨੰਬਰ 1076 ਜਾਰੀ ਕਰਕੇ ਪੈਨਸਨ, ਅਧਾਰ ਕਾਰਡ,ਜਨਮ ਅਤੇ ਮੌਤ ਰਜਿਸਟਰੇਸਨ,ਜਾਤੀ ਸਰਟੀਫਿਕੇਟ ਵਰਗੀਆਂ ਅਨੇਕਾਂ ਸੇਵਾਵਾਂ ਸੁਰੂ ਕੀਤੀਆਂ ਗਈਆਂ ਹਨ। ਜਿਥੇ ਕਾਲ ਕਰਕੇ ਲੋਕ ਇਸ ਯੋਜਨਾ ਦਾ ਲਾਭ ਲੈ ਸਕਣਗੇ ਅਤੇ ਲੋਕਾਂ ਨੂੰ ਦਫਤਰਾਂ ਦੀ ਖੱਜਲਖੁਆਰੀ ਤੋਂ ਰਾਹਤ ਮਿਲੇਗੀ ਇਸ ਮੌਕੇ ਉਹਨਾਂ ਦੇ ਨਾਲ ਮੇਜਰ ਸਿੰਘ ਭੁੱਲਰ ਪੀ.ਏ, ਗੁਰਮਨਦੀਪ ਸਿੰਘ, ਹਰਵਿੰਦਰ ਸਿੰਘ ਮਸਤੇਵਾਲਾ, ਗੁਰਲਾਲ ਸਿੰਘ ਛੀਨਾ, ਬਲਜਿੰਦਰ ਸਿੰਘ ਖਾਲਸਾ, ਜਸਵੰਤ ਬੱਲ, ਗੁਰਪਾਲ ਸਿੰਘ ਸ਼ੀਹਾਂਪਾੜੀ, ਜਸਵੰਤ ਸਿੰਘ ਲਾਟ, ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।

Related Articles

Leave a Comment