Home » ਬਰਸਾਤ ਦੇ ਪਾਣੀ ਨਾਲ 50 ਏਕੜ ਫਸਲ ਪੂਰੀ ਤਰ੍ਹਾਂ ਨਸ਼ਟ

ਬਰਸਾਤ ਦੇ ਪਾਣੀ ਨਾਲ 50 ਏਕੜ ਫਸਲ ਪੂਰੀ ਤਰ੍ਹਾਂ ਨਸ਼ਟ

by Rakha Prabh
15 views

ਮੱਲਾਂ ਵਾਲਾ (ਗੁਰਦੇਵ ਸਿੰਘ ਗਿੱਲ )- ਭਾਰੀ ਬਰਸਾਤ ਆਉਣ ਕਰਕੇ ਪਿੰਡ  ਲੋਹਗੜ੍ਹ ਮੰਡੀ ਦੇ ਸਾਹਮਣੇ 50 ਏਕੜ ਦੇ ਕਰੀਬ ਬਾਰਿਸ਼ ਦੇ ਪਾਣੀ ਵਿੱਚ ਫਸਲ ਪੂਰੀ ਤਰ੍ਹਾਂ ਡੁੱਬ ਗਈ ! ਪੀੜਤ  ਕਿਸਾਨ ਬਲਬੀਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ  ਦੱਸਿਆ  ਕਿ  ਅਸੀਂ ਬੜੀ ਮੁਸ਼ਕਲ ਦੇ ਨਾਲ ਆੜਤੀਆ  ਕੌਲੋ ਕਰਜ਼ਾ ਲੈ ਕੇ ਝੋਨੇ ਦੀ ਫਸਲ ਬੀਜੀ ਸੀ ਜੋ ਤੇਜ਼ ਬਰਸਾਤ ਦੇ ਪਾਣੀ ਨਾਲ ਡੁੱਬ ਗਈ ਹੈ ਅਤੇ ਨਸ਼ਟ ਹੋ ਗਈ ਹੈ ! ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ  ਕੇ ਜਲਦ ਤੋਂ ਜਲਦ ਖਰਾਬ ਫਸਲ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ! ਉਨ੍ਹਾਂ ਨੇ ਕਿਹਾ ਕਿ ਇਸ ਬਰਸਾਤ ਨਾਲ ਕਿਸਾਨਾ ਦੀ ਜੋ ਮਿਰਚਾਂ ਦੀ ਫਸਲ  ਸੀ ਉਹ ਵੀ ਖਰਾਬ ਹੋ ਗਈ ਹੈ ! ਕਈ ਪਸ਼ੂਆਂ ਦੇ ਸ਼ੈੱਡ ਵੀ ਡਿੱਗ ਪਏ ਹਨ ! ਸਬਜੀਆਂ ਦੀ ਫਸਲ ਬਿਲਕੁਲ ਖਰਾਬ ਹੋ ਗਈ ਹੈ ਅਤੇ  2 ਤੋ 3 ਫੁੱਟ ਤੱਕ ਪਾਣੀ ਜ਼ਮੀਨਾਂ ਵਿਚ ਆਮ ਹੋ  ਫਿਰ ਰਿਹਾ ਹੈ !

Related Articles

Leave a Comment