Home » ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਅੰਮ੍ਰਿਤਸਰ ਮਿਆਰੀ ਬਾਸਮਤੀ ਦੀ ਪੈਦਾਵਾਰ ਲਈ ਬਲਾਕ ਅਟਾਰੀ ਵਿਖੇ ਕਿਸਾਨ ਜਾਗਰੂਕਤਾ ਕੈਂਪ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਅੰਮ੍ਰਿਤਸਰ ਮਿਆਰੀ ਬਾਸਮਤੀ ਦੀ ਪੈਦਾਵਾਰ ਲਈ ਬਲਾਕ ਅਟਾਰੀ ਵਿਖੇ ਕਿਸਾਨ ਜਾਗਰੂਕਤਾ ਕੈਂਪ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਅੰਮ੍ਰਿਤਸਰ ਮਿਆਰੀ ਬਾਸਮਤੀ ਦੀ ਪੈਦਾਵਾਰ ਲਈ ਬਲਾਕ ਅਟਾਰੀ ਵਿਖੇ ਕਿਸਾਨ ਜਾਗਰੂਕਤਾ ਕੈਂਪ

by Rakha Prabh
22 views

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਅੰਮ੍ਰਿਤਸਰ
ਮਿਆਰੀ ਬਾਸਮਤੀ ਦੀ ਪੈਦਾਵਾਰ ਲਈ ਬਲਾਕ ਅਟਾਰੀ ਵਿਖੇ ਕਿਸਾਨ ਜਾਗਰੂਕਤਾ ਕੈਂਪ

ਅੰਮ੍ਰਿਤਸਰ, 31 ਮਈ ( ਗਰਮੀਤ ਸਿੰਘ ਰਾਜਾ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਜਤਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਡਾ.ਰਮਨ ਕੁਮਾਰ, ਬਲਾਕ ਖੇਤੀਬਾੜੀ ਅਫਸਰ, ਅਟਾਰੀ ਵੱਲੋਂ ‘ਆਤਮਾ’ ਦੇ ਸਹਿਯੋਗ ਨਾਲ ਬਾਸਮਤੀ ਹੇਠ ਰਕਬਾ ਵਧਾਉਣ ਅਤੇ ਜ਼ਹਿਰ ਮੁਕਤ ਬਾਸਮਤੀ ਪੈਦਾ ਕਰਨ ਲਈ ਅਟਾਰੀ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੀ ਪ੍ਰਧਾਨਗੀ ਕਰਦੇ ਮੁੱਖ ਖੇਤੀਬਾੜੀ ਅਫਸਰ ਡਾ. ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਤੋਂ ਬਾਹਰ ਨਿਰਯਾਤ ਹੋਣ ਵਾਲੀ ਬਾਸਮਤੀ ਵਿੱਚ ਜੇਕਰ ਜ਼ਹਿਰੀਲੀਆ ਦਵਾਈਆਂ ਦੇ ਅੰਸ਼ ਪਾਏ ਜਾਦੇ ਹਨ ਤਾਂ ਅਜਿਹੀ ਬਾਸਮਤੀ ਬਾਹਰਲੇ ਦੇਸ਼ਾਂ ਵੱਲੋਂ ਰਿਜੈਕਟ ਕਰਕੇ ਵਾਪਸ ਭੇਜ ਦਿੱਤੀ ਜਾਦੀ ਹੈ, ਜਿਸ ਨਾਲ ਘਰੇਲੂ ਬਜਾਰ ਵਿੱਚ ਰੇਟ ਘਟ ਜਾਂਦਾ ਹੈ ਅਤੇ ਵਪਾਰੀਆਂ ਦੇ ਨਾਲ-ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਉਨਾ ਜਿਮੀਂਦਾਰਾਂ ਨੂੰ ਪ੍ਰੇਰਿਤ ਕੀਤਾ ਕਿ ਵਿਭਾਗ ਵੱਲੋ ਬੈਨ ਕੀਤੀਆਂ ਜਹਿਰਾਂ ਦੀ
ਵਰਤੋ ਨਾ ਕੀਤੀ ਜਾਵੇ, ਤਾਂ ਜੋ ਕਿ ਮਿਆਰੀ ਬਾਸਮਤੀ ਪੈਦਾ ਕੀਤੀ ਜਾ ਸਕੇ। ਇਸ ਮੌਕੇ ਡਾ. ਅਮਰਜੀਤ ਸਿੰਘ ਬੱਲ ਵਿਸ਼ਾ
ਵਸਤੂ ਮਾਹਰ ਵੱਲੋਂ ਫਸਲਾਂ ਨੂੰ ਲੱਗਣ ਵਾਲੀਆ ਬੀਮਾਰੀਆਂ, ਡਾ. ਸੁਖਰਾਜਬੀਰ ਸਿੰਘ ਗਿੱਲ ਵਿਸ਼ਾ ਵਸਤੂ ਮਾਹਰ ਨੇ
ਝੋਨੇ ਦੀ ਸਿੱਧੀ ਬਿਜਾਈ ਬਾਰੇ, ਡਾ. ਆਸਥਾ ਪ੍ਰੋਫੈਸਰ ਕ੍ਰਿਸ਼ੀ ਵਿਗਿਆਨ ਕੇਂਦਰ, ਨਾਗ ਕਲਾਂ ਨੇ ਫਸਲਾਂ ਦੇ ਕੀੜੈ
ਮਕੌੜਿਆਂ ਦੀ ਰੋਕਥਾਮ ਬਾਰੇ, ਡਾ. ਰਮਿੰਦਰ ਕੌਰ ਨੇ ਝੋਨੇ ਦੀ ਪਨੀਰੀ ਦੀ ਸਾਭ ਸੰਭਾਲ ਬਾਰੇ, ਡਾ. ਜਸਪਾਲ ਸਿੰਘ
ਬੱਲ ਏ.ਈ.ਓ ਨੇ ਮਿੱਟੀ ਪਰਖ ਬਾਰੇ, ਡਾ. ਗੁਰਪ੍ਰੀਤ ਸਿੰਘ ਸਰਾਂ ਏ.ਈ.ਓ ਨੇ ਸਿੱਧੀ ਬਿਜਾਈ ਬਾਰੇ ਕਿਸਾਨਾਂ ਨੂੰ
ਜਾਣਕਾਰੀ ਦਿੱਤੀ। ਡਾ. ਅਮਰਦੀਪ ਸਿੰਘ ਏ.ਡੀ.ਓ ਨੇ ਸਟੇਜ ਸੈਕਟਰੀ ਦੀ ਭੁਮਿਕਾ ਨਿਭਾਈ। ਆਤਮਾ ਸਟਾਫ ਵੱਲੋਂ ਅਮਿਤ
ਸ਼ਰਮਾਂ ਬੀ.ਟੀ.ਐਮ, ਵਿਕਰਮਜੀਤ ਸਿੰਘ ਏ.ਟੀ.ਐਮ, ਲਖਬੀਰ ਸਿੰਘ ਹੇਰ ਏ.ਐਸ.ਆਈ ਅਤੇ ਜਗਜੀਤ ਸਿੰਘ ਬੇਲਦਾਰ ਨੇ
ਕੈਂਪ ਨੂੰ ਕਾਮਯਾਬ ਬਣਾਉਣ ਵਾਸਤੇ ਵਿਸ਼ੇਸ ਯੋਗਦਾਨ ਪਾਇਆ।
ਅਖੀਰ ਵਿੱਚ ਬਲਾਕ ਖੇਤੀਬਾੜੀ ਅਫਸਰ ਡਾ. ਰਮਨ ਕੁਮਾਰ ਨੇ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਮਹਿਕਮੇ
ਅੰਦਰ ਚੱਲ ਰਹੀਆ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਮੁੱਖ ਖੇਤੀਬਾੜੀ ਅਫਸਰ ਡਾ. ਜਤਿੰਦਰ ਸਿੰਘ ਗਿੱਲ ਨੇ ਨਵ-
ਨਿਯੁਕਤ ਸੁਪਰਵਾਈਜਰ ਨਵਨੀਤ ਸਿੰਘ ਅਤੇ ਨਵਰੋਜ ਕੌਰ ਅਤੇ ਕਿਸਾਨ ਮਿੱਤਰਾਂ ਨੂੰ ਕਿਹਾ ਕਿ ਉਨਾ ਨੂੰ ਦਿੱਤੀ ਗਈ
ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣ। ਇਸ ਮੌਕੇ ਇਲਾਕੇ ਦੇ ਉੱਘੇ ਕਿਸਾਨ ਹਰਪਾਲ ਸਿੰਘ ਅਟਾਰੀ, ਦਿਲਬਾਗ ਸਿੰਘ
ਰੌੜਾਵਾਲਾ, ਗੁਰਪਿੰਦਰ ਸਿੰਘ ਮੁਹਾਵਾ, ਨਵਨੀਤ ਸਿੰਘ ਮੁਹਾਵਾ, ਜਤਿੰਦਰ ਸਿੰਘ ਭਰੋਭਾਲ, ਕੁਲਵਿੰਦਰ ਸਿੰਘ
ਸਾਂਘਣਾ ਅਤੇ ਨਸੀਬ ਸਿੰਘ ਸਾਂਘਣਾ ਤੋਂ ਇਲਾਵਾ ਤਕਰੀਬਨ 120 ਕਿਸਾਨਾਂ ਨੇ ਕੈਂਪ ਵਿੱਚ ਭਾਗ ਲਿਆ।
ਕੈਪਸ਼ਨ
ਕਿਸਾਨਾਂ ਨੂੰ ਬਾਸਮਤੀ ਦੀ ਪੈਦਾਵਰ ਲਈ ਜਾਗਰੂਕ ਕਰਦੇ ਡਾ. ਜਤਿੰਦਰ ਸਿੰਘ ਗਿੱਲ ਤੇ ਹੋਰ ਮਾਹਿਰ।

Related Articles

Leave a Comment