ਹੁਣ ਧਰਮ ਅਤੇ ਨਫ਼ਰਤ ਦੀ ਰਾਜਨੀਤੀ ਨੂੰ ਨਕਾਰਨ ਦਾ ਸਮਾਂ ਆ ਗਿਆ ਹੈ: ਡਾ: ਰਾਜ ਕੁਮਾਰ by Rakha Prabh May 25, 2024 May 25, 2024 8 views ਹੁਸ਼ਿਆਰਪੁਰ 25 ਮਈ ( ਤਰਸੇਮ ਦੀਵਾਨਾ ) You Might Be Interested In ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਨੇ ਜਿੱਤ ਕੇ ਬਣਾਈ ਹੈਟ੍ਰਿਕ, BJP ਦੂਜੇ ਤੇ ‘ਆਪ’ ਰਹੀ ਤੀਜੇ ਨੰਬਰ ‘ਤੇ ਜ਼ੀਰਾ ਵਿਖੇ ਤਹਿਸੀਲ ਪੱਧਰੀ ਇੰਤਕਾਲ ਦੇ ਪੈਡਿੰਗ ਮਾਮਲੇ ਨਿਪਟਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਮਹਿਲਾ ਪੰਤਜਲਿ ਯੋਗ ਸਮਿਤੀ ਵੱਲੋਂ ਕੋਚ ਬਲਦੇਵ ਰਾਜ ਦੇਵ ਦਾ ਕੀਤਾ ਗਿਆ ਸਨਮਾਨਿਤ ਜ਼ਿਲਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਅਹੁੱਦੇਦਾਰਾਂ ਦੀ ਹਾਈਕਮਾਡ ਨੇ ਜਾਰੀ ਕੀਤੀ ਸੂਚੀ ਵਾਰਡ ਨੰਬਰ 13, 38, ਛਿੱਥ, ਲੀਲ ਖੁਰਦ ਅਤੇ ਖਾਨਪੁਰਾ ਵਿਖੇ ਲੱਗੇ ਵਿਸ਼ੇਸ ਕੈਪ ਗ਼ਦਰੀ ਬਾਬਿਆਂ ਦੇ ਮੇਲੇ ਕਾਰਨ ਸਾਂਝੇ ਫਰੰਟ ਨੇ ਝੰਡਾ ਮਾਰਚ ਦੀਆਂ ਤਰੀਕਾਂ ਬਦਲੀਆਂ ਅੱਜ ਲੋੜ ਹੈ ਕਿ ਸਿਆਸੀ ਪਾਰਟੀਆਂ ਧਰਮ ਅਤੇ ਨਫ਼ਰਤ ਦੀ ਰਾਜਨੀਤੀ ਕਰਨਾ ਬੰਦ ਕਰਕੇ ਦੇਸ਼ ਦੇ ਵਿਕਾਸ ਲਈ ਰਾਹ ਪੱਧਰਾ ਕਰਨ। ਦੇਸ਼ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਅਤੇ ਰੁਜ਼ਗਾਰ ਦੇਣ ਦੀ ਗੱਲ ਕਰੋ। ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਡਾ: ਰਾਜ ਕੁਮਾਰ ਚੱਬੇਵਾਲ ਉਸ ਸਮੇਂ ਹਲਕਾ ਦਸੂਹਾ ਵਿਖੇ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ | ਡਾ: ਰਾਜ ਕੁਮਾਰ ਨੇ ਭਾਜਪਾ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਰਾਮ ਮੰਦਰ ਅਤੇ ਮੰਗਲਸੂਤਰ ਦੀ ਗੱਲ ਕਰਕੇ ਵੋਟਰਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਇਸ ਵਾਰ ਵਿਅਰਥ ਜਾਣਗੀਆਂ। ਕਿਉਂਕਿ ਹੁਣ ਲੋਕ ਧਰਮ ਦੇ ਨਾਂ ‘ਤੇ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਤੋਂ ਤੰਗ ਆ ਚੁੱਕੇ ਹਨ ਅਤੇ ਅਜਿਹੀਆਂ ਗੱਲਾਂ ‘ਚ ਫਸ ਕੇ ਦੇਸ਼ ਦੇ ਵਿਕਾਸ, ਏਕਤਾ ਅਤੇ ਅਖੰਡਤਾ ਦੀ ਗੱਲ ਕਰਨ ਵਾਲੀ ਪਾਰਟੀ ਨੂੰ ਆਪਣਾ ਸਮਰਥਨ ਦੇ ਰਹੇ ਹਨ। ਇਸ ਮੌਕੇ ਡਾ: ਰਾਜ ਕੁਮਾਰ ਨੇ ਕਿਹਾ ਕਿ ਉਹ ਹੁਸ਼ਿਆਰਪੁਰ ਹਲਕਾ ਵਾਸੀਆਂ ਨਾਲ ਵਾਅਦਾ ਕਰਦੇ ਹਨ ਕਿ ਉਹ ਇਸ ਇਲਾਕੇ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਯਤਨ ਕਰਨਗੇ ਅਤੇ ਲੋਕਾਂ ਨੂੰ ਵਧੀਆ ਸ਼ਹਿਰ, ਵਧੀਆ ਪਿੰਡ ਅਤੇ ਵਧੀਆ ਜੀਵਨ ਦੇਣ ਲਈ ਹਰ ਸੰਭਵ ਯਤਨ ਕਰਨਗੇ | ਉਹਨਾਂ ਨੇ ਕਿਹਾ ਜਿਵੇਂ ਅੱਜ ਮੈਂ ਤੁਹਾਡੇ ਵਿਚਕਾਰ ਆਇਆਂ ਹਾਂ ਅਤੇ ਤੁਹਾਡਾ ਸਮਰਥਨ ਮੰਗ ਰਿਹਾ ਹਾਂ, ਉਂਝ ਹੀ ਚੋਣਾਂ ਤੋਂ ਬਾਅਦ ਵੀ ਮੈਂ ਤੁਹਾਡੇ ਕੋਲ ਆ ਕੇ ਤੁਹਾਡੀਆਂ ਸਮੱਸਿਆਵਾਂ ਬਾਰੇ ਜਾਣ ਕੇ ਉਨ੍ਹਾਂ ਦਾ ਹੱਲ ਕਰਾਂਗਾ । ਹਲਕਾ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਆਪਣੇ ਹਲਕਾ ਵਾਸੀਆਂ ਨੂੰ ਸੇਵਾ ਕਰਨ ਦਾ ਮੌਕਾ ਦੇਣ ਦੀ ਅਪੀਲ ਕੀਤੀ ਹੈ, ਇਸੇ ਤਰ੍ਹਾਂ ਇਸ ਵਾਰ ਡਾ: ਰਾਜ ਕੁਮਾਰ ਨੂੰ ਵੀ ਮੌਕਾ ਦਿਓ। ਅਸੀਂ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਕੇ ਤੁਹਾਡੇ ਨਾਲ ਕੀਤੇ ਵਾਅਦੇ ਪੂਰੇ ਕਰਾਂਗੇ। ਫੋਟੋ : ਅਜਮੇਰ ਦੀਵਾਨਾ Big Breakingਹੁਸ਼ਿਆਰਪੁਰਖਾਸ Share 0 FacebookTwitterWhatsappEmail previous post ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਇਕ ਕਾਬਲ ਤੇ ਦੂਰਅੰਦੇਸ਼ ਇਨਸਾਨ – ਪਿਯੂਸ਼ ਗੋਇਲ next post ਚੋਣ ਕਮਿਸ਼ਨ ਦਾ ਬਜ਼ੁਰਗ ਅਤੇ ਦਿਵਿਆਂਗ ਵੋਟਰਾਂ ਦੇ ਘਰਾਂ ਤੱਕ ਪਹੁੰਚ ਕਰਕੇ ਵੋਟ ਪਵਾਉਣ ਦਾ ਸ਼ਲਾਘਾਯੋਗ ਕਦਮ Related Articles ਹੇਮਕੁੰਟ ਸਕੂਲ ਵੱਲੋਂ “ਸਫ਼ਰ -ਏ-ਸ਼ਹਾਦਤ” ਨੂੰ ਨਿੱਘੀ ਸ਼ਰਧਾਜਲੀ December 20, 2024 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮਹਿਲਾ ਵਿੰਗ ਦੀ... December 20, 2024 ਭਾਰਤ ਵਿਕਾਸ ਪ੍ਰੀਸ਼ਦ ਦੇ 34 ਵੇ ਸਿਲਾਈ ਸੈਂਟਰ... December 20, 2024 ਲੁਧਿਆਣਾ ਵਿਖੇ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸੂਬਾ ਪੱਧਰੀ... December 11, 2024 ਕੈਮਬਰਿਜ ਕਾਨਵੈਂਟ ਸਕੂਲ ਵਿੱਚ ਕਰਵਾਇਆ ਗਿਆ ਸੁੰਦਰ ਲਿਖਾਈ... December 10, 2024 ਪਾਥਵੇਜ਼ ਦੀ ਮੈਨੇਜਮੈਂਟ ਨੇ ਆਪਣੇ ਕਰ ਕਮਲਾ ਨਾਲ... December 10, 2024 Leave a Comment Cancel Reply Save my name, email, and website in this browser for the next time I comment. Δ