ਮੱਲਾਂ ਵਾਲਾ (ਗੁਰਦੇਵ ਸਿੰਘ ਗਿੱਲ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜੀ-20 ਸੰਮੇਲਨ ਦੇ ਵਿਰੋਧ ਵਿਚ ਪੰਜਾਬ ਭਰ ਵਿਚ ਸੈਕੜੇ ਜਗ੍ਹਾ ਅਰਥੀ ਫੂਕ ਵਿਰੋਧ ਪ੍ਰਦਰਸ਼ਨ ਦੇ ਸੱਦੇ ਤਹਿਤ ਅੱਜ ਮੱਲਾਂ ਵਾਲਾ ਵਿਖੇ ਕਿਸਾਨ ਆਗੂ ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਹਰਫੂਲ ਸਿੰਘ ਦੂਲੇਵਾਲਾ ਅਤੇ ਜ਼ਿਲਾ ਸਕੱਤਰ ਗੁਰਮੇਲ ਸਿੰਘ ਫੱਤੇ ਦੀ ਅਗਵਾਈ ਹੇਠ ਮੱਲਾਂ ਵਾਲਾ ਦੇ ਮੇਨ ਚੌਂਕ ਵਿੱਚ ਮੱਖੂ, ਫਿਰੋਜ਼ਪੁਰ ਰੋਡ ‘ਤੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਅਤੇ ਆਮ ਲੋਕਾਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ । ਇਸ ਦੌਰਾਨ ਉਕਤ ਕਿਸਾਨ ਆਗੂਆਂ ਨੇ ਕਿਹਾ ਕਿ ਕੁੱਲ ਦੁਨੀਆ ਦਾ 80% ਉਤਪਾਦ, 75% ਵਪਾਰ ਅਤੇ 65% ਜਮੀਨ ਦੀ ਹਿੱਸੇਦਾਰ ਵਾਲੇ ਦੇਸ਼ਾਂ ਦੇ ਗਰੁੱਪ ਵਲੋਂ ਗਲੋਬਲਾਈਜ਼ੇਸ਼ਨ ਅਤੇ ਇੰਡਸਟਰੀਲਾਈਜ਼ੇਸ਼ਨ ਦੇ ਵਿਕਾਸ ਦੇ ਨਾਂਅ ‘ਤੇ ਵੱਖ-ਵੱਖ ਦੇਸ਼ਾਂ ਵਿਚਲੇ ਸਟੇਟਾਂ ਅਤੇ ਆਮ ਲੋਕਾਂ ਦੇ ਹੱਕਾਂ ਦਾ ਘਾਣ ਕਰਨ ਅਤੇ ਚੰਦ ਕਾਰਪੋਰੇਟ ਘਰਾਣਿਆਂ ਦੇ ਹੱਥ ਵਿਚ ਸਭ ਕੁਝ ਦੇਣ ਲਈ ਨੀਤੀਆਂ ਬਣਾਈਆਂ ਜਾ ਰਹੀਆਂ ਹਨ, ਜੋ ਕਿ ਬਿਲਕੁਲ ਗੈਰਇਖ਼ਲਾਕੀ ਹੈ, ਜਿਸ ਦਾ ਜਥੇਬੰਦੀਆਂ ਪੁਰਜ਼ੋਰ ਵਿਰੋਧ ਕਰਦੀਆਂ ਹਨ।ਇਸ ਮੌਕੇ ਗੁਰਮੁਖ ਸਿੰਘ ਕਾਮਲਵਾਲਾ , ਜ਼ਿਲ੍ਹਾ ਆਗੂ ਰਣਜੀਤ ਸਿੰਘ ਖੱਚਰ ਵਾਲਾ, ਮੱਸਾ ਸਿੰਘ, ਜੋਗਾ ਸਿੰਘ ਵੱਟੂ ਭੱਟੀ,, ਪ੍ਰੈਸ ਸਕੱਤਰ ਹਰਦੀਪ ਸਿੰਘ, ਸੁਖਦੇਵ ਸਿੰਘ, ਬਚਿੱਤਰ ਸਿੰਘ, ਗੁਰਮੇਜ ਸਿੰਘ ਮਾਣ ਸਿੰਘ ਆਦਿ ਕਿਸਾਨ, ਮਜਦੂਰ ਹਾਜਰ ਸਨ|