ਨੂਰਮਹਿਲ 21ਜੂਨ ( ਨਰਿੰਦਰ ਭੰਡਾਲ )
ਕੰਦੋਲਾ ਕਲਾਂ ਦੇ ਵਸਨੀਕ ਇਕ ਵਿਅਕਤੀ ਦਾ ਨੂਰਮਹਿਲ ਦੇ ਇਕ ਪਲੈਸ ਵਿਚੋ ਸਕੂਟਰ ਚੋਰੀ ਹੋਣ ਸਮਾਚਾਰ ਪ੍ਰਾਪਤ ਹੋਇਆ ਹੈ। ਧਰਮਿੰਦਰ ਸਿੰਘ ਪੁਤਰ ਜਰਨੈਲ ਸਿੰਘ ਵਾਸੀ ਕੰਦੋਲਾ ਕਲਾਂ ਨੇ ਦੱਸਿਆ ਕਿ ਉਹ ਨੂਰਮਹਿਲ ਦੇ ਇਕ ਪਲੈਸ ਵਿਚ ਵਿਆਹ ਤੇ ਆਇਆਂ ਸੀ। ਉਸ ਨੇ ਆਪਣਾ ਸਕੂਟਰ ਪੀਬੀ ਪੀਬੀ 08ਸੀਬਾਈ 2865 ਪਾਰਕਿੰਗ ਵਿਚ ਜਿੰਦਰਾ ਲਗਾ ਕੇ ਖੜ੍ਹਾ ਕਰ ਦਿੱਤਾ ਤੇ ਮੈਂ ਆਪ ਪਲੈਸ ਵਿਚ ਵਿਆਹ ਦੇਖਣ ਚਲਾ ਗਿਆ। ਜਦ ਮੈਂ ਵਾਪਸ ਆਇਆ ਤਾਂ ਮੇਰਾ ਸਕੂਟਰ ਉਥੇ ਨਹੀਂ ਸੀ । ਕਾਫੀ ਸਮਾਂ ਲੱਭਿਆ ਪਰ ਸਕੂਟਰ ਨਹੀਂ ਲੱਭਾ। ਇਸ ਦੀ ਸੂਚਨਾ ਨੂਰਮਹਿਲ ਥਾਣੇ ਦਿੱਤੀ ਗਈ।
ਜ਼ਿਕਰਯੋਗ ਇਹ ਗੱਲ ਹੈ ਕਿ ਜਿੱਥੋਂ ਸਕੂਟਰ ਚੋਰੀ ਹੋਇਆ ਹੈ ਕਿ ਉਸ ਪਲੈਸ ਬਾਹਰ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਸਨ। ਪਲੈਸ ਦੇ ਮਲਿਕ ਵਿਆਹ ,ਪਾਰਟੀਆਂ ਅਤੇ ਰਾਜਨੀਤਿਕ ਪਾਰਟੀ ਅਹੁਦੇਦਾਰਾਂ ਪਾਸੋਂ ਲੱਖਾਂ ਰੁਪਏ ਲੈਂਦੇ ਹਨ। ਪਲੈਸ ਦਾ ਮਾਲਿਕ ਜੁੰਮੇਵਾਰੀ ਬਣਦੀ ਹੈ ਕਿ ਸੀਸੀਟੀਵੀ ਕੈਮਰੇ ਲਗਾਵੇ ਜੋ ਕਿ ਚੋਰ ਚੋਰੀ ਕਰਦਾ ਹੈ ਕਿ ਜਲਦ ਕਾਬੂ ਕੀਤਾ ਜਾਵੇ। ਜੇਕਰ ਪਲੈਸ ਦਾ ਮਾਲਿਕ ਜੁੰਮੇਵਾਰੀ ਨਹੀਂ ਸਮਝਦਾ ਹੈ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਸ ਦਾ ਲਾਇਸੈਂਸ ਕੈਂਸਲ ਕੀਤਾ ਜਾਵੇ।