ਕੋਟ ਈਸੇ ਖਾਂ ( ਤਰਸੇਮ ਸੱਚਦੇਵਾ )
ਸਿੱਖਿਆ ਬਲਾਕ ਧਰਮਕੋਟ-2 ਦੇ ਬੀਪੀਈਓ ਕੰਚਨ ਬਾਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਦੇ ਸਮੂਹ ਸਕੂਲਾਂ ਨੇ ਖੇਡਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ ਉਨ੍ਹਾਂ ਦੱਸਿਆ ਕਿ ਸੈਂਟਰ ਕੋਟ ਈਸੇ ਖਾਂ ਦੀਆਂ ਖੇਡਾਂ ਸੀਐੱਚਟੀ ਕਿਰਨ ਲਤਾ ਦੀ ਅਗਵਾਈ ਹੇਠ ਭਾਗਪੁਰ ਗਗੜਾ ਵਿਖੇ , ਮਹਿਲ ਸੈਂਟਰ ਦੀ ਸਵਰਨਜੀਤ ਸਿੰਘ ਸੀਐੱਚਟੀ ਨੇ ਮਹਿਲ ਵਿਖੇ, ਵੀਨਾ ਰਾਣੀ ਸੀਐੱਚਟੀ ਮੰਦਰ ਨੇ ਮੰਦਰ ਵਿਖੇ, ਰੁਬਿੰਦਰ ਕੌਰ ਸੀਐੱਚਟੀ ਕੜਿਆਲ ਨੇ ਵਰ੍ਹੇ, ਫਤਿਹਗੜ੍ਹ ਪੰਜਤੂਰ ਸੀਐੱਚਟੀ ਜਸਕੀਰਤ ਕੌਰ ਨੇ ਫਤਿਹਗੜ੍ਹ ਪੰਜਤੂਰ ਵਿੱਚ ਅਤੇ ਸੀਐੱਚਟੀ ਸੰਜੀਵ ਕੁਮਾਰ ਫਤਿਹਗੜ੍ਹ ਕੋਰੋਟਾਣਾ ਨੇ ਜਲਾਲਾਬਾਦ ਵਿਖੇ ਆਪੋ-ਆਪਣੇ ਸੈਟਰਾਂ ਵਿੱਚ ਬਹੁਤ ਹੀ ਸੁਚੱਜੇ ਪ੍ਰਬੰਧਾਂ ਹੇਠ ਅਮਨ-ਅਮਾਨ ਨਾਲ ਕਰਵਾਈਆਂ। ਇਹਨਾਂ ਸਾਰੇ ਸੈਂਟਰਾਂ ਵਿੱਚ ਬੀਪੀਈਓ ਕੰਚਨ ਬਾਲਾ ਨੇ ਆਪਣੀ ਹਾਜ਼ਰੀ ਦਰਜ ਕਰਵਾਈ ਅਤੇ ਅਧਿਆਪਕ ਸਾਹਿਬਾਨਾਂ ਅਤੇ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਹੌਸਲਾਅਫ਼ਜ਼ਾਈ ਵੀ ਕੀਤੀ। ਉਹਨਾਂ ਦੱਸਿਆ ਕਿ ਬਲਾਕ ਧਰਮਕੋਟ-2 ਦੀਆਂ ਬਲਾਕ ਪੱਧਰ ਖੇਡਾਂ ਵੀ ਜਲਦ ਹੋਣ ਜਾ ਰਹੀਆਂ ਹਨ ਇਸ ਲਈ ਤਿਆਰੀ ਵੀ ਨਾਲ਼ੋ-ਨਾਲ਼ ਜਾਰੀ ਹੈ। ਇਹਨਾਂ ਖੇਡਾਂ ਦੀ ਇਹ ਵਿਸ਼ੇਸ਼ਤਾ ਰਹੀ ਕਿ ਸਮਾਜ ਦੇ ਹਰ ਤਬਕੇ-ਭਾਈਚਾਰੇ ਅਤੇ ਧਾਰਮਿਕ ਨੇ ਵੱਧ-ਚੜ੍ਹ ਕੇ ਸਹਿਯੋਗ ਵੀ ਦਿੱਤਾ।