Home » ਬੰਦੀ ਛੋੜ ਖ਼ਾਲਸਾ ਵਹੀਰ ਦਾ ਅਰੰਭ ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ ਤੋਂ ਜੈਕਾਰਿਆਂ ਨਗਾਰਿਆਂ ਦੀ ਗੂੰਜ ਨਾਲ ਅਰੰਭ ਹੋਇਆ ਅਰੰਭ

ਬੰਦੀ ਛੋੜ ਖ਼ਾਲਸਾ ਵਹੀਰ ਦਾ ਅਰੰਭ ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ ਤੋਂ ਜੈਕਾਰਿਆਂ ਨਗਾਰਿਆਂ ਦੀ ਗੂੰਜ ਨਾਲ ਅਰੰਭ ਹੋਇਆ ਅਰੰਭ

by Rakha Prabh
22 views

ਫਿਰੋਜ਼ਪੁਰ/ ਮੋਗਾ 14 ਜੂਨ (ਗੁਰਪ੍ਰੀਤ ਸਿੰਘ ਸਿੱਧੂ/ ਲਵਪ੍ਰੀਤ ਸਿੰਘ/ਅਜੀਤ ਸਿੰਘ) ਬੰਦੀਛੋੜ ਖਾਲਸਾ ਵਹੀਰ ਦਾ ਆਰੰਭ ਗੁਰਦੁਆਰਾ ਜਾਮਨੀ ਸਾਹਿਬ ( ਬਜੀਦਪੁਰ) ਫਿਰੋਜ਼ਪੁਰ ਤੋਂ ਜੈਕਾਰਿਆਂ ਨਗਾਰਿਆਂ ਦੀ ਗੂੰਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਅਤੇ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਮੁੱਖੀ ਦਮਦਮੀ ਟਕਸਾਲ ਸੰਗਰਾਵਾਂ ਵਾਲਿਆਂ ਦੀ ਦੇਖ ਰੇਖ ਹੇਠ ਅਰੰਭ ਹੋਇਆ।ਜਿਸ ਵਿੱਚ ਵੱਡੀ ਗਿਣਤੀ ਚ ਸ਼ਬਦ ਗੁਰੂ ਪ੍ਰਚਾਰ ਸੰਤ ਸਮਾਜ ਦੇ ਸੰਤਾਂ ਮਹਾਂਪੁਰਸ਼ਾਂ ਨੇ ਅਤੇ ਪੰਥਕ ਜਥੇਬੰਦੀਆਂ ਸਭਾ ਸੁਸਾਇਟੀਆਂ ਦੇ ਆਗੂ ਸਹਿਬਾਨਾਂ ਸੰਤ ਬਾਬਾ ਰੇਸ਼ਮ ਸਿੰਘ ਖੁਖਰਾਣਾ, ਗਿਆਨੀ ਸੁਖਦੇਵ ਸਿੰਘ ਬੁੰਡਾਲਾ, ਬਾਬਾ ਬੋਹੜ ਸਿੰਘ ਤੂਤਾਂਵਲੇ, ਬਾਬਾ ਜੋਰਾ ਸਿੰਘ ਤਲਵੰਡੀ ਭਾਈ, ਸੰਤ ਬਾਬਾ ਬਲਦੇਵ ਸਿੰਘ ਜੋਗੇਵਾਲਾ, ਗਿਆਨੀ ਹਰਪ੍ਰੀਤ ਸਿੰਘ ਜੋਗੇਵਾਲਾ, ਸ੍ਰ ਰਾਜਿੰਦਰ ਸਿੰਘ ਕੋਟਲਾ, ਬਾਬਾ ਘਾਲਾ ਸਿੰਘ ਨਾਨਕਸਰ ਵੱਲੋਂ ਭਾਈ ਬਿੰਦਰ ਸਿੰਘ ,ਸਾਹਿਬ ਸਿੰਘ ,ਭਾਈ ਦਲੇਰ ਸਿੰਘ ਡੋਡ, ਭਾਈ ਰਾਜਨਦੀਪ ਸਿੰਘ, ਸਾਜਨਦੀਪ ਸਿੰਘ ਸੰਗਰਾਵਾਂ, ਭਾਈ ਗੁਰਸੇਵਕ ਸਿੰਘ ਫ਼ੌਜੀ ਮੱਲਕੇ, ਭਾਈ ਗੁਰਦੀਪ ਸਿੰਘ ਬਠਿੰਡਾ, ਸ੍ਰ ਬਲਵਿੰਦਰ ਸਿੰਘ ਲੋਕ ਅਧਿਕਾਰ ਲਹਿਰ, ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਪੰਥਕ ਹਸਤੀਆਂ ਅਤੇ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ ਹਿੱਸਾ ਲਿਆ। ਇਸ ਮੌਕੇ ਮਾਰਚ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਗੱਡੀਆਂ ਦੇ ਕਾਫ਼ਲੇ ਨਾਲ ਜ਼ਿਲ੍ਹਾ ਫਿਰੋਜ਼ਪੁਰ ਦੀ ਦੇ ਗੁਰਦੁਆਰਾ ਗੁਰੂਸਰ ਜਾਮਨੀ ਸਾਹਿਬ ਬਜੀਦਪੁਰ ਤੋਂ ਵੱਖ ਵੱਖ ਪਿੰਡਾਂ ਵਿੱਚੋ ਦੀ ਹੁੰਦਾ ਹੋਇਆ ਗੁਰਦੁਆਰਾ ਸੰਤ ਖ਼ਾਲਸਾ ਜਨਮ ਅਸਥਾਨ ਰੋਡੇ ਬਾਘਾਪੁਰਾਣਾ ਵੱਲ ਚਾਲੇ ਪਾਏ। ਇਸ ਦੌਰਾਨ ਰਸਤੇ ਵਿਚ ਕਈ ਪੜਾਵਾਂ ਤੇ ਬੋਲਦਿਆਂ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਅਤੇ ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਕਿਹਾ ਕਿ ਇਸ ਬੰਦੀ ਛੋੜ ਖ਼ਾਲਸਾ ਵਹੀਰ ਦਾ ਮੁੱਖ ਮਕਸਦ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਨਾ ਪਤਿਤਪੁਣੇ ਨੂੰ ਠੱਲ ਪਾਉਣਾ ਅਤੇ ਪੰਜਾਬ ਦੀ ਨਸ਼ਿਆਂ ਦੇ ਦਰਿਆ ਵਿਚ ਰੁੜਦੀ ਜਾ ਰਹੀ ਨੌਜਵਾਨੀ ਨੂੰ ਪ੍ਰੇਰਿਤ ਕਰਕੇ ਕੇ ਗੁਰੂ ਦੇ ਲੜ ਲਾਉਣਾ। ਉਨ੍ਹਾਂ ਕਿਹਾ ਕਿ ਜੋ ਸਾਡੇ ਨੌਜਵਾਨ ਬੱਤੀ ਬੱਤੀ ਸਾਲਾਂ ਤੋ ਜੇਲ੍ਹਾਂ ਵਿੱਚ ਸਜ਼ਾਵਾਂ ਭੁਗਤ ਰਹੇ ਨੇ ਉਨ੍ਹਾਂ ਦੀ ਅਤੇ ਜੋ ਮੌਜੂਦਾ ਸਮੇਂ ਡਿਬਰੂਗੜ ਅਤੇ ਹੋਰ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਵਾਸਤੇ ਜਤਨ ਕਰਨਾ ਹੈ । ਉਨ੍ਹਾਂ ਅੱਗੇ ਕਿਹਾ ਕਿ ਅਸੀ ਧੰਨਵਾਦ ਕਰਦੇ ਹਾਂ ਉਨ੍ਹਾਂ ਪਿੰਡਾਂ ਦੇ ਪੰਥਕ ਦਰਦੀਆਂ ਦਾ ਜਿਨ੍ਹਾਂ ਨੇ ਰਸਤੇ ਵਿੱਚ ਪੜਾਓ ਬਣਾ ਕੇ ਸੁਆਗਤ ਕੀਤਾ ਅਤੇ ਪੰਜਾਂ ਪਿਆਰਿਆਂ ਸਮੇਤ ਸਮੂੰਹ ਧਾਰਮਿਕ ਪੰਥਕ ਸ਼ਖਸੀਅਤਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਉਥੇ ਨਾਲ ਚੱਲਦੀਆਂ ਸੰਗਤਾਂ ਦੀ ਫਲ ਫਰੂਟ ਮਿੱਠਈਆਂ ਚਾਹ ਠੰਢੇ ਦੇ ਨਾਲ ਕਈ ਪ੍ਰਕਾਰ ਦੇ ਲੰਗਰ ਲਗਾ ਕੇ ਭਰਪੂਰ ਸੇਵਾ ਕੀਤੀ। ਉਨ੍ਹਾਂ ਗੁਰਦੁਆਰਾ ਖਾਲਸਾ ਰੋਡੇ ਵਿਖੇ ਸਮਾਪਤ ਹੋਣ ਮੌਕੇ ਵਹੀਰ ਚ ਸ਼ਾਮਲ ਹੋਣ ਵਾਲੇ ਸੰਤਾਂ ਮਹਾਂਪੁਰਸਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

You Might Be Interested In

Related Articles

Leave a Comment