Home » ਥਾਣਾ ਈ-ਡਿਵੀਜ਼ਨ ਵੱਲੋਂ ਗੁੰਮ ਹੋਈ ਲੜਕੀ 24 ਘੰਟਿਆ ਵਿੱਚ ਕੀਤੀ ਬ੍ਰਾਮਦ

ਥਾਣਾ ਈ-ਡਿਵੀਜ਼ਨ ਵੱਲੋਂ ਗੁੰਮ ਹੋਈ ਲੜਕੀ 24 ਘੰਟਿਆ ਵਿੱਚ ਕੀਤੀ ਬ੍ਰਾਮਦ

by Rakha Prabh
43 views
ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ/ ਸੁਖਦੇਵ ਮੋਨੂੰ) ਇੰਸਪੈਕਟਰ ਜਸਪਾਲ ਸਿੰਘ ਮੁੱਖ ਅਫ਼ਸਰ ਥਾਣਾ ਈ-ਡਵੀਜ਼ਨ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ ਸਖ਼ਤ ਮਿਹਨਤ ਕਰਦੇ ਹੋਏ, ਇੱਕ ਲੜਕੀ ਨੂੰ ਵਰਗਲਾ ਕੇ ਲੈ ਜਾਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਅਤੇ ਲੜਕੀ ਵਾਰਿਸਾਂ ਹਵਾਲੇ ਕੀਤੀ ਗਈ।
ਇਹ ਮੁਕੱਦਮਾ ਮੁਦੱਈ ਕਰਮ ਸਿੰਘ ਵਾਸੀ ਜਿਲਾ ਕਾਂਗੜਾ ਹਿਮਾਚਲ ਪ੍ਰਦੇਸ਼ ਦੇ ਬਿਆਨ ਪਰ ਮੁਕੱਦਮਾ ਨੰਬਰ 74 ਮਿਤੀ 19-6-2023 ਜੁਰਮ 363,366A ਭ:ਦ; ਥਾਣਾ ਈ-ਡਵੀਜ਼ਨ, ਅੰਮ੍ਰਿਤਸਰ ਦਰਜ ਹੋਇਆ ਕਿ ਉਸਦੇ ਰਿਸ਼ਤੇਦਾਰ ਦੀ ਲੜਕੀ ਮਿਤੀ 17-6-2023 ਨੂੰ ਸਾਡੇ ਕੋਲ ਛੁੱਟੀਆ ਕੱਟਣ ਵਾਸਤੇ ਆਈ ਸੀ। ਮੁੱਦਈ ਆਪਣੀ ਪਤਨੀ ਅਤੇ ਲੜਕੀ ਨਾਲ ਸਵੇਰ ਦੇ ਸਮੇਂ ਪਾਲਕੀ ਸਾਹਿਬ ਦੇ ਦਰਸ਼ਨ ਕਰ ਰਹੇ ਸੀ। ਜਿਆਦਾ ਭੀੜ ਹੋਣ ਕਰਕੇ ਲੜਕੀ ਵੱਖ ਹੋ ਗਈ। ਜਿਸਦੀ ਕਾਫ਼ੀ ਭਾਲ ਕੀਤੀ ਪਰ ਉਹ ਨਹੀਂ ਮਿਲੀ, ਜਿਸਤੇ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ। ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਪੁਲਿਸ ਪਾਰਟੀ ਵੱਲੋਂ ਲੜਕੀ ਨੂੰ ਵਰਗਲਾ ਕੇ ਲੈ ਗਏ ਦੋਸ਼ੀ ਰੋਹਿਨ ਪੁੱਤਰ ਲਾਲ ਚੰਦ ਵਾਸੀ ਅਮਨ ਕਾਲੋਨੀ, ਥਾਣਾ ਧਨਾਸ, ਚੰਡੀਗੜ੍ਹ ਨੂੰ 24 ਘੰਟੇ ਅੰਦਰ ਕਾਬੂ ਕਰਕੇ ਲੜਕੀ ਨੂੰ ਉਸ ਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ।

Related Articles

Leave a Comment