ਪਠਾਨਕੋਟ, 17 ਜਨਵਰੀ (ਪ.ਪ)- ਅੱਜ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਕੇਵਲ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕੁੱਲ ਹਿੰਦ ਕਿਸਾਨ ਸਭਾ ਵਲੋਂ ਪਰਸ਼ੋਤਮ ਕੁਮਾਰ, ਕੇਵਲ ਕੁਲੀਆ, ਜਮਹੂਰੀ ਕਿਸਾਨ ਸਭਾ ਵਲੋਂ ਬਲਦੇਵ ਰਾਜ ਭੋਆ, ਬਲਵੰਤ ਸਿੰਘ, ਨਰਜਨ ਸਿੰਘ, ਬੋਧ ਰਾਜ, ਕਿਰਤੀ ਕਿਸਾਨ ਯੂਨੀਅਨ ਵਲੋਂ ਪਰਮਜੀਤ ਰਤਨਗੜ੍ਹ, ਭਾਰਤੀ ਕਿਸਾਨ ਵਲੋਂ ਭਗਵੰਤ ਸਿੰਘ, ਜੋਤੀ ਬਾਜਵਾ, ਬਲਦੇਵ ਸਿੰਘ ਭੋਆ, ਭਾਰਤੀ ਕਿਸਾਨ ਯੂਨੀਅਨ ਸਧੀਪੂਰ ਵਲੋਂ ਏ.ਐੱਸ. ਗੁਲਾਟੀ ਸ਼ਾਮਿਲ ਹੋਏ। 16 ਜਨਵਰੀ ਦੀ ਜਲੰਧਰ ਕਨਵੇਂਸ਼ਨ ਵਲੋਂ ਲਏ ਫੈਸਲਿਆਂ ਮੁਤਾਬਕ 26 ਜਨਵਰੀ ਨੂੰ ਜ਼ਿਲ੍ਹੇ ਅੰਦਰ ਦੋ ਥਾਵਾਂ ਤੋਂ ਟਰੈਕਟਰ ਮਾਰਚ ਸ਼ੁਰੂ ਕੀਤਾ ਜਾਵੇਗਾ।