ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਅੰਤਰ ਰਾਸ਼ਟਰੀ ਯੋਗ ਦਿਵਸ ਤੇ ਹਿੰਦੂ ਸਭਾ ਸੀਨੀਅਰ ਸਕੈਂਡਰੀ ਸਕੂਲ ਅਮ੍ਰਿਤਸਰ ਵਿੱਚ ਮਹਿਲਾ ਪੰਤਜਲਿ ਯੋਗ ਸਮਿਤੀ ਵੱਲੋਂ ਯੋਗ ਦਿਵਸ ਮਨਾਇਆ ਗਿਆ। ਯੋਗਾ ਦਿਵਸ ਮੌਕੇ ਤੇ ਕਿੱਕ ਬਾਕਸਿੰਗ ਅਤੇ ਬਾਕਸਿੰਗ ਕੋਚ ਬਲਦੇਵ ਰਾਜ ਦੇਵ ਨੂੰ ਗੈਸਟ ਆਫ਼ ਔਨਰ ਬੁਲਾਇਆ ਗਿਆ। ਯੋਗ ਦਿਵਸ ਮੌਕੇ ਤੇ ਬੋਕਸਿੰਗ ਕੋਚ ਬਲਦੇਵ ਰਾਜ ਦੇਵ ਨੇ ਯੋਗ ਤੋਂ ਹੋਣ ਵਾਲੇ ਫਾਇਦੇ ਦੱਸੇ। ਯੋਗ ਕਰਨ ਨਾਲ ਸ਼ੂਗਰ, ਮਾਨਸਿਕ ਤਨਾਵ, ਡਿਪਰੈਸ਼ਨ ਹੋਰ ਬਿਮਾਰੀਆਂ ਦੇ ਦੂਰ ਰਹਿੰਦੀਆਂ ਹਨ। ਅੱਜ ਦੀ ਭੱਜ ਦੌੜ ਦੀ ਜਿੰਦਗੀ ਵਿੱਚ ਯੋਗ ਲਈ ਸਾਨੂੰ ਘੱਟ ਤੋਂ ਘੱਟ ਇੱਕ ਘੰਟੇ ਦਾ ਸਮਾਂ ਜ਼ਰੂਰ ਦੇਣਾ ਚਾਹੀਦਾ ਹੈ। ਕਰੋਂ ਯੋਗ, ਰਹੋ ਨਿਰੋਗ ਅਤੇ ਅੱਜ ਦੇ ਜੁੱਗ ਵਿੱਚ ਲੜਕੀਆਂ ਨੂੰ ਸੈਲਫ਼ ਡਿਫੈਂਸ ਲਈ ਬੋਕਸਿੰਗ ਅਤੇ ਕਿੱਕ ਬਾਕਸਿੰਗ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਕੋਚ ਬਲਦੇਵ ਰਾਜ ਦੇਵ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਮਹਿਲਾ ਮੰਡਲ ਪਤੰਜਲੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਡਮ ਰਜਨੀ, ਅਸ਼ੋਕ ਸੋਨੀ ਮੀਡੀਆ ਅਡਵਾਈਜ਼ਰ, ਮੈਡਮ ਅਮਿਤਾ ਸੋਨੀ, ਮਹਾਮੰਤਰੀ ਮੈਡਮ ਮਹਿਕ ਸੋਨੀ, ਮੈਡਮ ਰੇਣੁਕਾ, ਰੀਨਾ ਅਰੋੜਾ, ਮੈਡਮ ਸੰਗੀਤਾ, ਮੈਡਮ ਸੁਸ਼ਮਾ, ਮੈਡਮ ਆਸ਼ਾ, ਮੈਡਮ ਰਾਸਮੀ ਕਿਰਨ, ਸੰਜਨਾ ਪੱਲਵੀ, ਰਿਤਾ ਸਵਿਤਾ ਅਤੇ ਇਨਰਵਿਲ ਕੇ ਪ੍ਰਭਾਰੀ ਅਮਰਜੀਤ ਜੀ.ਕੇ. ਆਦਿ ਹਾਜ਼ਰ ਸਨ।