ਫਗਵਾੜਾ 26 ਜੂਨ (ਸ਼ਿਵ ਕੋੜਾ) ਵਰਿੰਦਰ ਕੁਮਾਰ ਘੁਲਿਆਨੀ ਵਾਸੀ ਕਪੂਰਥਲਾ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ ਅਤੇ ਨਗਰ ਸੁਧਾਰ ਟਰੱਸਟ ਫਗਵਾੜਾ ਦੀ ਕਾਰਜ ਸਾਧਕ ਅਫਸਰ ਸੁਰਿੰਦਰ ਕੁਮਾਰੀ ਵਲੋਂ ਇਕ ਸੋਸ਼ਲ ਮੀਡੀਆ ਚੈਨਲ ਨਾਲ ਗੱਲਬਾਤ ਦੌਰਾਨ ਉਹਨਾਂ ਨੂੰ ਲੈਂਡ ਮਾਫੀਆ ਦੱਸਣ ਅਤੇ ਸਰਕਾਰੀ ਕੰਮ ਵਿਚ ਵਿਘਨ ਪਾਉਣ ਦਾ ਦੋਸ਼ ਲਗਾਏ ਜਾਣ ਦਾ ਸਖਤ ਨੋਟਿਸ ਲੈਂਦਿਆਂ ਨਗਰ ਸੁਧਾਰ ਟਰੱਸਟ ਫਗਵਾੜਾ ਨੂੰ ਸਭ ਤੋਂ ਵੱਡਾ ਲੈਂਡ ਮਾਫੀਆ ਦੱਸਦੇ ਹੋਏ ਉਲਟਾ ਦੋਸ਼ ਲਾਇਆ ਕਿ ਟਰਸਟ ਦੀ ਸਾਲ 2005 ਦੀ ਸਕੀਮ ਸਾਊਥ ਐਵਿਨਿਉ (15.68 ਏਕੜ) ਵਿੱਚ ਟਰਸਟ ਦੇ ਅਫ਼ਸਰਾਂ ਵਲੋਂ ਸਰਕਾਰ ਪੱਧਰ ਤੇ ਤਾਇਨਾਤ ਅਫ਼ਸਰਾਂ ਤੋਂ ਇਲਾਵਾ ਬਿਸਤ ਦੋਆਬ ਜਲ਼ੰਧਰ, ਜਿਲਾ ਨਗਰ ਯੋਜਨਾਕਾਰ ਕਪੂਰਥਲਾ, ਵਿੱਤ ਵਿਭਾਗ ਵਿੱਚ ਤਾਇਨਾਤ ਕੁਝ ਅਫ਼ਸਰਾਂ ਸਮੇਤ ਹੋਰਨਾਂ ਨਾਲ ਮਿਲੀਭੁਗਤ ਕਰਕੇ ਅਤੇ ਅਦਾਲਤਾਂ ਵਿੱਚ ਝੂਠ ਬੋਲ ਕੇ ਇਕ ਬਹੁਤ ਵੱਡੀ ਰਕਮ ਦੀ ਧੋਖਾਧੜੀ ਕੀਤੀ ਹੈ। ਉਹਨਾਂ ਕਿਹਾ ਕਿ ਮਿਤੀ 22.12.2008 ਦੇ ਮਤਾ ਨੰਬਰ 9 ਰਾਹੀਂ ਸਕੀਮ ਦੀ ਲੇ-ਆਊਟ ਪਲਾਨ ਦੀ ਰੀ-ਪਲਾਨਿਂਗ ਕਰਵਾਉਣ ਅਤੇ ਇਸ ਦੀ ਪ੍ਰਵਾਨਗੀ ਪੀ.ਟੀ.ਆਈ. ਐਕਟ 1922 ਦੀ ਧਾਰਾ 43 ਅਧੀਨ ਸਰਕਾਰ ਪਾਸੋਂ ਪ੍ਰਾਪਤ ਕਰਨ ਲਈ ਫ਼ੈਸਲਾ ਹੋਇਆ ਸੀ। ਇਸ ਉਪਰੰਤ ਮਤਾ ਨੰ: 2 ਮਿਤੀ 13.05.2010 ਰਾਹੀਂ ਰੀਵਾਈਜਡ ਲੇ-ਆਊਟ ਪਲਾਨ ਅਡਾਪਟ ਕੀਤਾ ਗਿਆ ਅਤੇ ਇਸ ਰੀਵਾਈਜਡ ਲੇ-ਆਊਟ ਪਲਾਨ ਦੀ ਸੋਧ ਪੀ.ਟੀ.ਆਈ.ਐਕਟ, 1922 ਦੀ ਧਾਰਾ 43 ਅਧੀਨ ਨੋਟੀਫ਼ਿਕੇਸ਼ਨ ਨੰਬਰ 6/3/2010(19)2ਐਲ.ਜੀ.2/2235 ਮਿਤੀ 27.10.2010 ਰਾਹੀਂ ਕਰਵਾਈ ਗਈ ਸੀ। ਜਿਸ ਬਾਰੇ ਸਾਲ 2021 ਵਿੱਚ ਅਜੇ ਕੁਮਾਰ ਸਿਨਹਾ ਵਧੀਕ ਪ੍ਰਮੁੱਖ ਸਕੱਤਰ ਸਥਾਨਕ ਵਿਭਾਗ ਵਲੋਂ ਰਵਨੀਤ ਕੌਰ ਵਿੱਤੀ ਕਮਿਸ਼ਨਰ (ਮਾਲ) ਕਮ ਚੇਅਰਮੈਨ ਐਸ.ਐਲ.ਐਲ.ਏ.ਬੀ ਵਲੋਂ ਜਾਰੀ ਡੀ.ਓ. ਦੇ ਜਬਾਬ ਵਿੱਚ ਸਪਸ਼ਟ ਕੀਤਾ ਹੈ ਕਿ ਉਪਰੋਕਤ ਡਰਾਂਇਗ ਅਡਾਪਟ ਕਰਨ ਤੋਂ ਬਾਅਦ ਇਸ ਸਕੀਮ ਲਈ ਐਸ.ਐਲ.ਐਲ.ਏ.ਬੀ. ਵਲੋਂ ਜਾਰੀ ਐਨ.ਓ.ਸੀ. ਵਿੱਚ ਲੱਗਿਆਂ ਸਾਰਿਆਂ ਸ਼ਰਤਾਂ ਪੂਰਿਆਂ ਹੋ ਜਾਂਦੀਆਂ ਹਨ। ਕਾਰਜ ਸਾਧਕ ਅਫਸਰ ਸੁਰਿੰਦਰ ਕੁਮਾਰੀ ਵਲੋਂ ਫ਼ਰਾਡ ਦੱਸੇ ਜਾਣ ਦੇ ਸਵਾਲ ਤੇ ਉਹਨਾਂ ਕਿਹਾ ਕਿ ਮੈਂ ਉਹਨਾਂ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਮਾਨਯੋਗ ਸੈਸ਼ਨ ਜੱਜ ਸਾਹਿਬ ਕਪੂਰਥਲਾ ਦੀ ਅਦਾਲਤ ਵਿੱਚ ਆਪ ਦੇ ਲਿਖਤੀ ਜਵਾਬ ਕਿ ਇਸ ਸਕੀਮ ਲਈ ਡਰਾਇੰਗ ਦੇ ਮੁਤਾਬਿਕ 60 ਫ਼ੁਟ ਚੌੜੀ ਸੜਕ ਬਣੀ ਹੋਈ ਹੈ ਅਤੇ ਮੌਕੇ ਤੇ ਮੌਜੂਦ ਹੈ ਤੋਂ ਬਾਅਦ ਮਾਣਯੋਗ ਸੈਸ਼ਨ ਕੋਰਟ ਵਲੋਂ ਮੈਨੂੰ ਰਕਬੇ ਦਾ ਮਾਲਕ ਮੰਨਦੇ ਹੋਏ ਰਕਮ ਰਿਲੀਜ ਕੀਤੀ ਸੀ ਪਰ ਆਪ ਜੀ ਨੂੰ ਜਲੰਧਰ ਤੋਂ ਕਿਸ ਲਈ ਤਬਦੀਲ ਕੀਤਾ ਗਿਆ ਸੀ ਉਹ ਭੁਲਣਾ ਨੰਹੀ ਚਾਹੀਦਾ। ਉਹਨਾਂ ਇਕ ਆਡੀਓ ਕਲਿਪ ਬਾਰੇ ਵੀ ਜਿਕਰ ਕੀਤਾ ਜਿਸ ਵਿਚ ਕਥਿਤ ਤੌਰ ਤੇ ਈ.ਓ. ਨੇ ਕਿਹਾ ਸੀ ਕਿ ਚੇਅਰਮੈਨ ਪਾਸ ਨਾਂ ਜਾਓ, ਉਸ ਦਾ ਵੱਟਾ ਭਾਰਾ ਹੈ ਮੈਂ ਤੁਹਾਡਾ ਕੰਮ 15 ਲੱਖ ਵਿੱਚ ਕਰ ਦਿਆਂਗੀ। ਉਹਨਾਂ ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ ਨੂੰ ਵੀ ਯਾਦ ਦੁਆਇਆ ਕਿ ਟਰੱਸਟ ਦੇ ਚੇਅਰਮੈਨ ਐਲਾਨੇ ਜਾਣ ਤੋਂ ਬਾਅਦ ਦੋਨੋਂ ਡਰਾਇੰਗਾਂ ਉਹਨਾਂ ਨੂੰ ਦਿੱਤੀਆਂ ਸੀ ਜਿਹਨਾਂ ਵਿਚੋਂ ਐਡਵੋਕੇਟ ਮੱਲ੍ਹੀ ਨੇ ਇਕ ਤੇ ਅਸਲ ਅਤੇ ਦੂਸਰੀ ਡਰਾਇੰਗ ‘ਤੇ ਟੈਂਪਰਡ ਲਿਖਿਆ ਸੀ। ਘੁਲਿਆਨੀ ਨੇ ਕਿਹਾ ਕਿ ਬੀਤੇ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਉਹਨਾਂ ਨੇ ਕਪੂਰਥਲਾ ਤੋਂ ਆਪ ਦੀ ਉਮੀਦਵਾਰ ਮੰਜੂ ਰਾਣਾ ਦੀ ਹਰ ਤਰ੍ਹਾਂ ਨਾਲ ਮੱਦਦ ਕੀਤੀ ਸੀ ਕਿਉਂਕਿ ਉਹ ਚਾਹੁੰਦੇ ਹਨ ਕਿ ਇੰਪਰੂਵਮੈਂਟ ਟਰੱਸਟ ਸਮੇਤ ਹਰੇਕ ਸਰਕਾਰੀ ਅਦਾਰੇ ਤੋਂ ਭ੍ਰਿਸ਼ਟਾਚਾਰ ਜੜੋਂ ਮੁਕਾਇਆ ਜਾ ਸਕੇ ਅਤੇ ਹੁਣ ਵੀ ਉਹ ਡਟ ਕੇ ਆਪਣੇ ਇਸੇ ਸਟੈਂਡ ਤੇ ਕਾਇਮ ਹਨ। ਉਹਨਾਂ ਆਪ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੋਂ ਵੀ ਅਪੀਲ ਕੀਤੀ ਕਿ ਫ਼ਗਵਾੜਾ ਅਤੇ ਕਪੂਰਥਲ਼ਾ ਵਿਧਾਨਸਭਾ ਸੀਟਾਂ ਤੇ ਹਾਰ ਬਾਰੇ ਡੁੰਘਾਈ ਨਾਲ ਪੜਤਾਲ ਕੀਤੀ ਜਾਵੇ। ਨਾਲ ਹੀ ਉਹਨਾਂ ਕਿਹਾ ਕਿ ਵਿਜੀਲੈਂਸ ਵਿਭਾਗ, ਪੁਲਿਸ ਵਿਭਾਗ ਅਤੇ ਪੰਜਾਬ ਸਰਕਾਰ ਦੇ ਸਬੰਧਤ ਮਹਿਕਮੇ ਨੂੰ ਉਹਨਾਂ ਨੇ ਲਿਖਿਤ ਵਿਚ ਸ਼ਿਕਾਇਤਾਂ ਦਿੱਤੀਆਂ ਹੋਈਆਂ ਹਨ। ਬਹੁਤ ਜਲਦੀ ਸੱਚਾਈ ਆਮ ਲੋਕਾਂ ਦੇ ਸਾਹਮਣੇ ਆ ਜਾਵੇਗੀ ਕਿ ਲੈਂਡ ਮਾਫੀਆ ਫਰਾਡ ਅਤੇ ਸ਼ਰਾਰਤੀ ਅਨਸਰ ਅਸਲ ਵਿਚ ਕੋਣ ਹੈ।