Home » ਅੰਤਰਰਾਸ਼ਟਰੀ ਐਂਟੀ ਡਰੱਗ ਡੇਅ ਦੇ ਸਬੰਧ ‘ਚ ਟਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਐਨਸੀਸੀ ਦੇ ਕੈਡਿਟਸ ਦੇ ਸਹਿਯੋਗ ਨਾਲ ਸ਼ਹਿਰ ਦੇ ਵੱਖ-ਵੱਖ ਚੌਂਕਾਂ ਵਿੱਚ ਪੈਦਲ ਰੈਲੀ ਕੱਢੀਂ

ਅੰਤਰਰਾਸ਼ਟਰੀ ਐਂਟੀ ਡਰੱਗ ਡੇਅ ਦੇ ਸਬੰਧ ‘ਚ ਟਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਐਨਸੀਸੀ ਦੇ ਕੈਡਿਟਸ ਦੇ ਸਹਿਯੋਗ ਨਾਲ ਸ਼ਹਿਰ ਦੇ ਵੱਖ-ਵੱਖ ਚੌਂਕਾਂ ਵਿੱਚ ਪੈਦਲ ਰੈਲੀ ਕੱਢੀਂ

by Rakha Prabh
16 views

ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ/ ਸੁਖਦੇਵ ਮੋਨੂੰ) ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਪਰਮਿੰਦਰ ਸਿੰਘ ਭੰਡਾਲ, ਡੀਸੀਪੀ ਲਾਅ-ਐਂਡ-ਆਰਡਰ ਦੀ ਯੋਗ ਅਗਵਾਈ ਵਿੱਚ ਅਤੇ ਅਮਨਦੀਪ ਕੌਰ, ਏਡੀਸੀਪੀ ਟਰੈਫਿਕ ਅੰਮ੍ਰਿਤਸਰ ਅਤੇ ਪ੍ਰੀਤ ਕੰਵਲਜੀਤ ਸਿੰਘ, ਏਸੀਪੀ ਟ੍ਰੈਫਿਕ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ 26 ਜੂਨ ਨੂੰ ਅੰਤਰਰਾਸ਼ਟਰੀ ਐਂਟੀ ਡਰੱਗ ਡੇਅ ਦੇ ਸਬੰਧ ਵਿੱਚ ਟਰੈਫਿਕ ਐਜੂਕੇਸ਼ਨ ਸੈੱਲ ਵੱਲੋਂ 1-ਪੰਜਾਬ ਬਟਾਲੀਅਨ ਅਤੇ  24- ਪੰਜਾਬ ਬਟਾਲੀਅਨ ਦੇ ਐਨਸੀਸੀ ਦੇ ਕੈਡਿਟਸ ਦੇ ਸਹਿਯੋਗ ਨਾਲ ਸ਼ਹਿਰ ਦੇ ਵੱਖ-ਵੱਖ ਚੌਂਕਾਂ ਵਿੱਚ ਪੈਦਲ ਰੈਲੀ ਕੱਢੀ ਗਈ। ਇਸ ਰੈਲੀ ਦੀ ਅਗਵਾਈ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐਸਆਈ ਦਲਜੀਤ ਸਿੰਘ ਦੇ ਕੀਤੀ। ਇਸ ਰੈਲੀ ਦਾ ਮੁੱਖ ਮਕਸਦ ਪਬਲਿਕ ਨੂੰ ਨਸ਼ਿਆਂ ਦੇ ਹੋਣ ਵਾਲੇ ਦੁਰ-ਪਰਭਾਵਾ ਤੋਂ ਜਾਣੂ ਕਰਵਾਉਣਾਂ ਅਤੇ ਨਸ਼ਿਆਂ ਜਿਹੀ ਬੁਰੀ ਅਲਾਮਤ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਸੀ। ਇਸ ਸੁਨੇਹੇ ਦੇ ਨਾਲ-ਨਾਲ ਪਬਲਿਕ ਨੂੰ ਟ੍ਰੈਫਿਕ ਐਜੂਕੇਸ਼ਨ ਸੈੱਲ ਦੀ ਟੀਮ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਗਿਆ। ਇਸ ਰੈਲੀ ਦੌਰਾਨ ਐਨਸੀਸੀ ਕੈਡਿਟਸ ਨੇ ਆਮ ਪਬਲਿਕ ਅਤੇ ਰਾਹਗੀਰਾਂ ਨੂੰ ਤਖ਼ਤੀਆਂ ਰਾਹੀਂ ਸੁਨੇਹੇ ਦੇ ਕੇ ਨਸ਼ਿਆਂ ਤੋਂ ਦੂਰ ਰਹਿ ਕੇ ਤੰਦਰੁਸਤ ਅਤੇ ਸਾਦਗੀ ਵਾਲਾ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਪਬਲਿਕ ਨੇ ਵੀ ਟ੍ਰੈਫਿਕ ਪੁਲਿਸ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਪ੍ਰਣ ਲਿਆ ਕੇ ਉਹ ਨਸ਼ਿਆਂ ਜਿਹੀ ਸਮਾਜਿਕ ਬੁਰਿਆਈ ਤੋਂ ਦੂਰ ਰਹਿਣਗੇ ਅਤੇ ਹੋਰਾਂ ਨੂੰ ਵੀ ਇਸ ਬੁਰਿਆਈ ਤੋਂ ਦੂਰ ਰਹਿਣ ਲਈ ਸੁਚੇਤ ਕਰਨਗੇ । ਇਸ ਰੈਲੀ ਦੌਰਾਨ ਏਸੀਪੀ ਵਰਿੰਦਰ ਸਿੰਘ ਖੋਸਾ ਉੱਤਰੀ ਅੰਮ੍ਰਿਤਸਰ, ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਏਐਸਆਈ ਅਰਵਿੰਦਰਪਾਲ ਸਿੰਘ, ਮੁੱਖ-ਸਿਪਾਹੀ ਸਲਵੰਤ ਸਿੰਘ, ਐਨਸੀਸੀ ਬਟਾਲੀਅਨਾਂ ਦੇ ਅਫਸਰ ਸੁਖਪਾਲ ਸਿੰਘ, ਹਰਦੀਪ ਸਿੰਘ, ਡਾ.ਵਨੀਤ ਸਰੀਨ, ਦੀਪਕ ਸੂਰੀ ਅਤੇ ਮਰਕਸ ਪਾਲ ਆਦਿ ਹਾਜ਼ਰ ਸਨ।

Related Articles

Leave a Comment