ਮਾਨਸਾ, 23 ਜੂਨ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋ
ਸਾਲ 2023—24 ਦੌਰਾਨ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਕਰਨ ਵਾਲੀਆਂ ਮਸ਼ੀਨਾਂ ਦੀ
ਖਰੀਦ ’ਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਮੁੱਖ
ਖੇਤੀਬਾੜੀ ਅਫ਼ਸਰ ਡਾ. ਸੱਤਪਾਲ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਾਉਣੀ 2023 ਦੌਰਾਨ
ਝੋੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤਾਂ ਵਿੱਚ ਹੀ ਮਿਲਾਉਣ ਵਾਲੀਆਂ ਅਤੇ ਝੋਨੇ
ਦੀ ਪਰਾਲੀ ਨੂੰ ਖੇਤਾਂ ਵਿੱਚੋ ਬਾਹਰ ਕੱਢਣ ਵਾਲੀਆਂ ਮਸ਼ੀਨਾਂ ਦੀ ਖਰੀਦ ’ਤੇ ਸਬਸਿਡੀ
ਸੁਵਿਧਾ ਦਿੱਤੀ ਜਾ ਰਹੀ ਹੈ। ਵਿਅਕਤੀਗਤ ਕਿਸਾਨ, ਸਹਿਕਾਰੀ ਸਭਾਵਾਂ, ਰਜਿਸਟਰਡ
ਕਿਸਾਨ ਗਰੁੱਪ, ਗ੍ਰਾਮ ਪੰਚਾਇਤਾਂ ਅਤੇ ਫਾਰਮਰ ਪ੍ਰਡਿਊਸਰ ਸੰਸਥਾਵਾਂ ਇਸ ਸਕੀਮ ਲਈ
ਅਪਲਾਈ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਮਸ਼ੀਨਰੀ ਦੀ ਸਬਸਿਡੀ ਦੀ ਦਰ ਸਕੀਮ ਦੀਆਂ ਗਾਇਡਲਾਇਨਜ਼
ਅਨੁਸਾਰ ਮਿਲਣਯੋਗ ਹੋਵੇਗੀ। ਸੁਪਰ ਐਸ.ਐਮ.ਐਸ., ਹੈਪੀ ਸੀਡਰ, ਪੈਡੀ ਸਟਰਾਅ
ਚੌਪਰ/ਸ਼ਰੈਡਰ/ਮਲਚਰ, ਸਮਾਰਟ ਸੀਡਰ, ਜੀਰੋ ਟਿੱਲਡਰਿੱਲ, ਸੁਪਰ ਸੀਡਰ, ਬੇਲਰ, ਰੈਕ,
ਸ਼ਰੱਬਮਾਸਟਰ/ਰੋਟਰੀ ਸਲੈਸ਼ਰ, ਕਰਾਪਰੀਪਰ ਅਤੇ ਉਲਟਾਵੇ ਹਲ ਸਬਸਿਡੀ ’ਤੇ ਖਰੀਦ ਕਰਨ ਦੇ
ਚਾਹਵਾਨ ਕਿਸਾਨ 20 ਜੁਲਾਈ ਤੱਕ ਆਨਲਾਇਨ ਪੋਰਟਲ agrimachinerypb.com ’ਤੇ
ਅਪਲਾਈ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਬਲਾਕ ਮਾਨਸਾ (98725—52742), ਭੀਖੀ
(98720—33997), ਝੁਨੀਰ (98886—01725), ਸਰਦੂਲਗੜ੍ਹ (90416—76589), ਬੁਢਲਾਡਾ
(90411—13200) ਅਤੇ ਜ਼ਿਲ੍ਹਾ ਪੱਧਰ ’ਤੇ ਇੰਜ.ਪ੍ਰਭਦੀਪ ਸਿੰਘ (86994—51084) ਨਾਲ
ਸੰਪਰਕ ਕੀਤਾ ਜਾ ਸਕਦਾ ਹੈ।