Home » ਜ਼਼ੀਰਾ ਵਿਖੇ ਅਰੋੜ ਵੰਸ਼ ਮਹਾਂ ਸਭਾਂ ਵੱਲੋਂ ਪੀਰ ਬਾਬਾ ਮੌਜਦੀਨ ਦੀ ਜਗ੍ਹਾ ਤੇ ਲਗਾਏ 50 ਤੋਂ ਵੱਧ ਪੌਦੇ

ਜ਼਼ੀਰਾ ਵਿਖੇ ਅਰੋੜ ਵੰਸ਼ ਮਹਾਂ ਸਭਾਂ ਵੱਲੋਂ ਪੀਰ ਬਾਬਾ ਮੌਜਦੀਨ ਦੀ ਜਗ੍ਹਾ ਤੇ ਲਗਾਏ 50 ਤੋਂ ਵੱਧ ਪੌਦੇ

ਵਾਤਾਵਰਣ ਨੂੰ ਬਚਾਉਣ ਲਈ ਹਰ ਮਨੁੱਖ ਲਗਾਵੇ ਇੱਕ ਰੁੱਖ, ਨਹੀ ਤਾਂ ਸਾਹ ਲੈਣਾ ਹੋਵੇਗਾ ਔਖਾ : ਚਰਨਜੀਤ ਸਿੰਘ ਸਿੱਕੀ, ਹਾਕਮ ਸਿੰਘ ਅਰੋੜਾ

by Rakha Prabh
32 views

ਜ਼ੀਰਾ, 16 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ ) :- ਦਰਗਾਹ ਪੀਰ ਬਾਬਾ ਮੌਜਦੀਨ ਜੀ ਦੀ ਪਵਿੱਤਰ ਦਰਗਾਹ ਜ਼ੀਰਾ ਵਿਖੇ ਅਰੋੜ ਵੰਸ਼ ਮਹਾਂ ਸਭਾ ਪੰਜਾਬ ਵੱਲੋਂ ਵਾਤਾਵਰਣ ਨੂੰ ਬਚਾਉਣ ਦੇ ਮਕਸਦ ਤਹਿਤ 50 ਤੋਂ ਵੱਧ ਛਾਂਦਾਰ ਤੇ ਫਲਦਾਰ ਪੌਦੇ ਲਗਾਏ ਗਏ। ਇਸ ਮੌਕੇ ਪੌਦਾ ਲਗਾਉਣ ਦੀ ਰਸਮ ਆਲ ਇੰਡੀਆਂ ਅਰੋੜਾ ਮਹਾਂ ਸਭਾ ਦੇ ਪ੍ਰਧਾਨ ਚਰਨਜੀਤ ਸਿੰਘ ਸਿੱਕੀ ਅਤੇ ਸੀਨੀ: ਮੀਤ ਪ੍ਰਧਾਨ ਪੰਜਾਬ ਹਾਕਮ ਸਿੰਘ ਅਰੋੜਾ ਅਤੇ ਦਰਗਾਹ ਪੀਰ ਬਾਬਾ ਮੌਜਦੀਨ ਦੇ ਗੱਦੀ ਨਸੀਨ ਦਿਲਵਰ ਹੁਸੈਨ ਵੱਲੋਂ ਸਾਂਝੇ ਤੌਰ ਤੇ ਅਦਾ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਸਿੱਕੀ ਅਤੇ ਹਾਕਮ ਸਿੰਘ ਅਰੋੜਾ ਨੇ ਕਿਹਾ ਕਿ ਮਨੁੱਖ ਵੱਲੋਂ ਵਾਤਾਵਰਣ ਨਾਲ ਕੀਤੀ ਜਾ ਰਹੀ ਛੇੜਛਾੜ ਕਾਰਨ ਪੌਣ, ਪਾਣੀ ਦੂਸ਼ਿਤ ਹੋ ਰਿਹਾ ਹੈ, ਜੇਕਰ ਇਸਨੂੰ ਨਾ ਬਚਾਇਆ ਗਿਆ ਤਾਂ ਆਉਣ ਵਾਲੀਆਂ ਪੀੜੀਆ ਸਾਨੂੰ ਕਦੇ ਮੁਆਫ਼ ਨਹੀ ਕਰਨਗੀਆ। ਉਨਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਨੂੰ ਬਚਾਉਣ ਲਈ ਹਰ ਮਨੁੱਖ ਆਪਣਾ ਨਿੱਜੀ ਫਰਜ਼ ਸਮਝ ਕੇ ਇੱਕ ਰੁੱਖ ਲਗਾਵੇ ਨਹੀ ਤਾਂ ਸਾਹ ਲੈਣਾ ਵੀ ਔਖਾ ਹੋ ਜਾਵੇਗਾ। ਇਸ ਦੌਰਾਨ ਦਰਗਾਹ ਦੇ ਗੱਦੀ ਨਸੀਨ ਦਿਲਵਰ ਹੁਸੈਨ ਵੱਲੋਂ ਆਏ ਅਰੋੜਾ ਮਹਾਂ ਸਭਾ ਦੇ ਅਹੁਦੇਦਾਰਾਂ ਤੇ ਮੈਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨਾਂ ਨਾਲ ਅਨਵਰ ਹੁਸੈਨ, ਅਸ਼ੋਕ ਹੰਸ, ਬਾਬਾ ਸ਼ਿੰਦਾ ਸਿੰਘ, ਨਿਤਿਸ਼ ਵਧਵਾ, ਸੁਖਦੇਵ ਸਿੰਘ ਬੱਬਰ ਸੈਕਟਰੀ ਪੰਜਾਬ, ਤਰਸੇਮ ਸਿੰਘ ਰੂਪ ਵਾਇਸ ਪ੍ਰਧਾਨ ਪੰਜਾਬ, ਭੂਸ਼ਣ ਕੁਮਾਰ ਜੁਨੇਜਾ ਮੁੱਖ ਸਲਾਹਕਾਰ ਪੰਜਾਬ, ਤਰਸੇਮ ਸਿੰਘ ਪ੍ਰਧਾਨ ਕਾਲਕਾ ਧਾਮ ਮੰਦਰ ਖੰਡ ਮਿੱਲ ਜ਼ੀਰਾ, ਅਮਨਦੀਪ ਸਿੰਘ ਛਾਬੜਾ, ਸੁਭਾਸ਼ ਚੰਦਰ ਚੁੱਘ ਕਾਰਜਕਰਨੀ ਮੈਂਬਰ ਪੰਜਾਬ, ਚੇਅਰਮੈਨ ਉਦੇਸ਼ ਕਟਾਰੀਆਂ, ਗੁਲਸ਼ਨ ਕੁਮਾਰ ਕਟਾਰੀਆ, ਸਤੀਸ਼ ਕੁਮਾਰ ਮੱਟੀ, ਇਸ਼ਪਾਲ ਸਿੰਘ ਅਰੋੜਾ ਦੀਪ ਖੇਤੀ ਸਟੋਰ ਜ਼ੀਰਾ, ਡਾ ਅਨਿਲ ਬਜਾਜ ਬਜਰੰਗੀ ਹਸਪਤਾਲ ਜ਼ੀਰਾ ਆਦਿ ਹਾਜ਼ਰ ਸਨ।

You Might Be Interested In

Related Articles

Leave a Comment