Home » ਬੇਗਮਪੁਰਾ ਟਾਈਗਰ ਫੋਰਸ ਨੇ ਐਸ.ਐਚ.ਓ ਮਾਡਲ ਟਾਊਨ ਕਰਨੈਲ ਸਿੰਘ ਤੇ ਰਜਿੰਦਰ ਸਿੰਘ ਚੌਂਕੀ ਇੰਚਾਰਜ ਪੁਰ ਹੀਰਾਂ ਨੂੰ ਕੀਤਾ ਸਨਮਾਨਿਤ *

ਬੇਗਮਪੁਰਾ ਟਾਈਗਰ ਫੋਰਸ ਨੇ ਐਸ.ਐਚ.ਓ ਮਾਡਲ ਟਾਊਨ ਕਰਨੈਲ ਸਿੰਘ ਤੇ ਰਜਿੰਦਰ ਸਿੰਘ ਚੌਂਕੀ ਇੰਚਾਰਜ ਪੁਰ ਹੀਰਾਂ ਨੂੰ ਕੀਤਾ ਸਨਮਾਨਿਤ *

ਪੁਲਿਸ ਜਨਤਾ ਦੀ ਰਖਵਾਲੀ ਲਈ ਦਿਨ ਰਾਤ ਕੰਮ ਕਰ ਰਹੀ ਹੈ : ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ

by Rakha Prabh
28 views
ਹੁਸ਼ਿਆਰਪੁਰ, 23  ਜੂਨ (ਤਰਸੇਮ ਦੀਵਾਨਾ)  ਬੇਗਮਪੁਰਾ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ, ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਤੇ ਸੀਨੀਅਰ ਮੀਤ ਪ੍ਰਧਾਨ ਦੋਆਬਾ ਨੇਕੂ ਅਜਨੋਹਾ ਸਮੇਤ ਹੋਰ ਅਹੁਦੇਦਾਰਾਂ ਵੱਲੋਂ ਇੰਸਪੈਕਟਰ ਕਰਨੈਲ ਸਿੰਘ ਥਾਣਾ ਮੁਖੀ ਮਾਡਲ ਟਾਊਨ ਅਤੇ ਸਬ ਇੰਸਪੈਕਟਰ ਰਜਿੰਦਰ ਸਿੰਘ ਇੰਚਾਰਜ ਪੁਲਿਸ ਚੌਂਕੀ ਪੁਰ ਹੀਰਾਂ ਦੀਆਂ ਆਮ ਜਨਤਾ ਦੀ ਸੁਰੱਖਿਆ ਸੰਬੰਧੀ ਵਧੀਆਂ ਸੇਵਾਵਾਂ ਲਈ ਉਹਨਾਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਸਿਰੋਪੇ ਪਾਕੇ ਸਨਮਾਨਿਤ ਕੀਤਾ  ਗਿਆ। ਇਸ ਮੌਕੇ ਐਸ.ਐਚ.ਓ ਥਾਣਾ ਮਾਡਲ ਟਾਊਨ ਅਤੇ ਪੁਰ ਹੀਰਾਂ ਚੌਂਕੀ ਇੰਚਾਰਜ ਵੱਲੋਂ ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇ ਦਾਰਾ ਅਤੇ ਮੈਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਨੇ ਕਿਹਾ ਕਿ ਜ਼ਿਆਦਾਤਰ ਪੁਲਸ ਅਧਿਕਾਰੀ ਹਕੂਮਤ ਦੇ ਇਸ਼ਾਰਿਆਂ ਤੇ ਚੱਲਦਿਆਂ ਆਮ ਜਨਤਾ ਨਾਲ ਧੱਕੇਸ਼ਾਹੀ ਕਰਦੇ ਹਨ ਅਤੇ ਰਿਸ਼ਵਤਖੋਰੀ ਨੂੰ ਉਤਸ਼ਾਹ ਦਿੰਦੇ ਹਨ। ਪ੍ਰੰਤੂ ਇੰਸਪੈਕਟਰ ਕਰਨੈਲ ਸਿੰਘ ਅਤੇ ਸਬ ਇੰਸਪੈਕਟਰ ਰਜਿੰਦਰ ਸਿੰਘ ਦੇ ਇਲਾਕੇ ਦੀ ਜਨਤਾ ਨੂੰ ਵੱਖਰੀ ਦੇਣ ਹੈ। ਜਿਨ੍ਹਾਂ ਕਰਕੇ ਇਲਾਕੇ ਦੀ ਜਨਤਾ ਦਾ ਭਰੋਸਾ ਪੁਲਸ ਪ੍ਰਸ਼ਾਸਨ ਤੇ ਟਿਕਿਆ ਹੋਇਆ ਹੈ।
        ਆਗੂਆ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪੁਲਿਸ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਖ਼ਿਲਾਫ਼ ਆਪਣੀਆਂ ਸਮੱਸਿਆਵਾਂ ਲੈ ਕੇ ਕਈ ਲੋਕ ਬੇਗਮਪੁਰਾ ਟਾਈਗਰ ਫੋਰਸ ਦੀ ਸ਼ਰਨ ਵਿੱਚ ਆਉਂਦੇ ਸਨ। ਪਰੰਤੂ ਜਦੋਂ ਤੋਂ ਉਪਰੋਕਤ ਅਫਸਰਾਂ ਨੇ ਇਲਾਕੇ ਦੀ ਜਨਤਾ ਦੀ ਸੁਰੱਖਿਆ ਦੀ ਵਾਗਡੋਰ ਆਪਣੇ ਹੱਥਾਂ ਵਿਚ ਲਈ ਹੈ। ਉਦੋਂ ਤੋਂ ਇਲਾਕੇ ਦੇ ਲੋਕ ਕਾਫੀ ਸੰਤੁਸ਼ਟ ਹਨ। ਇਸ ਮੌਕੇ ਇੰਸਪੈਕਟਰ ਕਰਨੈਲ ਸਿੰਘ ਅਤੇ ਸਬ ਇੰਸਪੈਕਟਰ ਰਾਜਿੰਦਰ ਸਿੰਘ ਨੇ ਬੇਗਮਪੁਰਾ ਟਾਈਗਰ ਫੋਰਸ ਦੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਨੂੰ ਸਮਾਜ ਭਲਾਈ ਦੇ ਕੰਮਾਂ ਵਿਚ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਡੀਆ ਇੰਚਾਰਜ ਚੰਦਰ ਪਾਲ ਹੈਪੀ ,ਅਸੋਕ ਕੁਮਾਰ ਕਟੋਚ ਬੜੀ ਬਸੀ ,ਅਮਨਦੀਪ ,ਸਤੀਸ਼ ਕੁਮਾਰ ਸ਼ੇਰਗੜ, ਰਾਮ ਜੀ, ਦਵਿੰਦਰ ਕੁਮਾਰ, ਰਾਜੀਵ ਸੈਣੀ, ਪੰਮਾ ਡਾਡਾ, ਗੋਗਾ ਮਾਂਝੀ ,ਰਾਜ ਕੁਮਾਰ ਬੱਧਣ, ਰਾਜੂ ਸ਼ੇਰਗੜ,ਰਾਣਾ ਸ਼ੇਰਗੜ,ਦੀਪੂ ਸ਼ੇਰਗੜ,ਬਿੱਲੂ ਪੰਚ ਸ਼ੇਰਗੜ,ਪੱਪੂ ਸ਼ੇਰਗੜ, ਅਵਤਾਰ ਡਿੰਪੀ ,ਅਵਿਨਾਸ਼ ਸਿੰਘ ,ਅਮਨਦੀਪ ਸਿੰਘ, ਚਰਨਜੀਤ ਡਾਡਾ, ਗੋਲਡੀ ਕਮਾਲਪੁਰ ,ਅਮਨ ਬਾਗਪੁਰ, ਹੈਪੀ ਸਤੋਰ, ਦੀਪੂ ਨਲੋਈਆ, ਬਿੰਦਰੀ ਸਲਵਾੜਾ, ਰਿੰਕੂ ਬਸੀ ਖਵਾਜੂ, ਗੋਰਾ ਮਾਝੀ,ਇੰਦਰਪਾਲ ਸਿੰਘ,ਭੁਪਿੰਦਰ ਕੁਮਾਰ ਬੱਧਣ  ਕਮਲਜੀਤ ਸਿੰਘ, ਗਿਆਨ ਚੰਦ, ਮੁਸਾਫ਼ਰ ਸਿੰਘ, ਸ਼ੇਰਾ ਸਿੰਘ , ਹੈਪੀ ਫਤਹਿਗਡ਼੍ਹ, ਮਨੀਸ਼ ਕੁਮਾਰ, ਦਵਿੰਦਰ ਕੁਮਾਰ , ਸੁਸ਼ਾਂਤ ਮੰਮਣ, ਸੀਨੀਅਰ ਮੀਤ ਪ੍ਰਧਾਨ ਸ਼ਹਿਰੀ , ਨਰੇਸ਼ ਕੁਮਾਰ ਸਹਿਰੀ ਪ੍ਰਧਾਨ , ਬਾਲੀ , ਗੁਰਪ੍ਰੀਤ ਗੋਪਾ ,ਰਵੀ ਸਮੇਤ ਫੋਰਸ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।

Related Articles

Leave a Comment