Home » ਫਗਵਾੜਾ ਦੀ ਪੁਲਿਸ ਪਾਰਟੀ ਨੇ 3 ਵਿਅਕਤੀਆ ਨੂੰ ਕੀਤਾ ਗ੍ਰਿਫਤਾਰ

ਫਗਵਾੜਾ ਦੀ ਪੁਲਿਸ ਪਾਰਟੀ ਨੇ 3 ਵਿਅਕਤੀਆ ਨੂੰ ਕੀਤਾ ਗ੍ਰਿਫਤਾਰ

by Rakha Prabh
20 views

ਫਗਵਾੜਾ (ਸ਼ਿਵ ਕੋੜਾ) ਮਾਣਯੋਗ ਸੀਨੀਅਰ ਪੁਲਿਸ ਕਪਤਾਨ ਸ੍ਰੀ ਰਾਜਪਾਲ ਸਿੰਘ ਸੰਧੂ ।PS ਜੀ ਦੇ ਦਿਸ਼ਾ ਨਿਰਦੇਸ਼ ਪਰ ਭੈੜੇ ਪੁਰਸ਼ਾ ਅਤੇ ਨਸ਼ਿਆ ਖਿਲਾਫ ਚਲਾਈ ਮੁਹਿੰਮ ਤਹਿਤ,ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਅਤੇ ਸ੍ਰੀ ਜਸਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਜੀ ਦੀ ਯੋਗ ਅਗਵਾਈ ਵਿੱਚ ਮੁੱਖ ਅਫਸਰ ਥਾਣਾ ਸਤਨਾਮਪੁਰਾ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਦੀਆ ਹਦਾਇਤਾ ਅਨੁਸਾਰ ਥਾਣਾ ਸਤਨਾਮਪੁਰਾ ਫਗਵਾੜਾ ਦੀ ਪੁਲਿਸ ਪਾਰਟੀ ਨੇ 3 ਵਿਅਕਤੀਆ ਨੂੰ ਜੇਰੇ ਧਾਰਾ 109 ਜ:ਫ ਤਹਿਤ ਗ੍ਰਿਫਤਾਰ ਕੀਤਾ ਗਿਆ ਜਿਨਾ ਨੂੰ ਅੱਜ ਮਾਨਯੋਗ ਐਸ ਡੀ ਐਮ ਸਾਹਿਬ ਜੀ ਦੇ ਪੇਸ਼ ਕੀਤਾ ਜਾ ਰਿਹਾ ਹੈ ਐਸ.ਆਈ ਗੁਰਮੀਤ ਸਿੰਘ 554/ਜੇ ਆਰ ਸਮੇਤ ਸਾਥੀ ਕਰਮਚਾਰੀਆ ਦੇ ਨਾਕਾਬੰਦੀ ਦੇ ਸਬੰਧ ਵਿੱਚ ਮਹੇੜੂ ਰੋਡ ਪਰ ਬਣੇ ਪੀ.ਜੀ ਦੇ ਬਾਹਰ ਮੌਜੂਦ ਸੀ ਤਾ ਨਾਮਲੂਮ ਵਿਅਕਤੀਆ ਪਾਸੋ ਸਰਸਰੀ ਪੁੱਛਗਿੱਛ ਕੀਤੀ ਤਾ ਨਾਮਲੂਮ ਵਿਅਤਕੀਆ ਨੂੰ ਦੋ-ਦੋ ਵਾਰ ਪੁੱਛਣ ਤੇ ਆਪਣਾ ਨਾਮ ਗਲਤ ਦੱਸਿਆ ਜਿਨਾ ਨੂੰ ਤੀਸਰੀ ਵਾਰ ਨਾਮ ਪੁੱਛਿਆ ਜਿਨਾ ਨੇ ਆਪਣਾ ਨਾਮ ਅਸ਼ਵਨੀ ਕੁਮਾਰ ਪੁੱਤਰ ਅਮਰੀਕ ਰਾਮ ਵਾਸੀ ਮੁਹੱਲਾ ਗੋਬਿੰਦਪੁਰਾ ਗਲ਼ੀ ਨੰਬਰ 2 ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਲਵਪ੍ਰੀਤ ਚੰਬਾ ਪੁੱਤਰ ਹੇਮੰਤ ਕੁਮਾਰ ਵਾਸੀ ਗਲ਼ੀ ਨੰਬਰ 2 ਮੁਹੱਲਾ ਗੋਬਿੰਦਪੁਰਾ ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਰਵਿੰਦਰ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਬਜਰਾਵਰ ਥਾਣਾ ਚੱਬੇਵਾਲ ਜਿਲਾ ਹੁਸ਼ਿਆਰਪੁਰ ਦੱਸਿਆ ਜਿਨਾ ਨੇ ਆਪਣੀ ਮੌਜੂਦਗੀ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ ਜਿਨਾ ਨੂੰ ਜੇਰੇ ਧਾਰਾ 109 ਜ:ਫ ਤਹਿਤ ਕਾਰਵਾਈ ਅਮਲ ਵਿੱਚ ਲਿਆ ਕੇ ਗ੍ਰਿਫਤਾਰ ਕੀਤਾ ਗਿਆ ।

Related Articles

Leave a Comment