ਨੂਰਮਹਿਲ ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਜਲੰਧਰ ਦੇ ਬਲਾਕ ਨੂਰਮਹਿਲ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਬਲਵੀਰ ਸਿੰਘ ਚੀਮਾ ਉਪ ਪ੍ਰਧਾਨ ਪੰਜਾਬ, ਅਤੇ ਧਰਮਪਾਲ ਜ਼ਿਲ੍ਹਾ ਚੇਅਰਮੈਨ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ । ਇਸ ਮੀਟਿੰਗ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਚੀਫ਼ ਅਡਵਾਈਜ਼ਰ ਆਰ ਟੀ ਆਈ ਸੋੱਲ ਪਰਮਜੀਤ ਭੱਲੋਵਾਲ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਕੌਮੀ ਚੀਫ਼ ਸੈਕਟਰੀ ਸਲਾਹਕਾਰ ਕਮੇਟੀ ਮਨਜੀਤ ਸਿੰਘ ਢਿੱਲੋਂ, ਹੁਸਨ ਲਾਲ ਸੂੰਢ ਪ੍ਰਸਨਲ ਸੈਕਟਰੀ ਪੰਜਾਬ , ਅਮ੍ਰਿਤ ਪੁਰੀ ਉਪ ਚੇਅਰਪਰਸਨ ਐਂਟੀ ਕ੍ਰਾਇਮ ਸੈੱਲ ਪੰਜਾਬ ਅਤੇ ਕੁਲਵਿੰਦਰ ਹੌਬੀ ਉਪ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਬਲਵੀਰ ਸਿੰਘ ਚੀਮਾ ਨੂੰ ਉਪ ਪ੍ਰਧਾਨ ਪੰਜਾਬ , ਧਰਮਪਾਲ ਨੂੰ ਜ਼ਿਲ੍ਹਾ ਚੇਅਰਮੈਨ, ਵਿਜੇ ਕੁਮਾਰ ਮੰਨਕੋ ਨੂੰ ਚੇਅਰਮੈਨ ਮੈਡੀਕਲ ਸੈੱਲ ,ਹੁਸਨ ਲਾਲ ਨੂੰ ਚੀਫ਼ ਅਡਵਾਈਜ਼ਰ ਮੈਡੀਕਲ ਸੈੱਲ, ਅਸ਼ੋਕ ਕੁਮਾਰ ਖੇੜਾ ਚੇਅਰਮੈਨ ਬੁੱਧੀਜੀਵੀ ਸੈੱਲ, ਸ਼ਾਮ ਸੁੰਦਰ ਮਿਤੂ ਨੂੰ ਪ੍ਰਧਾਨ ਬਲਾਕ ਨੂਰਮਹਿਲ, ਕੁਲਦੀਪ ਕੁਮਾਰ ਨੂੰ ਸੈਕਟਰੀ ਬਲਾਕ ਨੂਰਮਹਿਲ,ਹੰਸ ਰਾਜ ਨੂੰ ਅਡਵਾਈਜ਼ਰ ਮੈਡੀਕਲ ਸੈੱਲ, ਰਤਨ ਸਿੰਘ ਸੰਘਾ ਜ਼ਿਲ੍ਹਾ ਪ੍ਰਧਾਨ, ਹਰਜਿੰਦਰ ਸਿੰਘ ਅਤੇ ਗੁਲਜ਼ਾਰ ਸਿੰਘ ਨੂੰ ਮੈਂਬਰ ਬਣਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਵਿੱਚੋਂ ਸਮਾਜਿਕ ਬੁਰਿਆਂਈਆਂ ਨੂੰ ਖ਼ਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਰਲਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਬੇਨਤੀ ਕੀਤੀ ਕਿ ਸਮਾਂ ਬਹੁਤ ਨਾਜ਼ੁਕ ਚੱਲ ਰਿਹਾ ਹੈ ਕਿਉਂਕਿ ਨੌਜਵਾਨ ਪੀੜ੍ਹੀ ਗ਼ਲਤ ਰਸਤਾ ਅਖ਼ਤਿਆਰ ਕਰ ਕੇ ਨਸ਼ਿਆਂ ਵੱਲ ਨੂੰ ਵੱਧਦੀ ਨਜ਼ਰ ਆ ਰਹੀ ਹੈ। ਇਥੇ ਹੀ ਬਸ ਨਹੀਂ ਬੁੱਢੇ ਮਾਪਿਆਂ ਦੀ ਸਹਾਰੇ ਦੀ ਸੋਟੀ ਟੁੱਟਦੀ ਜਾ ਰਹੀ ਹੈ ਉਨ੍ਹਾਂ ਨੂੰ ਜੀਵਨ ਵਸਰ ਕਰਨ ਲਈ ਕੋਈ ਹੋਰ ਸਹਾਰਾ ਨਹੀਂ ਦਿਸ ਰਿਹਾ। ਇਸ ਕਰਕੇ ਆਉ ਰਲਮਿਲ ਕੇ ਉਜੜ ਰਹੀ ਜਵਾਨੀ ਨੂੰ ਬਚਾਈਏ। ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਸੰਸਥਾ ਵੱਲੋਂ ਜੋ ਸਾਨੂੰ ਜ਼ੁਮੇਵਾਰੀ ਦਿਤੀ ਗਈ ਹੈ ਅਸੀਂ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ। ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ, ਸਤਨਾਮ ਸਿੰਘ ਸੋਨੂੰ ਚੇਅਰਮੈਨ ਬਲਾਕ ਨੂਰਮਹਿਲ, ਰਾਜ ਕੁਮਾਰ, ਅਤੇ ਗੁਰਵਿੰਦਰ ਸਿੰਘ ਗੁਰੀ ਚੇਅਰਮੈਨ ਯੂਥ ਵਿੰਗ ਜਿਲ੍ਹਾ ਲੁਧਿਆਣਾ ਨੇ ਵੀ ਸੈਮੀਨਾਰ ਨੂੰ ਸੰਬੋਧਨ ਕੀਤਾ।