Home » ਕਈ ਗੈਂਗਸਟਰਾਂ ਨੂੰ ਭਾਰਤ ਲਿਆਉਣ ਲਈ ਕੋਸ਼ਿਸ਼ਾਂ ਤੇਜ਼, 4 ਗੈਂਗਸਟਰਾਂ ਖਿਲਾਫ਼ ਰੈਡ ਕਾਰਨਰ ਨੋਟਿਸ ਕੀਤਾ ਜਾਰੀ

ਕਈ ਗੈਂਗਸਟਰਾਂ ਨੂੰ ਭਾਰਤ ਲਿਆਉਣ ਲਈ ਕੋਸ਼ਿਸ਼ਾਂ ਤੇਜ਼, 4 ਗੈਂਗਸਟਰਾਂ ਖਿਲਾਫ਼ ਰੈਡ ਕਾਰਨਰ ਨੋਟਿਸ ਕੀਤਾ ਜਾਰੀ

by Rakha Prabh
105 views

ਕਈ ਗੈਂਗਸਟਰਾਂ ਨੂੰ ਭਾਰਤ ਲਿਆਉਣ ਲਈ ਕੋਸ਼ਿਸ਼ਾਂ ਤੇਜ਼, 4 ਗੈਂਗਸਟਰਾਂ ਖਿਲਾਫ਼ ਰੈਡ ਕਾਰਨਰ ਨੋਟਿਸ ਕੀਤਾ ਜਾਰੀ
ਚੰਡੀਗੜ੍ਹ, 3 ਅਕਤੂਬਰ : ਕੈਨੇਡਾ ’ਚ ਲੁਕੇ ਗੈਂਗਸਟਰ, ਖ਼ਾਲਿਸਤਾਨੀ ਕੱਟਡਪੰਥੀਆਂ ਨਾਲ ਮਿਲ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੇ ਅਧਿਕਾਰੀਆਂ ਮੁਤਾਬਕ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ 7 ਗੈਂਗਸਟਰਾਂ ਨੂੰ ਭਾਰਤ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ’ਚੋਂ ਪੰਜ ਗੈਂਗਸਟਰਾਂ ਨੂੰ ਏ-ਕੈਟਾਗਰੀ ’ਚ ਰੱਖਿਆ ਗਿਆ ਹੈ।

ਇਨ੍ਹਾਂ ਗੈਂਗਸਟਰਾਂ ’ਚ ਲਖਬੀਰ ਲੰਡਾ, ਸਤਵਿੰਦਰਜੀਤ ਗੋਲਡੀ ਬਰਾੜ, ਚਰਨਜੀਤ ਰਿੰਕੂ ਰੰਧਾਵਾ, ਅਰਸ਼ਦੀਪ ਡੱਲਾ ਅਤੇ ਰਮਨਦੀਪ ਜੱਜ ਹਨ। 2 ਹੋਰ ਗੈਂਗਸਟਰ ਗੁਰਪਿੰਦਰ ਉਰਫ ਬਾਬਾ ਡੱਲਾ ਠਤੇ ਸਰਦੂਲ ਉਰਫ ਸੁੱਖਾ ਦੁਨੇਕੇ ਹਨ। ਬਾਬੇ ਅਤੇ ਸੁੱਖੇ ਗੈਂਗਸਟਰ ਨੂੰ ਕਿਸੇ ਕੈਟਾਗਰੀ ’ਚ ਨਹੀਂ ਰੱਖਿਆ ਗਿਆ।

ਪੁਲਿਸ ਮੁਤਾਬਕ ਏ-ਕੈਟਾਗਰੀ ’ਚ ਸੂਚੀਬੱਧ ਗੈਂਗਸਟਰ ਕੱਟਡਪੰਥੀ ਜਥੇਬੰਦੀਆਂ ਲਈ ਕੰਮ ਕਰਦੇ ਹਨ। ਇਹ ਖ਼ਾਲਿਸਤਾਨੀ ਅਨਸਰ ਪੰਜਾਬ ’ਚ ਅੱਤਵਾਦੀ ਵਾਰਦਾਤਾਂ ਅਤੇ ਕਤਲਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਜਬਰੀ ਵਸੂਲੀ ਕਰਦੇ ਹਨ।

ਸੂਬੇ ਦੇ ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ 4 ਗੈਂਗਸਟਰਾਂ ਖਿਲਾਫ਼ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਹੋਰਨਾਂ ਗੈਂਗਸਟਰਾਂ ਸਬੰਧੀ ਪ੍ਰਕਿਰਿਆ ਜਾਰੀ ਹੈ। ਜਲਦੀ ਹੀ ਹਵਾਲਗੀ ਦੀ ਕਾਰਵਾਈ ਸ਼ੁਰੂ ਹੋਵੇਗੀ। ਅਰਸ਼ ਡੱਲੇ ਸਮੇਤ ਹੋਰਨਾਂ ਗੈਂਗਸਟਰਾਂ ਨੂੰ ਖਿੱਚ ਕੇ ਜਲਦੀ ਭਾਰਤ ਲਿਆਂਦਾ ਜਾਵੇਗਾ।

Related Articles

Leave a Comment