ਫਿਰੋਜ਼ਪੁਰ ਜੀ ਐਸ ਸਿੱਧੂ। ਭਾਰਤ ਦੀਆਂ ਸਰਹੱਦਾਂ ਤੇ ਫੌਜ ਜਾਗਦੀ ਹੈ ਤਾਂ ਹੀ ਅਸੀਂ ਸੁਰੱਖਿਅਤ ਤੇ ਅਰਾਮ ਕਰਦੇ ਹਾਂ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਪ੍ਰੀਤ ਸਿੰਘ ਪਤਲੀ ਜ਼ਿਲ੍ਹਾ ਸਕੱਤਰ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਿਰੋਜ਼ਪੁਰ ਨੇ ਕਾਰਗਿਲ ਵਿੱਚ ਹੋਈ ਜੰਗ ਦੌਰਾਨ ਸ਼ਹੀਦ ਹੋਏ ਸੈਨਿਕਾਂ ਨੂੰ ਉਨ੍ਹਾਂ ਦੀ 22 ਵੇਂ ਸ਼ਹੀਦੀ ਦਿਹਾੜੇ ਤੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੀਤੇ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੀ ਚੜਦੀ ਕਲਾ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਸਪੂਤ ਸਰਹੱਦਾਂ ਤੇ ਬਾਹਰੀ ਤਾਕਤਾਂ ਨਾਲ ਲੜ ਰਹੇ ਹਨ ਅਤੇ ਸਾਨੂੰ ਵੀ ਦੇਸ਼ ਅੰਦਰ ਗੈਰ ਸਮਾਜਿਕ ਤੱਤਾਂ ਨਾਲ ਮਿਲਕੇ ਲੜਨਾ ਚਾਹੀਦਾ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਅੰਦਰ ਨਸ਼ਿਆ ਅਤੇ ਰਿਸ਼ਵਤਖੋਰੀ ਖਿਲਾਫ ਮੁਹਿੰਮ ਚਲਾਉਣੀ ਚਾਹੀਦੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਯਾਦ ਰੱਖਣ । ਉਨ੍ਹਾਂ ਕਿਹਾ ਕਿ ਧੀਆਂ ਦਾ ਬਣਦਾ ਸਤਿਕਾਰ ਦਿੱਤਾ ਜਾਂਣਾਂ ਚਾਹੀਦਾ ਹੈ ਅਤੇ ਬੰਗਾਲ ਵਿਚ ਘਟੀ ਮਹਿਲਾ ਨਾਲ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਕਾਰਵਾਈ ਕਰਵਾਉਣ ਲਈ ਮੋਮਬੱਤੀਆਂ ਬਾਲ ਕੇ ਮਾਰਚ ਕੱਢਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੂਸ਼ਿਤ ਹੋ ਰਹੇ ਪੌਣ ਪਾਣੀ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਹਰ ਮਨੁੱਖ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਦਲਜੀਤ ਸਿੰਘ ਖੁਰਮੀ ਵਿਸਥਾਰਤ ਦਿਹਾਤੀ , ਗੁਰਪ੍ਰੀਤ ਸਿੰਘ ਪੀਤਾ ਫ਼ਿਰੋਜ਼ਸ਼ਾਹ, ਜਗਮੀਤ ਧਾਲੀਵਾਲ,
, ਅਨਿਲ ਅਰੋੜਾ ਸਾਬਕਾ ਮੰਡਲ ਪ੍ਰਧਾਨ ਭਾਜਪਾ, ਕਾਲਾ ਪਵਾਰ ਭਾਜਪਾ ਆਗੂ, ਦਿਨੇਸ਼ ਗੁਪਤਾ ਭਾਜਪਾ ਆਗੂ, ਵੀਰਪਾਲ ਕੌਰ ਮਹਿਲਾ ਮੋਰਚਾ ਪ੍ਰਧਾਨ ਭਾਜਪਾ
,ਸ਼ਮੀਮ ਲੁਹਾਮ ਜਰਨਲ ਸਕੱਤਰ ਭਾਜਪਾ, ਸੁਖਮੰਦਰ ਸਿੰਘ ਮਿਸਰੀਵਾਲਾ ਜ਼ਿਲ੍ਹਾ ਵਾਇਸ ਪ੍ਰਧਾਨ ਕਿਸਾਨ ਮੋਰਚਾ, ਵਿਜੈ ਕੈਂਥ ਜ਼ਿਲਾ ਵਾਇਸ ਪ੍ਰਧਾਨ, ਦੀਪਕ ਗੋਇਲ ਜ਼ਿਲ੍ਹਾ ਸੈਕਟਰੀ , ਗੁਰਵਿੰਦਰ ਸਿੰਘ ਮੋਹਕਮ ਵਾਲਾ ਕੋਰ ਕਮੇਟੀ ਮੈਂਬਰ, ਜਸਵੀਰ ਸਿੰਘ ਜਟਾਣਾਂ ਕੋਰ ਕਮੇਟੀ ਮੈਂਬਰ, ਜਸਵਿੰਦਰ ਸਿੰਘ ਬੱਬੂ ਮੁੱਦਕੀ ਕੋਰ ਕਮੇਟੀ ਮੈਂਬਰ , ਜਗਦੀਸ਼ ਸਿੰਘ ਮਿਸ਼ਰੀ ਵਾਲਾ, ਅਵਤਾਰ ਸਿੰਘ ਮੁੱਦਕੀ, ਬਲਵਿੰਦਰ ਸਿੰਘ ਪਤਲੀ, ਬੂਟਾ ਸਿੰਘ ਪ੍ਰਧਾਨ ਪਤਲੀ, ਰੂਪਾਂ ਪਤਲੀ , ਲਵਿਸ ਕੁਮਾਰ ਯੁਵਾ ਮੋਰਚਾ ਪ੍ਰਧਾਨ ,ਗੁਰਵਿੰਦਰਪਾਲ ਮੁੱਦਕੀ, ਪਵਨ ਮੁੱਦਕੀ, ਸੁੱਖੀ ਮੁੱਦਕੀ ਪਰਮਜੀਤ ਸਿੰਘ ਮਿਸ਼ਰੀ ਵਾਲਾ, ਰੇਸ਼ਮ ਸਿੰਘ ਲੁਹਾਮ , ਰਾਜਵਿੰਦਰ ਸਿੰਘ ਕੰਗ ,ਮਨਦੀਪ ਮੋਨੂ, ਗੁਰਪ੍ਰੀਤ ਲਾਂਬਾ, ਸੁਖਵੰਤ ਸਹਿਜਾਦੀ, ਸੁਖਚੈਨ ਸੋਢੀਨਗਰ, ਗੁਰਚਰਨ ਮਾਛੀਬੁਗਰਾ, ਜਸਵੀਰ ਸੋਢੀਨਗਰ ਆਦਿ ਹਾਜ਼ਰ ਸਨ।
ਭਾਜਪਾ ਆਗੂ ਗੁਰਪ੍ਰੀਤ ਪਤਲੀ ਨੇ ਕਾਰਗਿਲ ਸ਼ਹੀਦਾ ਨੂੰ ਕੀਤਾ ਯਾਦ ਕੀਤੀ ਸ਼ਰਧਾਂਜਲੀ ਭੇਟ
ਭਾਰਤ ਦੀਆਂ ਸਰਹੱਦਾਂ ਤੇ ਫੋਜ ਜਾਗਦੀ ਤਾਂ ਹੀ ਅਸੀਂ ਸੁਰੱਖਿਅਤ ਤੇ ਅਰਾਮ ਕਰਦੇ ਹਾਂ : ਗੁਰਪ੍ਰੀਤ ਸਿੰਘ ਪਤਲੀ।
previous post