Home » ਬਦਲੀਆਂ ਲਈ 300 ਤੋਂ ਵੱਧ ਵਿਦਿਆਰਥੀਆਂ ਵਾਲ਼ੀ ਸ਼ਰਤ ਮਿਡਲ ਤੇ ਹਾਈ ਸਕੂਲਾਂ ਲਈ ਖ਼ਤਰਾ)

ਬਦਲੀਆਂ ਲਈ 300 ਤੋਂ ਵੱਧ ਵਿਦਿਆਰਥੀਆਂ ਵਾਲ਼ੀ ਸ਼ਰਤ ਮਿਡਲ ਤੇ ਹਾਈ ਸਕੂਲਾਂ ਲਈ ਖ਼ਤਰਾ)

by Rakha Prabh
36 views
(3704 ਅਧਿਆਪਕ ਯੂਨੀਅਨ ਪੰਜਾਬ)-3704 ਅਧਿਆਪਕ ਯੂਨੀਅਨ ਦੇ ਆਗੂਆਂ ਤੇ ਹੋਰ ਸਾਥੀ ਅਧਿਆਪਕਾਂ ਵੱਲੋਂ ਅੱਜ ਇਕ ਅਹਿਮ ਮੀਟਿੰਗ ਕੀਤੀ ਗਈ।ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਦੱਸਿਆ ਕਿ 3704 ਅਧਿਆਪਕਾਂ ਨਾਲ ਬਦਲੀਆਂ ਦੇ ਮਾਮਲੇ ਵਿੱਚ ਵਿਤਕਰਾ ਕੀਤਾ ਜਾ ਰਿਹਾ ਹੈ। ਦੋ ਦਿਨ ਪਹਿਲਾਂ ਬਦਲੀਆਂ ਸਬੰਧੀ ਜਾਰੀ ਹੋਏ ਪੱਤਰ ਵਿੱਚ 3704 ਤੇ 2392 ਮਾਸਟਰ ਕਾਡਰ ਅਧਿਆਪਕਾਂ ਨੂੰ ਦੋ ਸਾਲ ਦੀ ਠਹਿਰ ਜਾਂ ਪ੍ਰੋਬੇਸ਼ਨ ਪੀਰੀਅਡ ਦੀ ਸ਼ਰਤ ਤੋਂ ਵਿਸ਼ੇਸ਼ ਛੋਟ ਦਿੱਤੀ ਹੈ, ਜਿਸਦਾ ਅਸੀਂ ਮਾਨਯੋਗ ਸਿੱਖਿਆ ਮੰਤਰੀ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ। ਪਰ ਨਾਲ ਹੀ ਕਿਹਾ ਕਿ ਅਧਿਆਪਕਾਂ ਨੂੰ ਬਾਰਡਰ ਏਰੀਆ ਵਿੱਚ ਭੇਜਣ ਅਤੇ 300 ਤੋਂ ਵੱਧ ਵਿਦਿਆਰਥੀਆਂ ਵਾਲੇ ਸਕੂਲਾਂ ਵਿੱਚ ਬਦਲੀ ਦਾ ਮੌਕਾ ਦੇਣਾ, ਅਧਿਆਪਕਾਂ ਦੇ ਨਾਲ਼ ਨਾਲ਼ ਇਹ ਛੋਟੇ ਪਿੰਡਾਂ ਦੇ ਇਲਾਕਿਆਂ ਤੇ ਛੋਟੇ ਕਸਬਿਆਂ ਦੇ ਸਕੂਲਾਂ ਨਾਲ ਵਿਤਕਰਾ ਹੈ, ਕਿਉਂਕਿ ਇਨ੍ਹਾਂ ਇਲਾਕਿਆਂ ਦੇ ਜ਼ਿਆਦਾਤਰ ਸਕੂਲ 300 ਤੋਂ ਘੱਟ ਵਿਦਿਆਰਥੀਆਂ ਵਾਲੇ ਹਨ। ਜਿਸ ਕਾਰਨ ਇੱਥੇ ਅਧਿਆਪਕਾਂ ਨੂੰ ਬਦਲੀ ਕਰਵਾਉਣ ਦਾ ਮੌਕਾ ਨਹੀਂ ਮਿਲੇਗਾ।
ਇਸ ਬਦਲੀਆਂ ਲਈ ਲਾਗੂ ਇਸ ਨਵੀਂ ਸ਼ਰਤ ਤਹਿਤ ਪੇਂਡੂ-ਸ਼ਹਿਰੀ ਇਲਾਕੇ ਦੇ ਸਕੂਲਾਂ ਵਿੱਚ ਪਾੜਾ ਹੋਰ ਵਧੇਗਾ। ਆਗੂਆਂ ਨੇ ਦੱਸਿਆ ਕਿ ਮੌਜੂਦਾ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਇਨਕਲਾਬ ਲਿਆਉਣ ਲਈ ਆਪਣੇ ਵੱਲੋਂ ਵੱਡੇ-ਵੱਡੇ ਦਾਅਵੇ ਕਰ ਰਹੀ ਹੈ। ਵਿੱਦਿਅਕ ਪੱਖ ਤੋਂ ਨਤੀਜਿਆਂ ਜਾਂ ਪੜ੍ਹਾਈ ਦੇ ਪੱਧਰ ਨੂੰ ਲੈਕੇ ਜਿੱਥੇ ਮੌਜੂਦਾ ਸਰਕਾਰ ਫ਼ਿਕਰਮੰਦ ਦਿਖਾਈ ਦੇ ਰਹੀ ਹੈ, ਉੱਥੇ ਸਰਕਾਰ ਵੱਲੋਂ ਕਿਤੇ ਨਾ ਕਿਤੇ ਕੁੱਝ ਇਸ ਤਰ੍ਹਾਂ ਦੇ ਅਜੀਬ ਫੈਸਲੇ ਵੀ ਲਏ ਜਾ ਰਹੇ ਹਨ। ਹਰ ਵਾਰ ਦੀ ਤਰ੍ਹਾਂ ਜੋ ਅਧਿਆਪਕਾਂ ਦੀ ਬਦਲੀਆਂ ਹੁੰਦੀਆਂ ਹਨ। ਉਸ ਤਹਿਤ ਵੱਖੋ-ਵੱਖ ਗੇੜ ਰਾਹੀਂ ਬਦਲੀਆਂ ਦੇ ਮੌਕੇ ਦੇ ਰਹੀ ਹੈ ਸਰਕਾਰ ਨੇ ਹੁਣ 2 ਸਾਲ ਤੋਂ ਉੱਪਰ ਦਾ ਸਮਾਂ ਸਰਹੱਦੀ ਖੇਤਰ ਵਿੱਚ ਸੇਵਾਵਾਂ ਨਿਭਾ ਰਹੇ 3704 ਮਾਸਟਰ ਕੇਡਰ ਅਧਿਆਪਕਾਂ ਦੀਆਂ ਬਦਲੀਆਂ ‘ਤੇ 300 ਤੋਂ ਵੱਧ ਵਿਦਿਆਰਥੀਆਂ ਦੀ ਗਿਣਤੀ ਵਾਲ਼ੇ ਸਕੂਲਾਂ ਵਿੱਚ ਹੀ ਬਦਲੀ ਕਰਵਾਉਣ ਦਾ ਅਜੀਬ ਨਿਯਮ ਲਾਗੂ ਕਰ ਦਿੱਤਾ ਹੈ। ਜਦ ਕਿ ਹੁਣ ਤੱਕ ਹੋਈਆਂ ਸਾਰੀਆਂ ਹੀ ਬਦਲੀਆਂ ਤੇ ਅਜਿਹੀ ਕੋਈ ਵੀ ਸ਼ਰਤ ਨਹੀਂ ਸੀ ਲਗਾਈ ਗਈ। 300 ਤੋਂ ਵੱਧ ਗਿਣਤੀ ਵਾਲ਼ੇ ਸਕੂਲ ਜ਼ਿਆਦਾਤਰ ਸੀਨੀਅਰ ਸਕੂਲ ਹੀ ਹਨ, ਉੱਥੇ ਜ਼ਿਆਦਾਤਰ ਅਸਾਮੀਆਂ ਪਹਿਲਾਂ ਹੀ ਪੂਰੀਆਂ ਹਨ। ਇਸ ਬਦਲੀਆਂ ਦੇ ਮੌਕੇ ਦਾ 3704 ਮਾਸਟਰ ਕੇਡਰ ਅਧਿਆਪਕਾਂ ਨੂੰ ਕੋਈ ਖ਼ਾਸ ਫਾਇਦਾ ਨਹੀਂ ਹੋਵੇਗਾ। ਇਸ ਨਿਯਮ ਨਾਲ਼ ਜਿੱਥੇ 3704 ਅਧਿਆਪਕਾਂ ਨਾਲ਼ ਧੱਕਾ ਹੋ ਰਿਹਾ ਉੱਥੇ ਮਿਡਲ ਤੇ ਹਾਈ ਸਕੂਲਾਂ ਤੇ ਵੀ ਬਹੁਤ ਗ਼ਲਤ ਪ੍ਰਭਾਵ ਪਵੇਗਾ। ਜਦ ਉੱਥੇ ਖ਼ਾਲੀ ਅਸਾਮੀਆਂ ਤੇ ਇਸ ਨਿਯਮ ਦੇ ਲਾਗੂ ਹੋਣ ਕਰਕੇ ਅਧਿਆਪਕ ਬਦਲੀ ਕਰਵਾਕੇ ਜਾ ਨਹੀਂ ਸਕਣਗੇ ਤਾਂ ਉੱਥੋਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋਵੇਗੀ ਤੇ ਅਗਲੇ ਸਾਲ ਉਹਨਾਂ ਸਕੂਲਾਂ ਵਿੱਚ ਦਾਖ਼ਲਾ ਵੀ ਘਟੇਗਾ। ਇਸ ਤਰ੍ਹਾਂ ਮਿਡਲ ਤੇ ਹਾਈ ਹਾਈ ਸਕੂਲਾਂ ਦੇ ਆਉਣ ਵਾਲ਼ੇ ਸਮੇਂ ਵਿੱਚ ਖਤਮ ਹੋਣ ਦਾ ਖਤਰਾ ਵੀ ਬਣਦਾ ਹੈ।
3704 ਅਧਿਆਪਕ ਯੂਨੀਅਨ ਦੀ ਮੰਗ ਇਹ ਹੈ ਕਿ ਪਹਿਲੀਆਂ ਬਦਲੀਆਂ ਵਾਂਗ ਸਾਰੇ ਸਕੂਲ ਹੀ ਖੋਲ੍ਹੇ ਜਾਣ ਤੇ ਨਾਲ਼ ਹੀ 3704 ਲਈ ਵੀ ਅਲੱਗ-ਅਲੱਗ 3 ਰਾਊਂਡ ਜ਼ਰੂਰ ਵੀ ਦਿੱਤੇ ਜਾਣ‌। ਇਸ ਮੌਕੇ 3704 ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ, ਖਜ਼ਾਨਚੀ ਦਵਿੰਦਰ ਕੁਮਾਰ, ਯਾਦਵਿੰਦਰ ਸਿੰਘ, ਨਰਿੰਦਰ ਕੌਰ, ਜਸਵਿੰਦਰ ਸ਼ਾਹਪੁਰ, ਬਲਜਿੰਦਰ ਸਿੰਘ, ਜਗਜੀਵਨਜੋਤ ਸਿੰਘ, ਗੁਰਵਿੰਦਰ ਸਿੰਘ ਬਲਵੰਤ ਸਿੰਘ, ਦਵਿੰਦਰ ਖੇੜਾ, ਰਾਜੇਸ਼ਵਰ ਰਾਏ, ਸੁਖਚੈਨ ਸਿੰਘ ਕੁਰੜ, ਆਦਿ ਵੱਡੀ ਗਿਣਤੀ ਵਿੱਚ ਅਧਿਆਪਕ ਮੌਜੂਦ ਸਨ।

Related Articles

Leave a Comment