Home » ਜ਼ੀਰਾ ਵਿਖੇ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਅਧਿਆਪਕ ਮੰਗਾਂ ਨੂੰ ਲੈਕੇ ਅਹਿਮ ਮੀਟਿੰਗ ਹੋਈ

ਜ਼ੀਰਾ ਵਿਖੇ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਅਧਿਆਪਕ ਮੰਗਾਂ ਨੂੰ ਲੈਕੇ ਅਹਿਮ ਮੀਟਿੰਗ ਹੋਈ

ਸਰਬਸੰਮਤੀ ਨਾਲ ਗੁਰਿੰਦਰ ਸਿੰਘ ਡੀ ਪੀ ਜਿਲ੍ਹਾ ਕਾਰਜਕਾਰੀ ਪ੍ਰਧਾਨ ਚੁਣਿਆ

by Rakha Prabh
66 views

ਜ਼ੀਰਾ/ ਫਿਰੋਜ਼ਪੁਰ 24 ਅਕਤੂਬਰ ( ਗੁਰਪ੍ਰੀਤ ਸਿੰਘ ਸਿੱਧੂ)

ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ ਅਤੇ ਸੂਬਾ ਜਨਰਲ ਸਕੱਤਰ ਬਲਜਿੰਦਰ ਧਾਲੀਵਾਲ ਦੀ ਅਗਵਾਈ ਹੇਠ ਸ੍ਰੀ ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀਰਾ (ਲੜਕੇ) ਜ਼ੀਰਾ ਵਿਖੇ ਹੋਈ। ਇਸ ਮੌਕੇ ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਤਹਿਸੀਲ ਜੀਰਾ ਦੇ ਸਕੂਲਾਂ ਤਲਵੰਡੀ ਜੱਲੇ ਖਾਂ, ਲਹਿਰਾਂ ਰੋਹੀ, ਵਕੀਲਾਂ ਵਾਲਾ, ਕੱਸੋਆਣਾ ਅਤੇ ਮਹੀਆਂ ਵਾਲਾ ਆਦਿ ਸਕੂਲਾਂ ਦੇ ਅਧਿਆਪਕਾ ਨਾਲ ਜਥੇਬੰਦੀ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਦੱਸਿਆ ਕਿ 2•59 ਗੁਣਾਕ ਨਾਲ ਤਨਖਾਹ ਫਿਕਸ ਕਰਨਾ,ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਬਕਾਇਆ ਜਾਰੀ ਕਰਨਾ, 4-9-14 ਤਰੱਕੀ ਦੀ ਬਹਾਲੀ, ਪੇਂਡੂ ਭੱਤਾ, ਬਾਰਡਰ ਭੱਤਾ, ਪੁਰਾਣੀ ਪੈਨਸ਼ਨ ਬਹਾਲੀ, ਨਵੇਂ ਨਿਯੁਕਤ ਅਧਿਆਪਕਾ ਨੂੰ ਕੇਂਦਰ ਸਕੇਲ ਦੀ ਜਗ੍ਹਾ ਤੇ ਪੰਜਾਬ ਦਾ ਸਕੇਲ ਲਾਗੂ ਕਰਨ ਸੰਬੰਧੀ ਅਤੇ ਅਧਿਆਪਕਾ ਨੂੰ ਬੇਲੋੜੀਆਂ ਡਾਕਾ ਅਤੇ ਗਤੀਵਿਧੀਆਂ ਵਿੱਚ ਨਾ ਉਲਝਾਉਣ ਸੰਬੰਧੀ ਮੰਗਾਂ ਤੋ ਜਾਂਣੂ ਕਰਵਾਇਆ ਗਿਆ । ਉਨ੍ਹਾਂ ਕਿਹਾ ਕਿ ਅਧਿਆਪਕ ਨੂੰ ਮਾਸਟਰ ਕੇਡਰ ਯੂਨੀਅਨ ਦੀਆਂ ਮੰਗਾਂ ਦੇ ਹਲ ਕਰਵਾਉਣ ਵਾਸਤੇ ਲਾਮਬੰਦ ਹੋਣ ਦਾ ਸੱਦਾ ਦਿੱਤਾ । ਇਸ ਦੌਰਾਨ ਸਕੂਲ ਸਮੇਂ ਤੋਂ ਬਾਅਦ ਤਹਿਸੀਲ ਜ਼ੀਰਾ ਨਾਲ ਸੰਬੰਧਤ ਅਧਿਆਪਕਾ ਦੀ ਮੀਟਿੰਗ ਸ੍ਰੀ ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕੂਲ ਲੜਕੇ ਜ਼ੀਰਾ ਵਿਖੇ ਹੋਈ ਅਤੇ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਜਿਲਾ ਫਾਜ਼ਿਲਕਾ ਦੇ ਸਰਪ੍ਰਸਤ ਧਰਮਿੰਦਰ ਗੁਪਤਾ, ਜਿਲ੍ਹਾ ਪ੍ਰਧਾਨ ਤਰਨਤਾਰਨ, ਗੁਰਮੀਤ ਭੁੱਲਰ, ਬਲਜਿੰਦਰ ਮੱਖੂ, ਗੁਰਿੰਦਰ ਸਿੰਘ ਡੀ ਪੀ, ਮਦਨ ਲਾਲ ਅਤੇ ਹਰਸੇਵਕ ਸਿੰਘ ਸਾਧੂਵਾਲਾ ਨੇ ਸੰਬੋਧਨ ਕਰਨ ਉਪਰੰਤ ਜਿਲਾ ਫਿਰੋਜ਼ਪੁਰ ਦੀ ਪੁਰਾਣੀ ਮਾਸਟਰ ਕੇਡਰ ਇਕਾਈ ਭੰਗ ਕਰਕੇ ਨਵੇ ਤਹਿਸੀਲ ਜ਼ੀਰਾ ਅਤੇ ਜਿਲਾ ਕਾਰਜਕਾਰੀ ਪ੍ਰਧਾਨ ਦੀ ਸਰਬਸੰਮਤੀ ਨਾਲ ਚੋਣ ਕੀਤੀ।ਜਿਸ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦਾ ਕਾਰਜਕਾਰੀ ਪ੍ਰਧਾਨ ਮਾਸਟਰ ਗੁਰਿੰਦਰ ਸਿੰਘ ਡੀ ਪੀ ਸਰਕਾਰੀ ਹਾਈ ਸਕੂਲ ਭੜਾਨਾ ਨੂੰ ਚੁਣਿਆ ਗਿਆ । ਉਥੇ ਗੁਰਮੀਤ ਸਿੰਘ ਸਕੂਲ ਲਹਿਰਾ ਰੋਹੀ ਨੂੰ ਤਹਿਸੀਲ ਪ੍ਰਧਾਨ , ਲਖਵਿੰਦਰ ਸਿੰਘ ਕੱਸੋਆਣਾ ਨੂੰ ਮੁੱਖ ਸਲਾਹਕਾਰ ਤਹਿਸੀਲ ਜ਼ੀਰਾ ਚੁਣੀਆਂ ਗਿਆ। ਇਸ ਚੋਣ ਇਜਲਾਸ ਵਿੱਚ ਮਾਸਟਰ ਹਰਸੇਵਕ ਸਿੰਘ ਸਾਧੂਵਾਲਾ, ਬਲਜਿਦਰ ਸਿੰਘ ਮੱਖੂ , ਗੁਰਮੇਲ ਸਿੰਘ ਪ੍ਰਿੰਸੀਪਲ ਤਲਵੰਡੀ ਜੱਲੇ ਖਾਂ ਅਤੇ ਮਦਨ ਲਾਲ ਨੇ ਵਿਸ਼ੇਸ਼ ਭੂਮਿਕਾ ਭੂਮਿਕਾ ਨਿਭਾਈ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੰਜੀਵ ਕੁਮਾਰ ਮਹੀਆਵਾਲਾ, ਰਮਾ ਕਾਂਤ, ਪਰਮਿੰਦਰ ਸਿੰਘ ਸਾਧੂਵਾਲਾ, ਗੁਰਮੀਤ ਸਿੰਘ, ਮਦਨ ਲਾਲ ਤਲਵੰਡੀ , ਅਮਨਦੀਪ ਕੱਸੋਆਣਾ, ਲਖਵਿੰਦਰ ਕੱਸੋਆਣਾ, ਗੁਰਮੇਜ ਸਿੰਘ ਕਲੇਰ ਜਿਲਾ ਜਨਰਲ ਸਕੱਤਰ ਅਮ੍ਰਿਤਸਰ ਸਹਿਬ ਜਿਲ੍ਹਾ ਮੋਗਾ ਤੋ ਸ਼ਮਸ਼ੇਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ ,ਧਰਮਿੰਦਰ ਗੁਪਤਾ ਜਿਲਾ ਸਰਪ੍ਰਸਤ ਫਾਜ਼ਿਲਕਾ, ਬਲਵਿੰਦਰ ਸਿੰਘ ਜਿਲਾ ਪ੍ਰਧਾਨ, ਦਲਜੀਤ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਸ਼੍ਰੀ ਮੋਹਨ ਲਾਲ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਬਲਾਕ ਜਲਾਲਾਬਾਦ , ਸ਼੍ਰੀ ਚੰਦਰ ਸ਼ੇਖਰ ਆਦਿ ਮੀਟਿੰਗ ਵਿੱਚ ਸ਼ਾਮਲ ਸਨ।

Related Articles

Leave a Comment