ਚੋਹਲਾ ਸਾਹਿਬ/ਤਰਨਤਾਰਨ,12 ਜੂਨ (ਨਈਅਰ)
ਹਲਕਾ ਖਡੂਰ ਸਾਹਿਬ ਦੇ ਸਾਬਕਾ ਕਾਂਗਰਸੀ ਵਿਧਾਇਕ ਸ.ਰਮਨਜੀਤ ਸਿੰਘ ਸਿੱਕੀ ਦੇ ਸਤਿਕਾਰਯੋਗ ਚਾਚਾ ਜੀ ਅਤੇ ਉੱਘੇ ਕਾਰੋਬਾਰੀ ਨੌਜਵਾਨ ਆਗੂ ਨਵਦੀਪ ਸਿੰਘ ਮਿੱਠੀ ਦੇ ਪਿਤਾ ਜੀ ਸ.ਕਸ਼ਮੀਰ ਸਿੰਘ ਸਹੋਤਾ ਜੋ 5 ਜੂਨ ਨੂੰ ਅਚਾਨਕ ਸਦੀਵੀਂ ਵਿਛੋੜਾ ਦੇ ਗਏ ਹਨ।ਉਨ੍ਹਾਂ ਨਮਿੱਤ ਰੱਖੇ ਗਏ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ 14 ਜੂਨ ਦਿਨ ਬੁੱਧਵਾਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਜਾਣਗੇ।ਉਪਰੰਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਨਿਵਾਸ ਕਪੂਰ ਕੋਲਡ ਸਟੋਰੇਜ,ਪੁਰਾਣਾ ਹੁਸ਼ਿਆਰਪੁਰ ਰੋਡ,ਲੰਬਾ ਪਿੰਡ ਚੌਂਕ, ਜਲੰਧਰ ਵਿਖੇ ਬਾਅਦ ਦੁਪਹਿਰ 12 ਤੋਂ 1 ਵਜੇ ਹੋਵੇਗਾ।ਜਿਥੇ ਉਨ੍ਹਾਂ ਨੂੰ ਵੱਖ-ਵੱਖ ਸਮਾਜਿਕ,ਧਾਰਮਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ।ਸਾਬਕਾ ਵਿਧਾਇਕ ਸ.ਰਮਨਜੀਤ ਸਿੰਘ ਸਿੱਕੀ ਵਲੋਂ ਅੰਤਿਮ ਅਰਦਾਸ ਮੌਕੇ ਸਭ ਨੂੰ ਪੁੱਜਣ ਦੀ ਅਪੀਲ ਕੀਤੀ ਗਈ ਹੈ।