ਬਲਬੀਰ ਸਿੰਘ ਬਿੱਲਾ ਆਰੇ ਵਾਲੇ ਕੀਤਾ ਪੁਲਿਸ ਕਮਿਸ਼ਨਰ ਸਾਹਿਬ ਦਾ ਧੰਨਵਾਦ
ਅੰਮ੍ਰਿਤਸਰ 18 ਮਈ( ਗੁਰਮੀਤ ਸਿੰਘ )ਗੁਰੂ ਨਗਰੀ ਚੋ ਸੜਕਾਂ ਤੇ ਨਜਾਇਜ਼ ਕਬਜ਼ੇ ਹਟਾਉਣ ਤੇ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਲਿਆਉਣ ਤੇ ਬਲਬੀਰ ਸਿੰਘ ਬਿੱਲਾ ਆਰੇ ਵਾਲਾ ਸਮਾਜ ਸੇਵਕ ਵਲੋ ਮਾਨਯੋਗ ਪੁਲਿਸ ਕਮਿਸ਼ਨਰ ਸ੍ਰ ਨੌਨਿਹਾਲ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਬਿੱਲਾ ਆਰੇ ਵਾਲੇ ਨੇ ਦੱਸਿਆ ਕਿ ਸਾਨੂੰ ਇਹੋ ਜਿਹੇ ਪੁਲਿਸ ਅਫ਼ਸਰਾਂ ਤੇ ਬਹੁਤ ਮਾਣ ਹੈ ਜਿੰਨਾ ਨੇ ਆਪਣੀ ਮਿਹਨਤ ਅਤੇ ਸੂਝ ਬੂਝ ਨਾਲ ਸ਼ਹਿਰ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ ਹੈ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਆਲੇ ਦੁਆਲੇ,ਹੈਰੀਟੇਜ ਸਟਰੀਟ ਤੇ ਨਜਾਇਜ਼ ਕਬਜ਼ਿਆਂ ਦੀ ਭਰਮਾਰ ਅਕਸਰ ਵੇਖਣ ਨੂੰ ਮਿਲਦੀ ਸੀ ਜਿਸ ਨੂੰ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਵਲੋ ਹੱਲ ਕਰ ਦਿੱਤਾ ਹੈ ਅਤੇ ਜਿਨ੍ਹਾਂ ਵਲੋ ਸੜਕਾਂ ਜਾ ਫੁੱਟ ਪਾਥਾ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਓਹਨਾ ਨੂੰ ਸਖ਼ਤ ਤਾੜਨਾ ਕੀਤੀ ਗਈ ਕਿ ਦੁਕਾਨਦਾਰ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਹੀ ਲਗਾਉਣ ਇਸ ਦੇ ਬਾਵਜੂਦ ਕੋਈ ਵੀ ਦੁਕਾਨਦਾਰ ਕਾਨੂੰਨ ਦੇ ਹੁਕਮਾਂ ਦੀ ਉਲੰਘਨਾ ਕਰਦਾ ਨਜ਼ਰ ਆਉਂਦਾ ਹੈ ਤਾਂ ਓਸ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਦੇ ਨਾਲ ਹੀ ਸ਼ਹਿਰ ਵਿੱਚ ਅਪਰਾਧ ਦੇ ਗ੍ਰਾਫ ਵਿੱਚ ਬੇਹੱਦ ਜਿਆਦਾ ਕਮੀ ਆਈ ਹੈ ਬਿੱਲੇ ਆਰੇ ਵਾਲੇ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪਾਸੋਂ ਮੰਗ ਕੀਤੀ ਕਿ ਸ੍ਰ ਨੌਨਿਹਾਲ ਸਿੰਘ ਜੀ ਵਰਗੇ ਅਫ਼ਸਰਾਂ ਨੂੰ ਹੋਰ ਤਰੱਕੀ ਦੇ ਕੇ ਨਿਵਾਜਿਆ ਜਾਵੇ ।।