ਬਹੁਤ ਲੰਮੇ ਸਮੇਂ ਤੋਂ ਵਾਰਡ ਨੰਬਰ 9 ਦੇ ਇੰਦਰ ਸਿੰਘ ਗਿੱਲ ਨਗਰ ਦੀਆ ਸੜਕਾਂ ਦੀ ਹਾਲਤ ਬਹੁਤ ਨਾਜ਼ੁਕ ਸੀ। ਅੱਜ ਡਾਕਟਰ ਅਮਨਦੀਪ ਕੌਰ ਅਰੋੜਾ ਹਲਕਾ ਵਿਧਾਇਕ ਦੇ ਪਤੀ ਡਾਕਟਰ ਰਾਕੇਸ਼ ਅਰੋੜਾ ਨੇ ਆਪਣੇ ਕਰ ਕਮਲਾਂ ਨਾਲ ਕੰਮ ਸ਼ੁਰੂ ਕਰਵਾਇਆ।ਇਸ ਮੌਕੇ ਡਾਕਟਰ ਰਕੇਸ਼ ਅਰੋੜਾ ਨੇ ਕਿਹਾ ਕਿ ਮੋਗਾ ਸ਼ਹਿਰ ਦਾ ਹਰ ਪੱਖੋਂ ਵਿਕਾਸ ਕੀਤਾ ਜਾਵੇਗਾ। ਮੋਗੇ ਸ਼ਹਿਰ ਵਿੱਚ ਜੋ ਕੰਮ ਰਹਿੰਦੇ ਹਨ। ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।ਇਸ ਸਮੇਂ ਹਰਜਿੰਦਰ ਸਿੰਘ ਰੋਡੇ ਨੇ ਡਾਕਟਰ ਰਕੇਸ਼ ਅਰੋੜਾ ਨੂੰ ਜੀ ਆਇਆਂ ਆਖਿਆ।ਇਸ ਸਮੇਂ ਉਹਨਾਂ ਦੇ ਨਾਲ ਸੀਨੀਅਰ ਮੇਅਰ ਪ੍ਰਵੀਨ ਕੁਮਾਰ ਨੀਟਾ, ਡਿਪਟੀ ਮੇਅਰ ਅਸ਼ੋਕ ਕੁਮਾਰ ਧਮੀਜਾ, ਕੌਂਸਲਰ ਬਲਜੀਤ ਸਿੰਘ ਚਾਨੀ, ਕੌਂਸਲਰ ਵਿਕਰਮਜੀਤ ਸਿੰਘ ਘਾਤੀ, ਕੌਂਸਲਰ ਜਗਸੀਰ ਸਿੰਘ ਹੁੰਦਲ, ਕੌਂਸਲਰ ਹੈਪੀ ਕਨਪੁਰੀਆ, ਅਮਨ ਰਖਰਾ, ਨਵਦੀਪ ਵਾਲਿਆ, ਗੁਰਸੇਵਕ ਸਿੰਘ ਸਨਿਆਸੀ, ਚਰਨਪ੍ਰੀਤ ਸਿੰਘ, ਕੈਪਟਨ ਹਾਕਮ ਸਿੰਘ, ਛਿੰਦਾ ਸਿੰਘ, ਭਗਵੰਤ ਸਿੰਘ, ਪਰਮਜੀਤ ਸਿੰਘ ਨਾਗੀ,ਕਰਮ ਸਿੰਘ ਮੱਲ੍ਹੀ, ਬਲਵਿੰਦਰ ਸਿੰਘ ਯੋਗੇਵਾਲਾ, ਡਾਕਟਰ ਗੁਰਮੀਤ ਕੌਰ, ਕੁਲਵੰਤ ਕੌਰ, ਬੇਅੰਤ ਕੌਰ,ਜੀਤ ਕੌਰ, ਗੁਰਪ੍ਰੀਤ ਕੌਰ,ਰੂਬੀ, ਗੁਰਮੀਤ ਸਿੰਘ ਜੀ ਐਲ ਟੀ ਵਾਲੇ, ਮਨਦੀਪ ਕੌਰ ਧਾਲੀਵਾਲ, ਨਵਦੀਪ ਸਿੰਘ ਨਵੀ ਜਰਨੈਲ ਕੌਰ, ਸੁਖਵਿੰਦਰ ਕੌਰ ਆਦਿ ਹਾਜ਼ਰ ਸਨ।
ਇੰਦਰ ਸਿੰਘ ਗਿੱਲ ਨਗਰ ਵਿੱਚ ਸਡ਼ਕਾ ਬਣਾਉਣ ਦਾ ਕੰਮ ਸ਼ੁਰੂ
previous post